9 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਕਰਨ ਵਾਲੇ ਦੋਸ਼ੀ ਨੇ ਫਾਹਾ ਲਗਾ ਕੀਤੀ ਖ਼ੁਦਕੁਸ਼ੀ

Tuesday, Apr 13, 2021 - 12:44 PM (IST)

9 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਕਰਨ ਵਾਲੇ ਦੋਸ਼ੀ ਨੇ ਫਾਹਾ ਲਗਾ ਕੀਤੀ ਖ਼ੁਦਕੁਸ਼ੀ

ਸਹਾਰਨਪੁਰ- ਉੱਤਰ ਪ੍ਰਦੇਸ਼ 'ਚ ਸਹਾਰਨਪੁਰ ਦੇ ਰਾਮਪੁਰ ਮਨਿਹਾਰਿਨ ਇਲਾਕੇ 'ਚ 2 ਦਿਨ ਪਹਿਲਾਂ 9 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਜਬਰ ਜ਼ਿਨਾਹ ਕਰਨ ਵਾਲੇ ਦੋਸ਼ੀ ਫਰਹਤ ਨੇ ਅੱਜ ਯਾਨੀ ਮੰਗਲਵਾਰ ਨੂੰ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਹੈ। ਪੁਲਸ ਨੇ ਦੱਸਿਆ ਕਿ ਫਰਹਤ ਦੀ ਲਾਸ਼ ਦਰੱਖਤ ਨਾਲ ਲਟਕੀ ਮਿਲੀ। ਪਿਛਲੇ ਐਤਵਾਰ ਨੂੰ ਉਸ ਨੇ ਆਪਣੇ ਭਾਈਚਾਰੇ ਦੀ ਇਕ 9 ਸਾਲਾ ਕੁੜੀ ਨਾਲ ਜਬਰ ਜ਼ਿਨਾਹ ਕੀਤਾ ਸੀ।

ਇਹ ਵੀ ਪੜ੍ਹੋ : ਜਬਰ-ਜ਼ਿਨਾਹ ਤੋਂ ਬਾਅਦ ਮਾਸੂਮ ਬੱਚੀ ਦਾ ਕਤਲ, ਪਿੰਡ ਵਾਸੀਆਂ ਨੇ ਦੋਸ਼ੀ ਦੀ ਕੀਤੀ ਛਿੱਤਰ ਪਰੇਡ

ਉਸ 'ਤੇ ਪੋਕਸੋ ਐਕਟ ਦੇ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸੀ। ਘਰ ਵਾਲਿਆਂ ਦਾ ਉਸ 'ਤੇ ਪੁਲਸ ਦੇ ਸਾਹਮਣੇ ਸਮਰਪਣ ਕਰਨ ਦਾ ਦਬਾਅ ਸੀ ਪਰ ਉਹ ਰਾਜੀ ਨਹੀਂ ਹੋ ਰਿਹਾ ਸੀ। ਅੱਜ ਉਸ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ।

ਇਹ ਵੀ ਪੜ੍ਹੋ : ਸਕਾ ਭਰਾ ਹੀ ਬਣਿਆ ਦਰਿੰਦਾ, ਭੈਣ ਨਾਲ ਰੇਪ ਕਰ ਕੀਤਾ ਇਹ ਕਾਰਾ


author

DIsha

Content Editor

Related News