BJP ਵਿਧਾਇਕ ਦੀ ਟਿੱਪਣੀ 'ਤੇ ਭੜਕੇ CM ਉੱਧਵ, ਕਿਹਾ- ਧਮਕਾਉਣ ਵਾਲੀ ਭਾਸ਼ਾ ਬਰਦਾਸ਼ਤ ਨਹੀਂ ਹੋਵੇਗੀ

08/01/2021 9:13:48 PM

ਮੁੰਬਈ : ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਠਾਕਰੇ ਨੇ ਐਤਵਾਰ ਨੂੰ ਬੀਜੇਪੀ 'ਤੇ ਸਖ਼ਤ ਹਮਲਾ ਕਰਦੇ ਹੋਏ ਕਿਹਾ ਕਿ ਧਮਕਾਉਣ ਵਾਲੀ ਭਾਸ਼ਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਨਾਲ ਹੀ ਇਸ ਨੂੰ ਬੋਲਣ ਵਾਲਿਆਂ ਨੂੰ ਮੁੰਹਤੋੜ ਜਵਾਬ ਦਿੱਤਾ ਜਾਵੇਗਾ।

ਠਾਕਰੇ ਨੇ ਬੀਜੇਪੀ ਵਿਧਾਇਕ ਪ੍ਰਸਾਦ ਲਾਡ ਦੀ ਕਥਿਤ ਟਿੱਪਣੀ ਦੇ ਮੱਦੇਨਜ਼ਰ ਇਹ ਬਿਆਨ ਦਿੱਤਾ ਹੈ, ਜਿਸ ਵਿੱਚ ਲਾਡ ਨੇ ਕਿਹਾ ਸੀ ਕਿ ਜੇਕਰ ਜ਼ਰੂਰੀ ਹੋਇਆ ਤਾਂ ਮੱਧ ਮੁੰਬਈ ਵਿੱਚ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਦੇ ਮੁੱਖ ਦਫ਼ਤਰ ਸ਼ਿਵਸੇਨਾ ਭਵਨ ਨੂੰ ਤਬਾਹ ਕਰ ਦਿੱਤਾ ਜਾਵੇਗਾ। ਹਾਲਾਂਕਿ, ਬਾਅਦ ਵਿੱਚ ਉਨ੍ਹਾਂ ਨੇ ਟਿੱਪਣੀ ਨੂੰ ਵਾਪਸ ਲੈ ਲਿਆ ਅਤੇ ਦੁੱਖ ਜ਼ਾਹਿਰ ਕਰਦੇ ਹੋਏ ਕਿਹਾ ਕਿ ਮੀਡੀਆ ਨੇ ਉਨ੍ਹਾਂ ਦੀ ਗੱਲ ਨੂੰ ਪ੍ਰਸੰਗ ਤੋਂ ਬਾਹਰ ਪੇਸ਼ ਕੀਤਾ ਸੀ।

ਇੱਥੇ ਬੀ.ਡੀ.ਡੀ. ਚਾਲ ਪੁਨਰ ਵਿਕਾਸ ਪ੍ਰਾਜੈਕਟ ਦੇ ਉਦਘਾਟਨ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਠਾਕਰੇ ਨੇ ਆਪਣੀ ਤਿੰਨ- ਪਾਰਟੀਆਂ ਵਾਲੀ ਮਹਾਂ ਵਿਕਾਸ ਆਘਾੜੀ (ਐੱਮ.ਵੀ.ਏ.) ਸਰਕਾਰ ਨੂੰ ਟਰਿਪਲ ਸੀਟ ਸਰਕਾਰ ਦੱਸਿਆ। ਸਰਕਾਰ ਵਿੱਚ ਸ਼ਿਵਸੇਨਾ ਤੋਂ ਇਲਾਵਾ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਅਤੇ ਕਾਂਗਰਸ ਸ਼ਾਮਲ ਹਨ।

ਇਹ ਵੀ ਪੜ੍ਹੋ- ਸਰਹੱਦ 'ਤੇ ਹੁਣ ਸਿੱਧੇ ਗੱਲਬਾਤ ਕਰ ਸਕਣਗੇ ਭਾਰਤ ਅਤੇ ਚੀਨੀ ਫੌਜ ਦੇ ਅਧਿਕਾਰੀ

ਇੰਨੀ ਜ਼ੋਰ ਦਾ ਮਾਰਾਂਗੇ ਕਿ ਦੂਜਾ ਵਿਅਕਤੀ ਆਪਣੇ ਪੈਰਾਂ 'ਤੇ ਖੜ੍ਹਾ ਨਹੀਂ ਹੋ ਸਕੇਗਾ- ਠਾਕਰੇ
ਹਿੰਦੀ ਫਿਲਮ ''ਦਬੰਗ'' ਦੇ ਇੱਕ ਸੰਵਾਦ ਨੂੰ ਯਾਦ ਕਰਦੇ ਹੋਏ ਕਿ ਥੱਪੜ ਤੋਂ ਡਰ ਨਹੀਂ ਲੱਗਦਾ ਮੁੱਖ ਮੰਤਰੀ ਨੇ ਕਿਹਾ, ਕਿਸੇ ਨੂੰ ਵੀ ਸਾਨੂੰ ਥੱਪੜ ਮਾਰਨ ਦੀ ਭਾਸ਼ਾ ਨਹੀਂ ਬੋਲਣੀ ਚਾਹੀਦੀ ਹੈ ਕਿਉਂਕਿ ਅਸੀਂ ਇੰਨਾ ਜ਼ੋਰ ਦਾ ਥੱਪੜ ਪਲਟ ਕੇ ਮਾਰਾਂਗੇ ਕਿ ਦੂਜਾ ਵਿਅਕਤੀ ਆਪਣੇ ਪੈਰਾਂ 'ਤੇ ਖੜ੍ਹਾ ਨਹੀਂ ਹੋ ਸਕੇਗਾ। ਉਨ੍ਹਾਂ ਨੇ ਚਾਲ ਪੁਨਰ ਵਿਕਾਸ ਪ੍ਰਾਜੈਕਟ ਦੇ ਲਾਭਪਾਤਰੀਆਂ ਤੋਂ ਪ੍ਰਾਜੈਕਟ ਪੂਰਾ ਹੋਣ ਤੋਂ ਬਾਅਦ ਲਾਲਚ ਵਿੱਚ ਨਹੀਂ ਪੈਣ ਨੂੰ ਕਿਹਾ।

ਠਾਕਰੇ ਨੇ ਕਿਹਾ, “ਪੁਨਰ ਵਿਕਾਸ ਦੇ ਨਿਰਮਾਣਾਂ ਵਿੱਚ ਮਰਾਠੀ ਸੰਸਕ੍ਰਿਤੀ ਨੂੰ ਕਿਸੇ ਵੀ ਕੀਮਤ 'ਤੇ ਰਾਖਵਾਂ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਚਾਲਾਂ ਦੀ ਇੱਕ ਇਤਿਹਾਸਕ ਵਿਰਾਸਤ ਹੈ, ਜਿੱਥੇ ਕ੍ਰਾਂਤੀਕਾਰੀਆਂ ਨੇ ਆਪਣਾ ਜੀਵਨ ਦਿੱਤਾ ਹੈ ਅਤੇ ਇਹ ਸੰਯੁਕਤ ਮਹਾਰਾਸ਼ਟਰ ਅੰਦੋਲਨ ਦੇ ਗਵਾਹ ਵੀ ਹਨ।”

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Inder Prajapati

This news is Content Editor Inder Prajapati