ਚਿਰਾਗ ਪਾਸਵਾਨ ਨੇ ਬਣਾਈ ਨਵੀਂ ਟੀਮ, ਨੌਜਵਾਨਾਂ 'ਤੇ ਔਰਤਾਂ ਨੂੰ ਮਿਲੀ ਜਗ੍ਹਾ, ਸੁਰਿੰਦਰ ਵਿਵੇਕ ਬਣੇ ਨਵੇਂ ਪ੍ਰਧਾਨ
Thursday, Aug 27, 2026 - 08:03 AM (IST)
ਨਵੀਂ ਦਿੱਲੀ (ਏਜੰਸੀ) - ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ) ਨੇ ਬੁੱਧਵਾਰ ਨੂੰ ਆਪਣੀ ਰਾਸ਼ਟਰੀ ਕਾਰਜਕਾਰਨੀ ਦਾ ਮੁੜ ਗਠਨ ਕੀਤਾ। ਉੱਥੇ ਹੀ ਰਾਖਵੇਂਕਰਨ ਦੇ ਵਿਰੋਧ ’ਤੇ ਖ਼ੈਰਾਤ ਦੀ ਗੱਲ ਕਹਿਣ ਵਾਲੇ ਚਿਰਾਗ ਨੇ ਆਪਣੀ ਪਾਰਟੀ ਵਿਚ ਜਾਤੀ ਸਮੀਕਰਨਾਂ ਦਾ ਪੂਰਾ ਧਿਆਨ ਰੱਖਿਆ ਹੈ। ਉੱਚੀਆਂ ਜਾਤਾਂ (ਸਵਰਨ), ਦਲਿਤ ਅਤੇ ਘੱਟਗਿਣਤੀਆਂ ਨੂੰ ਬਰਾਬਰ ਦੀ ਹਿੱਸੇਦਾਰੀ ਦਿੱਤੀ ਗਈ ਹੈ। ਪਾਰਟੀ ਨੇ ਚਿਰਾਗ ਪਾਸਵਾਨ ਨੂੰ ਰਾਸ਼ਟਰੀ ਪ੍ਰਧਾਨ ਅਤੇ ਕੇਂਦਰੀ ਸੰਸਦੀ ਬੋਰਡ ਦਾ ਪ੍ਰਧਾਨ ਬਣਾਏ ਰੱਖਿਆ ਹੈ। ਇਸ ਦੇ ਨਾਲ ਹੀ ਰਾਸ਼ਟਰੀ ਉਪ-ਪ੍ਰਧਾਨ, ਜਨਰਲ ਸਕੱਤਰ, ਸਕੱਤਰ, ਸੈੱਲ ਪ੍ਰਧਾਨ ਅਤੇ ਸੂਬਾ ਪ੍ਰਧਾਨ ਸਮੇਤ ਸੰਗਠਨ ਦੇ ਕਈ ਅਹਿਮ ਅਹੁਦਿਆਂ ’ਤੇ ਨਿਯੁਕਤੀਆਂ ਕੀਤੀਆਂ ਗਈਆਂ।
ਪੜ੍ਹੋ ਇਹ ਵੀ - 1 ਸਤੰਬਰ ਤੋਂ ਔਰਤਾਂ ਨੂੰ ਮਿਲਣਗੇ 2500-2500 ਰੁਪਏ, CM ਰੇਖਾ ਗੁਪਤਾ ਨੇ ਸ਼ੁਰੂ ਕੀਤੀ ਲਕਸ਼ਮੀ ਯੋਜਨਾ
ਰਾਸ਼ਟਰੀ ਜਨਰਲ ਸਕੱਤਰ ਅਬਦੁਲ ਖਾਲਿਕ ਨੇ ਸੰਗਠਨਾਤਮਕ ਮੁੜ ਗਠਨ ਦਾ ਐਲਾਨ ਕੀਤਾ। ਉਹ ਰਾਸ਼ਟਰੀ ਜਨਰਲ ਸਕੱਤਰ ਦੇ ਅਹੁਦੇ ’ਤੇ ਬਣੇ ਰਹਿਣਗੇ, ਜਦਕਿ ਸੰਸਦ ਮੈਂਬਰ ਰਾਜੇਸ਼ ਵਰਮਾ ਨੂੰ ਰਾਸ਼ਟਰੀ ਖਜ਼ਾਨਚੀ ਨਿਯੁਕਤ ਕੀਤਾ ਗਿਆ ਹੈ। ਉੱਥੇ ਹੀ ਸੁਰਿੰਦਰ ਵਿਵੇਕ ਨੂੰ ਬਿਹਾਰ ਇਕਾਈ ਦਾ ਨਵਾਂ ਪ੍ਰਧਾਨ ਬਣਾਇਆ ਗਿਆ ਹੈ। ਪਾਰਟੀ ਨੇ ਮਣੀਸ਼ੰਕਰ ਪਾਂਡੇ, ਮੁਹੰਮਦ ਸ਼ਮੀਮ ਐੱਮ. ਹਵਾ, ਵੀਰੇਂਦਰ ਪ੍ਰਧਾਨ, ਕੁੰਵਰ ਅਸੀਮ ਖਾਨ, ਡਾ. ਸਤਿਆਨੰਦ ਸ਼ਰਮਾ ਅਤੇ ਕਮਲਾ ਕੁਮਾਰੀ ਨੂੰ ਰਾਸ਼ਟਰੀ ਉਪ-ਪ੍ਰਧਾਨ ਨਿਯੁਕਤ ਕੀਤਾ ਹੈ। ਰਾਸ਼ਟਰੀ ਕਾਰਜਕਾਰਨੀ ਵਿਚ ਲਲਿਤ ਕੁਮਾਰ ਗੌਤਮ, ਹਰਮੀਤ ਸਿੰਘ ਅਤੇ ਵਕੀਲ ਤਾਰਾ ਸਿੰਘ ਨੂੰ ਸਥਾਈ ਸੱਦੇਦਾਰ ਮੈਂਬਰ ਬਣਾਇਆ ਗਿਆ ਹੈ। ਮਿਥਿਲੇਸ਼ ਕੁਮਾਰ ਸਿੰਘ, ਰਾਜੂ ਤਿਵਾਰੀ, ਵੀਣਾ ਦੇਵੀ, ਅਜੇ ਕੁਮਾਰ ਅਤੇ ਪੰਕਜ ਅਰੋੜਾ ਸਮੇਤ 12 ਨੇਤਾਵਾਂ ਨੂੰ ਰਾਸ਼ਟਰੀ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉੱਥੇ ਹੀ, 8 ਨੇਤਾਵਾਂ ਨੂੰ ਰਾਸ਼ਟਰੀ ਸਕੱਤਰ ਬਣਾਇਆ ਗਿਆ ਹੈ।
ਪੜ੍ਹੋ ਇਹ ਵੀ - ਓਹ ਤੇਰੀ ! ਡਿਊਟੀ ਕਰਦਿਆਂ ਇਕ-ਦੂਜੇ ਨੂੰ ਦਿਲ ਦੇ ਬੈਠੀਆਂ 2 ਮਹਿਲਾ ਕਾਂਸਟੇਬਲਾਂ, ਹੁਣ ਲੈਣਗੀਆਂ ਲਾਵਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
