ਦੋ ਕਾਰਾਂ ਦੀ ਜ਼ਬਰਦਸਤ ਟੱਕਰ, ਤਿੰਨ ਨੌਜਵਾਨਾਂ ਦੀ ਮੌਤ
Monday, Apr 14, 2025 - 03:02 PM (IST)

ਜੀਂਦ- ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਉਚਾਨਾ ਵਿਚ ਸੋਮਵਾਰ ਨੂੰ ਦੋ ਕਾਰਾਂ ਦੀ ਟੱਕਰ ਵਿਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਹਾਦਸਾ ਉਚਾਨਾ ਤੋਂ ਲਿਤਾਨੀ ਰੋਡ 'ਤੇ ਪਿੰਡ ਦੁਰਜਨਪੁਰ ਨੇੜੇ ਵਾਪਰਿਆ। ਮ੍ਰਿਤਕਾਂ ਦੀ ਪਛਾਣ ਗੋਲੀ ਬੀਮਾਣਾ, ਸਾਹਿਲ ਬਹਿਬਲਪੁਰ ਅਤੇ ਵਿਸ਼ਾਲ ਇਗਰਾਹ ਵਜੋਂ ਹੋਈ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਨਾਗਰਿਕ ਹਸਪਤਾਲ ਉਚਾਨਾ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਸਥਾਨਕ ਲੋਕਾਂ ਮੁਤਾਬਕ ਟੱਕਰ ਇੰਨੀ ਜ਼ਬਰਦਸਤ ਸੀ ਕਿ ਸਵਿਫਟ ਕਾਰ ਕਰੀਬ 20 ਫੁੱਟ ਦੀ ਦੂਰੀ ਤੱਕ ਉਛਲ ਕੇ ਸੜਕ ਕਿਨਾਰੇ ਦਰੱਖ਼ਤ ਨਾਲ ਜਾ ਟਕਰਾਈ। ਕਾਰ ਦਰੱਖ਼ਤ ਤੋਂ ਲੱਗਭਗ 5 ਫੁੱਟ ਉੱਪਰ ਜਾ ਕੇ ਟਕਰਾਈ। ਇਸ ਹਾਦਸੇ ਵਿਚ ਜ਼ਖਮੀ ਨੂੰ ਇਲਾਜ ਲਈ ਨਾਗਰਿਕ ਹਸਪਤਾਲ ਉਚਾਨਾ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਸ ਮਾਮਲੇ ਵਿਚ ਥਾਣਾ ਮੁਖੀ ਕੁਲਦੀਪ ਸਿੰਘ ਨੇ ਦੱਸਿਆ ਕਿ ਕਾਰ ਵਿੱਚ ਅੱਗੇ ਬੈਠੇ ਤਿੰਨੋਂ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਪਿਛਲੀ ਸੀਟ 'ਤੇ ਬੈਠੇ ਤਿੰਨੋਂ ਸੁਰੱਖਿਅਤ ਹਨ। ਪੁਲਸ ਮਾਮਲੇ ਵਿਚ ਜ਼ਰੂਰੀ ਕਾਰਵਾਈ ਕਰ ਰਹੀ ਹੈ।