ਜੰਮੂ-ਕਸ਼ਮੀਰ ਤੇ ਲੱਦਾਖ ਵਿਚ ‘Cold Attack’! ਬਰਫ਼ਬਾਰੀ ਕਾਰਨ ਟੁੱਟੇ ਗਏ ਠੰਢ ਦੇ ਸਾਰੇ ਰਿਕਾਰਡ
Saturday, Nov 28, 2026 - 06:53 PM (IST)
ਸ਼੍ਰੀਨਗਰ, (ਏਜੰਸੀ)-ਜੰਮੂ-ਕਸ਼ਮੀਰ ਤੇ ਲੱਦਾਖ ਵਿਚ ਠੰਢ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਦੋਵਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਲਗਾਤਾਰ ਹੋ ਰਹੀ ਬਰਫ਼ਬਾਰੀ ਕਾਰਨ ਹੱਢ ਚੀਰੀਵੀਂ ਦੀ ਠੰਢ ਪੈ ਰਹੀ ਹੈ। ਘਾਟੀ ਦੇ ਕਈ ਇਲਾਕਿਆਂ ਵਿਚ ਹੁਣ ਘੱਟੋ-ਘੱਟ ਤਾਪਮਾਨ ਸਿਫ਼ਰ ਤੋਂ ਹੇਠਾਂ ਮਾਈਨਸ ਵਿਚ ਪਹੁੰਚ ਗਿਆ ਹੈ। ਇਸੇ ਤਰ੍ਹਾਂ ਲੱਦਾਖ ਵਿਚ ਵੀ ਭਿਆਨਕ ਠੰਢ ਦੇਖਣ ਨੂੰ ਮਿਲ ਰਹੀ ਹੈ।
ਮੌਸਮ ਵਿਭਾਗ ਅਨੁਸਾਰ ਸ਼੍ਰੀਨਗਰ ਵਿਚ ਬੀਤੀ ਰਾਤ ਇਸ ਸੀਜ਼ਨ ਦੀ ਸਭ ਤੋਂ ਠੰਢੀ ਰਾਤ ਦਰਜ ਕੀਤੀ ਗਈ, ਜਦਕਿ ਲੱਦਾਖ ਵਿਚ ਜ਼ਬਰਦਸਤ ਠੰਢ ਰਹੀ, ਜਿੱਥੇ ਲੇਹ ਵਿਚ ਤਾਪਮਾਨ ਸਿਫ਼ਰ ਤੋਂ 8 ਡਿਗਰੀ ਸੈਲਸੀਅਸ ਹੇਠਾਂ ਚਲਾ ਗਿਆ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ, ਗਰਮੀਆਂ ਦੀ ਰਾਜਧਾਨੀ ਸ਼੍ਰੀਨਗਰ ਵਿਚ ਘੱਟੋ-ਘੱਟ ਤਾਪਮਾਨ -2.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਪਿਛਲੀ ਰਾਤ ਦੇ ਮੁਕਾਬਲੇ 0.4 ਡਿਗਰੀ ਘੱਟ ਹੈ।
ਉੱਤਰੀ ਕਸ਼ਮੀਰ ਵਿਚ ਮਸ਼ਹੂਰ ਸਕੀ ਰਿਜ਼ੋਰਟ ਗੁਲਮਰਗ ਵਿਚ ਤਾਪਮਾਨ ਵਿਚ ਸਭ ਤੋਂ ਵੱਡੀ ਗਿਰਾਵਟ ਦੇਖੀ ਗਈ। ਇੱਥੇ ਤਾਪਮਾਨ ਪਿਛਲੀ ਰਾਤ ਦੇ 1.0 ਤੋਂ ਡਿੱਗ ਕੇ -3.3 ਡਿਗਰੀ ਸੈਲਸੀਅਸ ’ਤੇ ਆ ਗਿਆ। ਉੱਥੇ ਹੀ, ਸ਼ੋਪੀਆਂ ਵਾਦੀ ਦਾ ਸਭ ਤੋਂ ਠੰਢਾ ਇਲਾਕਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ -4.2 ਡਿਗਰੀ ਸੈਲਸੀਅਸ ਦੇ ਆਸ-ਪਾਸ ਦਰਜ ਕੀਤਾ ਗਿਆ। ਇਸ ਤੋਂ ਬਾਅਦ ਦੱਖਣੀ ਕਸ਼ਮੀਰ ਦਾ ਸੈਰ-ਸਪਾਟਾ ਸਥਾਨ ਪਹਿਲਗਾਮ ਰਿਹਾ। ਇੱਥੇ ਤਾਪਮਾਨ -3.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਪਿਛਲੀ ਰਾਤ ਇੱਥੇ ਤਾਪਮਾਨ -2.8 ਡਿਗਰੀ ਸੈਲਸੀਅਸ ਸੀ।
