ਸਰਦੀ-ਜੁਕਾਮ ਕਦੋਂ ਬਣ ਜਾਂਦੈ ਸਾਈਨਸ

Saturday, Oct 19, 2019 - 09:33 PM (IST)

ਸਰਦੀ-ਜੁਕਾਮ ਕਦੋਂ ਬਣ ਜਾਂਦੈ ਸਾਈਨਸ

ਨਵੀਂ ਦਿੱਲੀ— ਕੀ ਤੁਸੀਂ ਜ਼ਿਆਦਾਤਰ ਐਲਰਜੀ ਨਾਲ ਪੀੜਤ ਰਹਿੰਦੇ ਹਨ ਅਤੇ ਸਰਦੀ-ਜ਼ੁਕਾਮ ਹੋ ਜਾਂਦਾ ਹੈ, ਜੋ ਕਦੇ ਠੀਕ ਹੀ ਨਹੀਂ ਹੁੰਦਾ? ਤਾਂ ਬਚਕੇ ਰਹੋ, ਤੁਹਾਨੂੰ ਸਾਈਨਸ ਹੋ ਸਕਦਾ ਹੈ। ਤੇਜ਼ ਸਾਈਨਸ ਦੇ ਜ਼ਿਆਦਾਤਰ ਮਾਮਲੇ ਆਮ ਸਰਦੀ-ਜ਼ੁਕਾਮ ਅਤੇ ਐਲਰਜੀ ਤੋਂ ਹੀ ਸ਼ੁਰੂ ਹੁੰਦੇ ਹਨ। ਵਾਰ-ਵਾਰ ਜ਼ੁਕਾਮ ਹੋਣ ਨਾਲ ਸਾਈਨਸ ਦੀ ਅੰਦਰੂਨੀ ਸਤਹਿ, ਗੱਲਾਂ ਅਤੇ ਭਰਵੱਟਿਆਂ ਦੀਆਂ ਹੱਡੀਆਂ ਦੇ ਪਿੱਛੇ ਹਵਾ ਵਾਲੀਆਂ ਕੋਸ਼ਿਕਾਵਾਂ 'ਚ ਸੋਜ਼ਿਸ਼ ਆ ਜਾਂਦੀ ਹੈ।

ਸਾਈਨਸ ਦੇ ਲੱਛਣ
ਡਾ. ਐੱਸ. ਪੀ. ਐੱਸ. ਬਕਸ਼ੀ ਮੁਤਾਬਕ ਵਾਰ-ਵਾਰ ਹੋਣ ਵਾਲੀ ਸਰਦੀ, ਖਾਂਸੀ, ਜ਼ੁਕਾਮ, ਗਲਾ ਖਰਾਬ ਹੋਣਾ ਅਤੇ ਛਿੱਕਾਂ ਦਾ ਜੇਕਰ ਸਹੀ ਸਮੇਂ 'ਤੇ ਇਲਾਜ ਨਾ ਹੋਵੇ ਤਾਂ ਇਹ ਅੱਗੇ ਚੱਲ ਕੇ ਐਂਡੇਨੋਈਡਾਈਟਿਸ, ਸਾਈਨਸ ਅਤੇ ਟੌਂਸਲ ਦੀ ਸਮੱਸਿਆ 'ਚ ਵੀ ਬਦਲ ਸਕਦਾ ਹੈ। ਜ਼ਿਆਦਾਤਰ ਦੇਖਿਆ ਗਿਆ ਹੈ ਕਿ ਗਰਮ ਅਤੇ ਤੇਜ਼ ਦਵਾਈਆਂ ਦਾ ਸੇਵਨ ਕਰਨ ਨਾਲ ਬੀਮਾਰੀਆਂ ਠੀਕ ਹੋਣ ਦੀ ਥਾਂ ਦੱਬ ਜਾਂਦੀਆਂ ਹਨ ਅਤੇ ਅੱਗੇ ਚੱਲ ਕੇ ਮੁਸ਼ਕਲ ਰੋਗ ਜਿਵੇਂ ਬ੍ਰਾਂਕਾਈਟਿਸ ਅਤੇ ਦਮਾ 'ਚ ਤਬਦੀਲ ਹੋ ਜਾਂਦੀਆਂ ਹਨ।

ਬੰਦ ਨੱਕ ਅਤੇ ਨੱਕ 'ਚ ਜਕੜਨ
ਜੇਕਰ ਤੁਸੀਂ ਐਲਰਜਿਕ ਰਾਈਨਾਈਟਿਸ (ਵਾਰ-ਵਾਰ ਛਿੱਕਾਂ ਆਉਣਾ) ਨਾਲ ਪੀੜਤ ਹੋ ਤਾਂ ਵੀ ਤੁਹਾਨੂੰ ਤੇਜ਼ ਸਾਈਨਸ ਹੋ ਸਕਦਾ ਹੈ। ਨਮੀ, ਠੰਡੀ ਹਵਾ, ਸ਼ਰਾਬ ਅਤੇ ਇਤਰ ਕਾਰਣ ਸਾਈਨਸ ਵਧ ਜਾਂਦਾ ਹੈ। ਇਸਦੇ ਇਲਾਵਾ ਜੇਕਰ ਤੁਹਾਨੂੰ ਦਮਾ ਜਾਂ ਨੇਸਿਲ ਪਾਲਿਪ (ਨੱਕ 'ਚ ਛੋਟੀ ਜਿਹੀ ਗ੍ਰੋਥ ਹੋਣਾ) ਹੈ ਤਾਂ ਵੀ ਇਹ ਸਾਈਨਸ 'ਚ ਬਦਲ ਸਕਦਾ ਹੈ। ਆਮ ਜ਼ੁਕਾਮ ਦੌਰਾਨ ਹੋਣ ਵਾਲੀ ਬੰਦ ਨੱਕ ਅਤੇ ਸਾਈਨ 'ਚ ਹੋਣ ਵਾਲੀ ਨੱਕ ਦੀ ਜਕੜਨ ਦੋਨੋਂ ਬੀਮਾਰੀਆਂ ਸਾਨੂੰ ਭੁਲੇਖੇ 'ਚ ਪਾ ਦਿੰਦੀਆਂ ਹਨ।

ਲੰਬੇ ਸਮੇਂ ਤਕ ਚਲਦੈ ਸਾਈਨਸ
ਆਮ ਤੌਰ 'ਤੇ ਸਰਦੀ-ਜ਼ੁਕਾਮ 7 ਤੋਂ 14 ਦਿਨ ਤਕ ਚਲਦਾ ਹੈ ਤੇ ਬਿਨਾਂ ਇਲਾਜ ਦੇ ਠੀਕ ਹੋ ਜਾਂਦਾ ਹੈ ਪਰ ਤੇਜ਼ ਸਾਈਨਸ ਜ਼ਿਆਦਾਤਰ ਲੰਬੇ ਸਮੇਂ ਤੱਕ ਚਲਦਾ ਹੈ ਤੇ ਇਸ ਦੇ ਲੱਛਣ ਜ਼ੁਕਾਮ ਤੋਂ ਕੁਝ ਜ਼ਿਆਦਾ ਹੁੰਦੇ ਹਨ। ਮਰੀਜ਼ ਜ਼ਿਆਦਾਤਰ ਚਿਹਰੇ ਦੇ ਵੱਖ-ਵੱਖ ਹਿੱਸਿਆਂ ਵਰਗੇ ਮੱਥੇ-ਗੱਲ੍ਹਾਂ, ਅੱਖਾਂ ਵਿਚਾਲੇ ਦਬਾਅ ਮਹਿਸੂਸ ਕਰਦਾ ਹੈ। ਹੋਰ ਲੱਛਣ ਹਨ-ਨੱਕ ਬੰਦ ਹੋਣਾ, ਨੱਕ ਵਗਣਾ ਅਤੇ ਉੱਪਰੀ ਜਬਾੜੇ 'ਚ ਦਰਦ, ਖਾਂਸੀ ਜੋ ਰਾਤ ਨੂੰ ਗੰਭੀਰ ਰੂਪ ਲੈ ਸਕਦੀ ਹੈ। ਇਸ ਲਈ ਅਗਲੀ ਵਾਰ ਜਦੋਂ ਤੁਹਾਨੂੰ ਜ਼ੁਕਾਮ ਹੋਵੇ ਤਾਂ ਇਸ ਨੂੰ ਅਣਦੇਖਿਆ ਨਾ ਕਰੋ।


author

Baljit Singh

Content Editor

Related News