ਸ਼ਰਮਨਾਕ! ਉੱਤਰ ਪ੍ਰਦੇਸ਼  ''ਚ ਚੌਥੀ ਜਮਾਤ ਦੀ ਵਿਦਿਆਰਥਣ ਨਾਲ ਰੇਪ

Thursday, Jan 14, 2021 - 02:21 AM (IST)

ਸ਼ਰਮਨਾਕ! ਉੱਤਰ ਪ੍ਰਦੇਸ਼  ''ਚ ਚੌਥੀ ਜਮਾਤ ਦੀ ਵਿਦਿਆਰਥਣ ਨਾਲ ਰੇਪ

ਬਰੇਲੀ - ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ਜ਼ਿਲ੍ਹਾ ਹਸਪਤਾਲ ਵਲੋਂ ਕੀਤੀ ਗਈ ਲਾਪਰਵਾਹੀ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਵਾਲਿਆਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ 11 ਸਾਲਾ ਇੱਕ ਬਲਾਤਕਾਰ ਪੀੜਤਾ ਨੂੰ ਮਰਨ ਲਈ ਛੱਡ ਦਿੱਤਾ। ਘਟਨਾ ਦੇ ਚਾਰ ਦਿਨ ਬਾਅਦ ਤੱਕ ਬੱਚੀ ਨੂੰ ਇਲਾਜ ਨਹੀਂ ਮਿਲ ਸਕਿਆ ਅਤੇ ਉਹ ਆਪਣੇ ਘਰ ਦਰਦ ਨਾਲ ਜੂਝਦੀ ਰਹੀ। ਹੈਲਪਲਾਈਨ ਟੀਮ ਅਤੇ ਸਥਾਨਕ ਵਿਧਾਇਕ ਦੇ ਦਖਲ ਤੋਂ ਬਾਅਦ ਜਮਾਤ ਚਾਰ ਦੀ ਵਿਦਿਆਰਥਣ ਨੂੰ ਸ਼ਾਹਜਹਾਂਪੁਰ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ-  ਪੰਜਾਬ: ਟ੍ਰੈਕਟਰ ਰੈਲੀ ਦੀ ਤਿਆਰੀ 'ਚ ਲੱਗੇ ਕਿਸਾਨ, ਕਰ ਰਹੇ ਮੌਕ ਪ੍ਰੇਡ

ਮੀਡੀਆ ਰਿਪੋਰਟ ਮੁਤਾਬਕ ਚੌਥੀ ਜਮਾਤ ਵਿੱਚ ਪੜ੍ਹਨ ਵਾਲੀ 11 ਸਾਲਾ ਵਿਦਿਆਰਥਣ ਨਾਲ ਕਥਿਤ ਤੌਰ 'ਤੇ 7 ਜਨਵਰੀ ਦੀ ਸ਼ਾਮ ਇੱਕ 20 ਸਾਲਾ ਦਰਿੰਦੇ ਨੇ ਖੇਤ ਵਿੱਚ ਕੁਕਰਮ ਕੀਤਾ। ਘਟਨਾ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਬੱਚੀ ਖੂਨ ਨਾਲ ਭਿੱਜੀ ਮਿਲੀ, ਪੀੜਤਾ ਦੇ ਗਲੇ 'ਤੇ ਗੰਭੀਰ ਸੱਟ ਦੇ ਨਿਸ਼ਾਨ ਵੀ ਸਨ। ਪੀੜਤਾ ਦੇ ਪਿਤਾ ਦਾ ਦੋਸ਼ ਹੈ ਕਿ ਉਹ ਇਲਾਜ ਲਈ ਆਪਣੀ ਬੱਚੀ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਲੈ ਗਏ ਪਰ 8 ਜਨਵਰੀ ਨੂੰ ਉਨ੍ਹਾਂ ਨੂੰ ਵਾਪਸ ਘਰ ਭੇਜ ਦਿੱਤਾ ਗਿਆ। ਪਿਤਾ ਮੁਤਾਬਕ ਡਾਕਟਰਾਂ ਨੇ ਉਸ ਤੋਂ ਬਾਅਦ ਬੱਚੀ ਦਾ ਕੋਈ ਇਲਾਜ ਨਹੀਂ ਕੀਤਾ।
  
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।

 


author

Inder Prajapati

Content Editor

Related News