J&K- ਬਾਰਾਮੂਲਾ ਲੋਕ ਸਭਾ ਸੀਟ ''ਤੇ ਹੁਣ 9 ਉਮੀਦਵਾਰ ''ਚ ਹੋਵੇਗਾ ਮੁਕਾਬਲਾ

Friday, Mar 29, 2019 - 11:12 AM (IST)

J&K- ਬਾਰਾਮੂਲਾ ਲੋਕ ਸਭਾ ਸੀਟ ''ਤੇ ਹੁਣ 9 ਉਮੀਦਵਾਰ ''ਚ ਹੋਵੇਗਾ ਮੁਕਾਬਲਾ

ਸ਼੍ਰੀਨਗਰ-ਜੰਮੂ ਅਤੇ ਕਸ਼ਮੀਰ ਦੇ ਬਾਰਾਮੂਲਾ ਲੋਕ ਸਭਾ ਸੀਟ 'ਤੇ ਇੱਕ ਆਜ਼ਾਦ ਉਮੀਦਵਾਰ ਨੇ ਵੀਰਵਾਰ ਨੂੰ ਆਪਣੀ ਨਾਮਜ਼ਦਗੀ ਵਾਪਸ ਲੈ ਲਿਆ। ਹੁਣ ਇਸ ਸੀਟ 'ਤੇ 9 ਉਮੀਦਵਾਰਾਂ 'ਚ ਮੁਕਾਬਲਾ ਹੋਵੇਗਾ। ਇੱਕ ਚੋਣ ਅਧਿਕਾਰੀ ਨੇ ਜਾਣਕਾਰੀ ਦਿੰਦਿਆ ਦੱਸਿਆ, ''ਇੱਕ ਆਜ਼ਾਦ ਉਮੀਦਵਾਰ ਨੇ ਨਾਮਜ਼ਦਗੀ ਵਾਪਸ ਲੈਣ ਦੇ ਆਖਰੀ ਦਿਨ 28 ਮਾਰਚ ਨੂੰ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ ਹੈ।'' ਇਸ ਸੀਟ 'ਤੇ ਹੁਣ ਕਾਂਗਰਸ ਦਾ ਹਾਜੀ ਫਾਰੂਕ ਅਹਿਮਦ ਮੀਰ, ਭਾਜਪਾ ਦੇ ਮੁਹੰਮਦ ਮਕਬੂਲ ਵਾਰ, ਨੈਸ਼ਨਲ ਕਾਨਫਰੰਸ ਦੇ ਮੁਹੰਮਦ ਅਕਬਰ ਲੋਨ ਅਤੇ ਪੀ. ਡੀ. ਪੀ. ਦੇ ਅਬਦੁੱਲ ਕਯਾਮ ਵਾਨੀ ਸਮੇਤ ਸਥਾਨਿਕ ਪਾਰਟੀਆਂ ਦੇ 9 ਉਮੀਦਵਾਰ ਮੈਦਾਨ 'ਚ ਹਨ। ਅਬਦੁੱਲ ਰਾਸ਼ੀਦ ਸ਼ਹੀਨ ਨਾਮਕ ਜਿਸ ਆਜ਼ਾਦ ਉਮੀਦਵਾਰ ਨੇ ਨਾਂ ਵਾਪਸ ਲਿਆ ਹੈ ਉਹ ਹੁਣ ਨੈਸ਼ਨਲ ਕਾਨਫਰੰਸ 'ਚ ਸ਼ਾਮਿਲ ਹੋ ਗਏ ਅਤੇ ਪਾਰਟੀ ਦੇ ਨੇਤਾਵਾਂ ਨੇ ਉਸ ਦਾ ਸਵਾਗਤ ਕੀਤਾ। ਦੱਸ ਦੇਈਏ ਕਿ ਬਾਰਾਮੂਲਾ ਸੀਟ 'ਤੇ ਲੋਕ ਸਭਾ ਚੋਣਾਂ ਤੋਂ ਪਹਿਲੇ ਪੜਾਅ 'ਚ 11 ਅਪ੍ਰੈਲ ਨੂੰ ਵੋਟਿੰਗ ਹੋਣੀ ਹੈ।


author

Iqbalkaur

Content Editor

Related News