ਬੱਚਿਆਂ ਨੂੰ ਆ ਰਿਹੈ Silent Heart Attack, ਇਨ੍ਹਾਂ ਸੰਕੇਤਾਂ ਨੂੰ ਮਾਪੇ ਨਾ ਕਰਨ ਨਜ਼ਰਅੰਦਾਜ

Monday, Jul 07, 2025 - 10:58 AM (IST)

ਬੱਚਿਆਂ ਨੂੰ ਆ ਰਿਹੈ Silent Heart Attack, ਇਨ੍ਹਾਂ ਸੰਕੇਤਾਂ ਨੂੰ ਮਾਪੇ ਨਾ ਕਰਨ ਨਜ਼ਰਅੰਦਾਜ

ਨਵੀਂ ਦਿੱਲੀ- ਹੁਣ ਸਿਰਫ਼ ਵੱਡੇ ਹੀ ਨਹੀਂ, ਬੱਚਿਆਂ 'ਚ ਵੀ ਸਾਇਲੈਂਟ ਹਾਰਟ ਅਟੈਕ ਦੇ ਮਾਮਲੇ ਸਾਹਮਣੇ ਆ ਰਹੇ ਹਨ। ਡਾਕਟਰਾਂ ਦੇ ਅਨੁਸਾਰ, ਇਨ੍ਹਾਂ ਹਾਰਟ ਅਟੈਕ ਦੀ ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਇਹ ਬਿਨਾਂ ਕਿਸੇ ਵੱਡੇ ਲਛਣ ਦੇ ਹੋ ਜਾਂਦੇ ਹਨ, ਜਿਸ ਕਰਕੇ ਮਾਪੇ ਸਮੇਂ 'ਤੇ ਪਛਾਣ ਨਹੀਂ ਕਰ ਪਾ ਰਹੇ।

ਕੀ ਹੁੰਦਾ ਹੈ ਸਾਇਲੈਂਟ ਹਾਰਟ ਅਟੈਕ?

ਇਹ ਇਕ ਅਜਿਹਾ ਹਾਰਟ ਅਟੈਕ ਹੁੰਦਾ ਹੈ ਜਿਸ 'ਚ ਰੋਗੀ ਨੂੰ ਨਾ ਤਾਂ ਛਾਤੀ 'ਚ ਦਰਦ ਹੁੰਦਾ ਹੈ, ਨਾ ਹੀ ਪਸੀਨਾ ਜਾਂ ਬੇਹੋਸ਼ੀ ਆਉਂਦੀ ਹੈ। ਇਹ ਹੌਲੀ-ਹੌਲੀ ਦਿਲ 'ਤੇ ਅਸਰ ਕਰਦਾ ਹੈ ਅਤੇ ਕਈ ਵਾਰੀ ਤਾਂ ਪੂਰੀ ਤਰ੍ਹਾਂ ਹਾਰਟ ਫੇਲ੍ਹ ਹੋਣ ਤੱਕ ਪਤਾ ਨਹੀਂ ਲੱਗਦਾ।

ਇਹ ਵੀ ਪੜ੍ਹੋ : ਸਿਰਫ਼ 5 ਹਜ਼ਾਰ 'ਚ 5G ਸਮਾਰਟਫੋਨ! ਭਲਕੇ ਹੋਵੇਗੀ ਭਾਰਤ 'ਚ Entry

ਬੱਚਿਆਂ 'ਚ ਕਿਉਂ ਵਧ ਰਹੀ ਇਹ ਸਮੱਸਿਆ?

ਮੋਬਾਇਲ, ਟੀਵੀ ਅਤੇ ਵੀਡੀਓ ਗੇਮ ਦੇ ਜ਼ਮਾਨੇ 'ਚ ਬੱਚੇ ਫਿਜ਼ਿਕਲ ਵਰਕ ਤੋਂ ਹੋ ਗਏ ਹਨ ਬਹੁਤ ਦੂਰ। ਉੱਥੇ ਹੀ ਸਰੀਰਕ ਗਤੀਵਿਧੀ ਦੀ ਕਮੀ ਵੀ ਇਸ ਬੀਮਾਰੀ ਨੂੰ ਜਨਮ ਦਿੰਦੀ ਹੈ।

ਜੰਕ ਫੂਡ ਦੀ ਆਦਤ ਅਤੇ ਮੋਟਾਪਾ ਵੱਡਾ ਕਾਰਨ। ਬੱਚੇ ਵੱਧ ਮਾਤਰਾ 'ਚ ਸ਼ੂਗਰ, ਕੋਲਡ ਡ੍ਰਿੰਕਸ, ਪ੍ਰੋਸੈਸਡ ਫੂਟ ਖਾਣ ਲੱਗੇ ਹਨ। ਜਿਸ ਨਾਲ ਦਿਲ ਦੀਆਂ ਨਸਾਂ 'ਚ ਹੌਲੀ-ਹੌਲੀ ਬਲਾਕੇਜ ਬਣ ਸਕਦੀ ਹੈ।

ਜੇਨੇਟਿਕ ਜਾਂ ਪਰਿਵਾਰਕ ਇਤਿਹਾਸ। ਮਨੋਵਿਗਿਆਨਕ ਦਬਾਅ ਅਤੇ ਨੀਂਦ ਦੀ ਘਾਟ

ਇਹ ਵੀ ਪੜ੍ਹੋ : ਭਲਕੇ ਛੁੱਟੀ ਦਾ ਹੋਇਆ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ

ਮਾਪਿਆਂ ਲਈ ਚੇਤਾਵਨੀ ਸਿਗਨਲ:

ਬੱਚਾ ਜ਼ਿਆਦਾ ਥਕਾਵਟ ਮਹਿਸੂਸ ਕਰੇ

ਘੱਟ ਉਮਰ 'ਚ ਸਾਹ ਚੜ੍ਹਨਾ

ਦਿਲ ਦੀ ਧੜਕਣ ਤੇਜ਼ ਹੋਣਾ

ਨੀਂਦ ਦੀ ਸਮੱਸਿਆ ਜਾਂ ਅਕਸਰ ਪੇਟ ਦਰਦ ਦੀ ਸ਼ਿਕਾਇਤ

ਇਹ ਵੀ ਪੜ੍ਹੋ : 40 ਮੰਦਰਾਂ ’ਚ ਸ਼ਰਧਾਲੂਆਂ ਲਈ ਡਰੈੱਸ ਕੋਡ! ਜੀਂਸ, ਟਾਪ ਅਤੇ ਮਿੰਨੀ ਸਕਰਟ ਨਹੀਂ ਚੱਲਣਗੀਆਂ

ਕਿਵੇਂ ਰੋਕੀ ਜਾ ਸਕਦੀ ਹੈ ਇਹ ਸਮੱਸਿਆ?

ਬੱਚਿਆਂ ਨੂੰ ਸਰੀਰਕ ਗਤਿਵਿਧੀਆਂ ਵੱਲ ਮੋੜੋ

ਵਧੀਆ ਅਤੇ ਪੌਸ਼ਟਿਕ ਖੁਰਾਕ ਦਿਓ

ਸਕਰੀਨ ਟਾਈਮ ਘਟਾਓ

ਨਿਯਮਿਤ ਤਰੀਕੇ ਨਾਲ ਸਿਹਤ ਦੀ ਜਾਂਚ ਕਰਵਾਓ

ਦਿਲ ਦੀ ਜਾਂਚ ਲਈ ECG ਜਾਂ ECHO ਜਿਵੇਂ ਟੈਸਟ ਜਰੂਰੀ ਸਮੇਂ 'ਤੇ ਕਰਵਾਓ

ਨਤੀਜਾ:

ਬਚਪਨ 'ਚ ਦਿਲ ਦੀ ਬੀਮਾਰੀ ਆਮ ਗੱਲ ਨਹੀਂ ਹੈ ਪਰ ਹੁਣ ਦੇ ਜੀਵਨਸ਼ੈਲੀ ਦੇ ਕਾਰਨ ਇਹ ਵਧ ਰਹੀ ਹੈ। ਮਾਪਿਆਂ ਨੂੰ ਜਾਗਰੂਕ ਹੋਣ ਅਤੇ ਹਲਕੇ-ਫੁਲਕੇ ਲੱਛਣਾਂ ਨੂੰ ਵੀ ਗੰਭੀਰਤਾ ਨਾਲ ਲੈਣ ਦੀ ਲੋੜ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News