ਇਕ ਵਾਰ ਫ਼ਿਰ ਅਸਮਾਨੋਂ ਡਿੱਗੀ ''ਆਫ਼ਤ'', ਭਾਰੀ ਤਬਾਹੀ ਬਣ ਰਹੀ ਜਾਨ ਦਾ ''ਖੌ''
Monday, May 05, 2025 - 10:30 AM (IST)

ਸ਼ਿਮਲਾ (ਸੰਤੋਸ਼)- ਹਿਮਾਚਲ ’ਚ ਲਗਾਤਾਰ ਪੈ ਰਿਹਾ ਮੀਂਹ ਹੁਣ ਜਾਨਲੇਵਾ ਸਾਬਤ ਹੋ ਰਿਹਾ ਹੈ। ਚੰਬਾ ਜ਼ਿਲੇ ਦੇ ਚੈਲੀ ਪਿੰਡ ’ਚ ਬੱਦਲ ਫਟਣ ਕਾਰਨ ਇਕ 65 ਸਾਲਾ ਵਿਅਕਤੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਲਗਭਗ 150 ਭੇਡਾਂ ਅਤੇ ਬੱਕਰੀਆਂ ਦੀ ਵੀ ਜਾਨ ਚਲੀ ਗਈ। ਰਾਜਧਾਨੀ ਸ਼ਿਮਲਾ, ਉੱਪਰਲੇ ਸ਼ਿਮਲਾ ਤੇ ਕਈ ਹੋਰ ਇਲਾਕਿਆਂ ’ਚ ਭਾਰੀ ਮੀਂਹ ਦੇ ਨਾਲ-ਨਾਲ ਗੜੇ ਵੀ ਪਏ।
ਇਹ ਵੀ ਪੜ੍ਹੋ : 1,800 ਰੁਪਏ ਬਦਲੇ ਖਾਤੇ 'ਚ ਵਾਪਸ ਆਏ ਇੰਨੇ ਪੈਸੇ ਗਿਣਨਾ ਹੋਇਆ ਮੁਸ਼ਕਲ
ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ 5 ਤੋਂ 10 ਮਈ ਤੱਕ ਸੂਬੇ ਦੇ ਵੱਖ-ਵੱਖ ਹਿੱਸਿਆਂ ਚ ਮੀਂਹ ਪੈਣ, 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਤੇ ਬਿਜਲੀ ਡਿੱਗਣ ਸਬੰਧੀ ਓਰੈਂਜ ਤੇ ਯੈਲੋ ਅਲਰਟ ਜਾਰੀ ਕੀਤੇ ਹਨ। ਸੋਮਵਾਰ ਸੂਬੇ ਦੇ ਸਾਰੇ ਜ਼ਿਲਿਆਂ ’ਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਦੇ ਨਾਲ-ਨਾਲ ਮੀਂਹ ਲਈ ਯੈਲੋ ਅਲਰਟ ਰਹੇਗਾ। ਮੰਗਲਵਾਰ ਤੇ ਬੁੱਧਵਾਰ ਲਈ ਓਰੈਂਜ ਅਲਰਟ ਤੇ ਵੀਰਵਾਰ ਲਈ ਯੈਲੋ ਅਲਰਟ ਰਹੇਗਾ। ਪਿਛਲੇ 24 ਘੰਟਿਆਂ ਦੌਰਾਨ ਸੂਬੇ ’ਚ ਨੇਰੀ ’ਚ ਸਭ ਤੋਂ ਵੱਧ 44.5 ਮਿਲੀਮੀਟਰ ਮੀਂਹ ਪਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8