''ਆਪਰੇਸ਼ਨ ਸਿੰਦੂਰ'' ਨੂੰ ਲੈ ਕੇ ਚੀਨ ਨੇ ਕੀਤਾ ਵੱਡਾ ਖੁਲਾਸਾ ! ਆਪੇ ਦੱਸ''ਤਾ ਸਾਰਾ ਸੱਚ
Saturday, May 09, 2026 - 02:00 PM (IST)
ਇੰਟਰਨੈਸ਼ਨਲ ਡੈਸਕ- ਭਾਰਤ ਅਤੇ ਪਾਕਿਸਤਾਨ ਵਿਚਾਲੇ ਪਿਛਲੇ ਸਾਲ 7 ਮਈ ਤੋਂ 10 ਮਈ ਤੱਕ ਚੱਲੀ ਜੰਗ (ਆਪ੍ਰੇਸ਼ਨ ਸਿੰਦੂਰ) ਨੂੰ ਲੈ ਕੇ ਚੀਨ ਨੇ ਇੱਕ ਵੱਡਾ ਅਤੇ ਵਿਵਾਦਤ ਖੁਲਾਸਾ ਕੀਤਾ ਹੈ। ਚੀਨ ਨੇ ਅਧਿਕਾਰਤ ਤੌਰ 'ਤੇ ਮੰਨਿਆ ਹੈ ਕਿ ਉਸ ਨੇ ਜੰਗ ਦੌਰਾਨ ਪਾਕਿਸਤਾਨ ਦੀ ਫੌਜੀ ਅਤੇ ਰਣਨੀਤਕ ਤੌਰ 'ਤੇ ਮਦਦ ਕੀਤੀ ਸੀ। ਚੀਨ ਦੇ ਇਸ ਬਿਆਨ ਨੇ ਦੱਖਣੀ ਏਸ਼ੀਆ ਵਿੱਚ ਸਿਆਸੀ ਚਰਚਾ ਛੇੜ ਦਿੱਤੀ ਹੈ।
ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਬੀਜਿੰਗ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, "ਇਹ ਸੱਚ ਹੈ ਕਿ ਮਈ 2025 ਦੀ ਜੰਗ ਦੌਰਾਨ ਚੀਨ ਨੇ ਪਾਕਿਸਤਾਨ ਨੂੰ ਖੁਫ਼ੀਆ ਜਾਣਕਾਰੀ, ਸੈਟੇਲਾਈਟ ਡੇਟਾ ਅਤੇ ਲੌਜਿਸਟਿਕ ਸਪੋਰਟ ਮੁਹੱਈਆ ਕਰਵਾਇਆ ਸੀ।" ਚੀਨ ਨੇ ਦਾਅਵਾ ਕੀਤਾ ਕਿ ਉਹ ਖੇਤਰ ਵਿੱਚ ਸੰਤੁਲਨ ਨੂੰ ਬਣਾਈ ਰੱਖਣਾ ਚਾਹੁੰਦਾ ਸੀ ਅਤੇ ਉਹ ਸਿਰਫ਼ ਇੱਕ ਮੌਕੇ ਦੀ ਉਡੀਕ ਵਿੱਚ ਸੀ ਤਾਂ ਜੋ ਭਾਰਤ ਦੇ ਵਧਦੇ ਪ੍ਰਭਾਵ ਨੂੰ ਰੋਕਿਆ ਜਾ ਸਕੇ। ਇਸ ਤੋਂ ਇਲਾਵਾ, ਰਿਪੋਰਟਾਂ ਅਨੁਸਾਰ, ਚੀਨ ਨੇ ਉਸ ਸਮੇਂ ਪਾਕਿਸਤਾਨ ਨੂੰ ਅਤਿ-ਆਧੁਨਿਕ ਡਰੋਨ ਅਤੇ ਐਂਟੀ-ਮਿਜ਼ਾਈਲ ਸਿਸਟਮ ਦੇਣ ਵਿੱਚ ਵੀ ਤੇਜ਼ੀ ਦਿਖਾਈ ਸੀ।
ਇਹ ਵੀ ਪੜ੍ਹੋ- ਅਮਰੀਕਾ ਤੋਂ ਫ਼ਿਰ ਭਰ-ਭਰ ਆਉਣਗੇ ਜਹਾਜ਼ ! ਮੁੜ ਤੇਜ਼ ਹੋਵੇਗੀ ਡਿਪੋਰਟੇਸ਼ਨ, ਟਰੰਪ ਨੇ ਬਦਲ'ਤੀ Game
ਜ਼ਿਕਰਯੋਗ ਹੈ ਕਿ 7 ਮਈ 2025 ਨੂੰ ਭਾਰਤ ਨੇ ਪਹਿਲਗਾਮ ਹਮਲੇ ਦੇ ਜਵਾਬ ਵਿੱਚ ਪਾਕਿਸਤਾਨ ਸਥਿਤ ਅੱਤਵਾਦੀ ਕੈਂਪਾਂ ਨੂੰ ਤਬਾਹ ਕਰ ਦਿੱਤਾ ਸੀ, ਜਿਸ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਇਹ ਜੰਗ 4 ਦਿਨਾਂ ਤੱਕ ਚੱਲੀ ਸੀ ਤੇ ਇਸ ਦੌਰਾਨ ਭਾਰਤ ਨੇ ਪਾਕਿਸਤਾਨ ਦੇ ਰਡਾਰ ਸਿਸਟਮ ਤਬਾਹ ਕਰ ਦਿੱਤੇ ਸਨ, ਜਿਸ ਕਾਰਨ ਪਾਕਿਸਤਾਨੀ ਫੌਜ ਬੁਰੀ ਤਰ੍ਹਾਂ ਲੜਖੜਾ ਗਈ ਸੀ ਤੇ ਅੰਤ ਉਨ੍ਹਾਂ ਨੇ 10 ਮਈ ਨੂੰ ਜੰਗਬੰਦੀ ਦੀ ਅਪੀਲ ਕੀਤੀ ਸੀ।
ਹਾਲਾਂਕਿ ਉਸ ਸਮੇਂ ਵੀ ਸ਼ੱਕ ਜਤਾਇਆ ਗਿਆ ਸੀ ਕਿ ਚੀਨ ਪਿੱਛੇ ਰਹਿ ਕੇ ਪਾਕਿਸਤਾਨ ਦੀ ਮਦਦ ਕਰ ਰਿਹਾ ਹੈ, ਪਰ ਹੁਣ ਚੀਨ ਨੇ ਖੁਦ ਇਸ ਗੱਲ 'ਤੇ ਮੋਹਰ ਲਗਾ ਦਿੱਤੀ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਚੀਨ ਦੇ ਇਸ ਬਿਆਨ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਭਾਰਤ ਨੇ ਕਿਹਾ ਕਿ ਚੀਨ ਦਾ ਇਹ ਕਬੂਲਨਾਮਾ ਸਾਬਿਤ ਕਰਦਾ ਹੈ ਕਿ ਉਹ ਅੱਤਵਾਦ ਨੂੰ ਪਨਾਹ ਦੇਣ ਵਾਲੇ ਦੇਸ਼ ਦਾ ਸਾਥੀ ਹੈ। ਰੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਨੂੰ ਹੁਣ 'ਟੂ-ਫਰੰਟ ਵਾਰ' ਲਈ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਤਿਆਰ ਰਹਿਣ ਦੀ ਲੋੜ ਪਵੇਗੀ।
ਚੀਨ ਦੇ ਇਸ ਖੁਲਾਸੇ ਤੋਂ ਬਾਅਦ ਅਮਰੀਕਾ ਅਤੇ ਹੋਰ ਪੱਛਮੀ ਦੇਸ਼ਾਂ ਨੇ ਵੀ ਚਿੰਤਾ ਜਤਾਈ ਹੈ। ਮਾਹਿਰਾਂ ਅਨੁਸਾਰ, ਚੀਨ ਨੇ ਇਹ ਬਿਆਨ ਜਾਣਬੁੱਝ ਕੇ 'ਆਪ੍ਰੇਸ਼ਨ ਸਿੰਦੂਰ' ਦੀ ਪਹਿਲੀ ਵਰ੍ਹੇਗੰਢ ਮੌਕੇ ਦਿੱਤਾ ਹੈ ਤਾਂ ਜੋ ਭਾਰਤ 'ਤੇ ਮਨੋਵਿਗਿਆਨਕ ਦਬਾਅ ਬਣਾਇਆ ਜਾ ਸਕੇ।
ਇਹ ਵੀ ਪੜ੍ਹੋ- ਖੁੱਲ੍ਹੇ 'ਚ ਬਾਥਰੂਮ ਕਰਨ ਵਾਲਿਆਂ ਤੋਂ ਹਮੇਸ਼ਾ ਲਈ ਛੁਟਕਾਰਾ ! ਪ੍ਰਸ਼ਾਸਨ ਨੇ ਚੁੱਕਿਆ ਅਜਿਹਾ ਕਦਮ ਕਿ ਸ਼ਰਮ ਦੇ ਮਾਰੇ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
