ਕਾਂਗਰਸ ਆਤਮਹੱਤਿਆ ਦੀ ਰਾਹ ’ਤੇ : ਅਸ਼ਵਨੀ ਕੁਮਾਰ

05/15/2022 1:37:10 PM

ਨਵੀਂ ਦਿੱਲੀ– ਸੁਨੀਲ ਜਾਖੜ ਦਾ ਅਸਤੀਫਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਕਾਂਗਰਸ ਆਤਮਹੱਤਿਆ ਦੀ ਰਾਹ ’ਤੇ ਹੈ ਅਤੇ ਲੀਡਰਸ਼ਿਪ ਵੱਲੋਂ ਗਲਤ ਫੈਸਲਿਆਂ ਨੂੰ ਸਹੀ ਕਰ ਕੇ ਇਸ ਨੂੰ ਡਿੱਗਣ ਤੋਂ ਬਚਾਉਣ ਦੀ ਕੋਈ ਇੱਛਾ ਨਹੀਂ ਦਿਖਾਈ ਜਾ ਰਹੀ ਹੈ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਚੁੱਕੇ ਸਾਬਕਾ ਕੇਂਦਰੀ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਨੇ ਕੀਤਾ। ਉਨ੍ਹਾਂ ਕਿਹਾ ਕਿ ਜਿਹੜੀ ਸਿਆਸੀ ਪਾਰਟੀ ਆਪਣੇ ਵਰਕਰਾਂ ਦੀ ਇੱਜਤ ਨਹੀਂ ਕਰਦੀ ਉਹ ਕਦੇ ਵੀ ਵਿਕਾਸ ਨਹੀਂ ਕਰ ਸਕਦੀ।

ਉਨ੍ਹਾਂ ਕਿਹਾ ਕਿ ਸਭ ਤੋਂ ਪ੍ਰਮੁੱਖ ਵਿਚਾਰਧਾਰਾ, ਉਹ ਹੈ ਜੋ ਮਨੁੱਖੀ ਸਵੈਮਾਣ ਦੀ ਤਰੱਕੀ ਨੂੰ ਪ੍ਰਮੁੱਖ ਕਦਰਾਂ ਵਜੋਂ ਮਾਨਤਾ ਦਿੰਦੀ ਹੈ, ਜਿਸ ਦਾ ਪਿੱਛਾ ਕਰਨਾ ਲੋਕਤੰਤਰੀ ਪਾਰਟੀਆਂ ਦਾ ਮੁੱਖ ਉਦੇਸ਼ ਹੋਣਾ ਚਾਹੀਦਾ ਹੈ ਅਤੇ ਜਦੋਂ ਤੱਕ ਕਾਂਗਰਸ ਦੇ ਲੋਕ ਪਾਰਟੀ ਵਿੱਚ ਉੱਚਾ ਮਹਿਸੂਸ ਨਹੀਂ ਕਰਦੇ, ਉਦੋਂ ਤੱਕ ਪਾਰਟੀ ਨੂੰ ਪੁਨਰ-ਸੁਰਜੀਤ ਨਹੀਂ ਕੀਤਾ ਜਾ ਸਕਦਾ।

ਅਸ਼ਵਨੀ ਕੁਮਾਰ ਨੇ ਕਿਹਾ ਸਪੱਸ਼ਟ ਤੌਰ ’ਤੇ ਪਾਰਟੀ ਦੀ ਲੀਡਰਸ਼ਿਪ ਦੇ ਦਿਨ ਖਤਮ ਹੋ ਗਏ ਹਨ ਅਤੇ ਇਸ ਗੱਲ ਦੀ ਵਿਆਖਿਆ ਹੋਣੀ ਚਾਹੀਦੀ ਹੈ ਕਿ ਜਿਹੜੇ ਲੋਕ ਚੰਗੇ ਅਤੇ ਮਾੜੇ ’ਚ ਪਾਰਟੀ ਦੇ ਨਾਲ ਖੜ੍ਹੇ ਸਨ, ਉਹ ਹੁਣ ਇਸ ਨੂੰ ਕਿਉਂ ਛੱਡ ਰਹੇ ਹਨ। ਮੇਰੀ ਹਮਦਰਦੀ ਸੋਨੀਆ ਜੀ ਦੇ ਨਾਲ ਹੈ, ਜੋ ਆਪਣੀ ਜ਼ਿੰਦਗੀ ਦੇ ਇਸ ਪੜਾਅ ’ਤੇ ਬਿਹਤਰ ਦੀ ਹੱਕਦਾਰ ਹਨ।


Rakesh

Content Editor

Related News