CM ਅਤੇ ਮੰਤਰੀ 2 ਮਹੀਨੇ ਤੱਕ ਨਹੀਂ ਲੈਣਗੇ ਤਨਖਾਹ, ਜਾਣੋ ਵਜ੍ਹਾ
Friday, Aug 30, 2024 - 12:23 PM (IST)

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਰਾਜ ਦੀ 'ਗੰਭੀਰ ਆਰਥਿਕ ਸਥਿਤੀ' ਦਾ ਹਵਾਲਾ ਦਿੰਦੇ ਹੋਏ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ, ਉਨ੍ਹਾਂ ਦੇ ਮੰਤਰੀ, ਮੁੱਖ ਸੰਸਦੀ ਸਕੱਤਰ, ਬੋਰਡ ਅਤੇ ਨਿਗਮਾਂ ਦੇ ਪ੍ਰਧਾਨ ਤੇ ਉੱਪ ਪ੍ਰਧਾਨ 2 ਮਹੀਨੇ ਲਈ ਆਪਣੀ ਤਨਖਾਹ ਅਤੇ ਭੱਤੇ ਨਹੀਂ ਲੈਣਗੇ। ਮੁੱਖ ਮੰਤਰੀ ਨੇ ਵਿਧਾਨ ਸਭਾ 'ਚ ਇਸ ਦਾ ਐਲਾਨ ਕੀਤਾ ਅਤੇ ਸਦਨ ਦੇ ਹੋਰ ਮੈਂਬਰਾਂ ਨੂੰ ਵੀ ਇਸ ਦੀ ਪਾਲਣਾ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਸਰਕਾਰ ਆਪਣਾ ਮਾਲੀਆ ਵਧਾਉਣ ਅਤੇ ਗੈਰ-ਉਤਪਾਦਕ ਖਰਚਿਆਂ ਨੂੰ ਘੱਟ ਕਰਨ ਲਈ ਕੋਸ਼ਿਸ਼ ਕਰ ਰਹੀ ਹੈ ਪਰ ਨਤੀਜੇ ਦਿੱਸਣ 'ਚ ਕੁਝ ਸਮਾਂ ਲੱਗੇਗਾ। ਰਾਜ ਦੀ ਖ਼ਰਾਬ ਵਿੱਤੀ ਹਾਲਤ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਸੁੱਖੂ ਨੇ ਕਿਹਾ ਕਿ ਸਾਲ 2023-24 ਲਈ ਮਾਲੀਆ ਘਾਟਾ ਗ੍ਰਾਂਟ (ਆਰ.ਡੀ.ਜੀ.) 8,058 ਕਰੋੜ ਰੁਪਏ ਸੀ, ਜਿਸ ਨੂੰ ਚਾਲੂ ਵਿੱਤ ਸਾਲ ਦੌਰਾਨ 1,800 ਕਰੋੜ ਰੁਪਏ ਘਟਾ ਕੇ 6,258 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ,''2025-26 'ਚ ਮਾਲੀਆ ਘਾਟਾ ਗ੍ਰਾਂਟ 3 ਹਜ਼ਾਰ ਕਰੋੜ ਰੁਪਏ ਘੱਟ ਹੋ ਕੇ ਸਿਰਫ਼ 3,257 ਕਰੋੜ ਰੁਪਏ ਰਹਿ ਜਾਵੇਗਾ, ਜਿਸ ਨਾਲ ਸਾਡੇ ਲਈ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਹੋਰ ਵੀ ਕਠਿਨ ਹੋ ਜਾਵੇਗਾ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8