ਲਾਹੌਲ-ਸਪੀਤੀ ਬੱਦਲ ਫਟਣ ਕਾਰਨ ਮਚੀ ਤਬਾਹੀ, ਨੁਕਸਾਨੇ ਗਏ ਦੋ ਪੁਲ
Saturday, Aug 03, 2024 - 02:39 PM (IST)
ਕੁੱਲੂ- ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਮੀਂਹ ਕਾਰਨ ਕਈ ਖੇਤਰਾਂ 'ਚ ਤਬਾਹੀ ਮਚ ਗਈ ਹੈ। ਲਾਹੌਲ-ਸਪੀਤੀ ਦੇ ਦਾਰਚਾ ਨੇੜੇ ਵੀ ਬੱਦਲ ਫਟਣ ਦੀ ਘਟਨਾ ਵਾਪਰੀ। ਜਿਸ ਕਾਰਨ ਇਲਾਕੇ ਵਿਚ ਭਾਰੀ ਨੁਕਸਾਨ ਹੋਇਆ। ਲਾਹੌਲ-ਸਪੀਤੀ ਜ਼ਿਲ੍ਹੇ ਦੇ ਦਾਰਚਾ-ਸ਼ਿੰਕੁਲਾ ਮਾਰਗ 'ਤੇ ਲੱਗਭਗ 16 ਕਿਲੋਮੀਟਰ ਦੂਰ ਸ਼ੁੱਕਰਵਾਰ ਰਾਤ ਨੂੰ ਬੱਦਲ ਫਟਣ ਦੀ ਘਟਨਾ ਵਾਪਰੀ। ਇਸ ਦੇ ਚੱਲਦੇ ਪੁਰਾਣੀ ਅਤੇ ਨਵੇਂ ਦੋਹਾਂ ਪੁਲਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਕਾਰਨ ਦਾਰਚਾ ਤੋਂ ਸ਼ਿੰਕੁਲਾ ਮਾਰਗ ਬੰਦ ਹੋ ਗਿਆ ਹੈ।
ਸੀਮਾ ਸੜਕ ਸੰਗਠਨ ਨੇ ਮਾਰਗ ਨੂੰ ਬਹਾਲ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ ਹੈ ਪਰ ਨੁਕਸਾਨ ਕਾਰਨ ਇਸ ਨੂੰ ਠੀਕ ਹੋਣ ਵਿਚ 2-3 ਦਿਨ ਲੱਗ ਸਕਦੇ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਰਗ 'ਤੇ ਯਾਤਰਾ ਕਰਨ ਤੋਂ ਬਚਣ। ਉਦੋਂ ਤੱਕ ਦਾਰਚਾ ਤੋਂ ਸ਼ਿੰਕੁਲਾ ਸੜਕ ਦਾ ਇਸਤੇਮਾਲ ਨਾ ਕਰਨ ਜਦੋਂ ਤੱਕ ਇਸ ਨੂੰ ਸੁਰੱਖਿਅਤ ਐਲਾਨ ਨਾ ਕੀਤਾ ਜਾਵੇ। ਐੱਸ. ਪੀ. ਲਾਹੌਲ-ਸਪੀਤੀ ਮਯੰਕ ਚੌਧਰੀ ਨੇ ਇਸ ਮਾਰਗ ਨੂੰ ਬੰਦ ਹੋਣ ਦੀ ਪੁਸ਼ਟੀ ਕੀਤੀ ਹੈ।