ਕੰਡਕਟਰ ਦੇ ਅਹੁਦਿਆਂ ''ਤੇ ਨਿਕਲੀਆਂ ਭਰਤੀਆਂ, 10ਵੀਂ ਪਾਸ ਕਰਨ ਅਪਲਾਈ
Monday, Apr 07, 2025 - 12:48 PM (IST)

ਨਵੀਂ ਦਿੱਲੀ- ਰਾਜਸਥਾਨ ਵਿਚ ਰੋਡਵੇਜ਼ ਕੰਡਕਟਰ ਲਈ ਭਰਤੀਆਂ ਨਿਕਲੀਆਂ ਹਨ। ਇਸ ਭਰਤੀ ਲਈ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 25 ਅਪ੍ਰੈਲ 2025 ਹੈ।
ਕੁੱਲ ਅਹੁਦੇ
ਇਸ ਭਰਤੀ ਜ਼ਰੀਏ ਕੁੱਲ 500 ਅਹੁਦੇ ਭਰੇ ਜਾਣਗੇ।
ਯੋਗਤਾ
ਕੰਡਕਟਰ ਭਰਤੀ ਦਾ ਫਾਰਮ ਭਰਨ ਲਈ ਉਮੀਦਵਾਰਾਂ ਨੇ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਸੈਕੰਡਰੀ (10ਵੀਂ) ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਆਪਰੇਟਰ ਲਈ ਲਾਇਸੈਂਸ ਅਤੇ ਬੈਜ ਹੋਣਾ ਵੀ ਜ਼ਰੂਰੀ ਹੈ।
ਉਮਰ ਹੱਦ
ਅਪਲਾਈ ਕਰਨ ਲਈ ਉਮੀਦਵਾਰ 1 ਜਨਵਰੀ 2026 ਨੂੰ ਘੱਟੋ-ਘੱਟ ਉਮਰ 18 ਸਾਲ ਦੀ ਹੋਣੀ ਚਾਹੀਦੀ ਹੈ ਅਤੇ 40 ਸਾਲ ਦਾ ਨਾ ਹੋਇਆ ਹੋਵੇ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਰਾਹੀਂ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਲਿਖਤੀ ਪ੍ਰੀਖਿਆ ਦੀ ਯੋਜਨਾ
ਲਿਖਤੀ ਪ੍ਰੀਖਿਆ ਬਹੁ-ਚੋਣ ਵਾਲੇ ਪ੍ਰਸ਼ਨਾਂ 'ਚ ਕਰਵਾਈ ਜਾਵੇਗੀ। ਪ੍ਰੀਖਿਆ 'ਚ ਕੁੱਲ 100 ਪ੍ਰਸ਼ਨ ਆਉਣਗੇ। ਹਰੇਕ ਪ੍ਰਸ਼ਨ 01 ਅੰਕ ਦਾ ਹੋਵੇਗਾ। ਲਿਖਤੀ ਪ੍ਰੀਖਿਆ ਦੀ ਕੁੱਲ ਮਿਆਦ 2 ਘੰਟੇ ਹੋਵੇਗੀ। ਗਲਤ ਜਵਾਬਾਂ ਲਈ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੋਵੇਗੀ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।