EVM ਨੂੰ ਲੈ ਕੇ ਉੱਠ ਰਹੇ ਸਵਾਲਾਂ ''ਤੇ ਬੋਲੇ ਮੁੱਖ ਚੋਣ ਕਮਿਸ਼ਨਰ, ਕਿਹਾ - ਮੁੱਦੇ ਚੁੱਕਣ ਵਾਲਿਆਂ ਦੇ ਹੱਕ ''ਚ ਗਏ ਨੇ ਨਤੀਜੇ

Wednesday, Mar 29, 2023 - 11:01 PM (IST)

EVM ਨੂੰ ਲੈ ਕੇ ਉੱਠ ਰਹੇ ਸਵਾਲਾਂ ''ਤੇ ਬੋਲੇ ਮੁੱਖ ਚੋਣ ਕਮਿਸ਼ਨਰ, ਕਿਹਾ - ਮੁੱਦੇ ਚੁੱਕਣ ਵਾਲਿਆਂ ਦੇ ਹੱਕ ''ਚ ਗਏ ਨੇ ਨਤੀਜੇ

ਨਵੀਂ ਦਿੱਲੀ (ਭਾਸ਼ਾ): ਵਿਰੋਧੀ ਪਾਰਟੀਆਂ ਦੇ ਇਕ ਸਮੂਹ ਵੱਲੋਂ ਇਨਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐੱਮ.) ਦੀ ਭਰੋਸੇਯੋਗਤਾ 'ਤੇ ਚਿੰਤਾ ਜਤਾਏ ਜਾਣ ਤੋਂ ਕੁੱਝ ਦਿਨ ਬਾਅਦ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਬਾਰੇ ਸਿਆਸੀ ਪਾਰਟੀਆਂ ਨੂੰ ਸਮਝਾਉਣਾ ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਕੁੱਝ ਸਾਲਾਂ ਵਿਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨੇ ਉਨ੍ਹਾਂ ਸਾਰਿਆਂ ਦੇ ਹੱਕ ਵਿਚ ਨਤੀਜੇ ਦਿੱਤੇ ਹਨ, ਜਿਨ੍ਹਾਂ ਨੇ ਇਸ ਦੀ ਭਰੋਸੇਯੋਗਤਾ 'ਤੇ ਚਿੰਤਾ ਜਤਾਈ ਹੈ। ਕਈ ਵਿਰੋਧੀ ਪਾਰਟੀਆਂ ਨੇ ਪਿਛਲੇ ਹਫ਼ਤੇ ਈ.ਵੀ.ਐੱਮ. ਦੀ ਭਰੋਸੇਯੋਗਤਾ 'ਤੇ ਚਿੰਤਾ ਜਤਾਈ ਸੀ ਤੇ ਚੋਣ ਕਮਿਸ਼ਨ ਤੋਂ ਉਨ੍ਹਾਂ ਦੇ ਖਦਸ਼ੇ ਦੂਰ ਕਰਨ ਦੀ ਅਪੀਲ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ - ਬਦਰੀਨਾਥ-ਕੇਦਾਰਨਾਥ ਆਉਣ ਵਾਲੇ ਸ਼ਰਧਾਲੂਆਂ ਲਈ ਜ਼ਰੂਰੀ ਖ਼ਬਰ, VIP ਦਰਸ਼ਨਾਂ ਲਈ ਲੱਗੇਗੀ ਫ਼ੀਸ

ਵਿਰੋਧੀ ਪਾਰਟੀਆਂ ਦੀਆਂ ਚਿੰਤਾਵਾਂ 'ਤੇ ਇਕ ਸਵਾਲ ਦੇ ਜਵਾਬ ਵਿਚ ਕੁਮਾਰ ਨੇ ਕਿਹਾ, "ਇਸ ਸਵਾਲ ਦਾ ਜਵਾਬ ਕਈ ਮੌਕਿਆਂ 'ਤੇ ਦਿੱਤਾ ਗਿਆ ਹੈ। ਮੈਂ ਇਸ ਮੁੱਦੇ ਦਾ ਮੁੜ ਜਵਾਬ ਨਹੀਂ ਦੇਣਾ ਚਾਹੁੰਦਾ, ਪਰ ਕਹਿਣਾ ਚਾਹੁੰਦਾ ਹਾਂ ਕਿ ਲੋਕਤੰਤਰਿਕ ਪ੍ਰਣਾਲੀ ਵਿਚ ਸਿਆਸੀ ਦਲਾਂ ਦੀ ਇਕ ਮੁੱਖ ਭੂਮਿਕਾ ਹੁੰਦੀ ਹੈ। ਉਹ ਬਹੁਤ ਮਹੱਤਵਪੂਰਣ ਹਿਤਧਾਰਕ ਹਨ। ਅਸੀਂ ਚਿੰਤਾਵਾਂ ਬਾਰੇ ਪੜ੍ਹਿਆ ਹੈ, ਪਰ ਅਜੇਤਕ ਕੁੱਝ ਨਹੀਂ ਮਿਲਿਆ। ਜਿਉਂ ਹੀ ਸਾਨੂੰ ਕੁੱਝ ਮਿਲੇਗਾ, ਅਸੀਂ ਉਨ੍ਹਾਂ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਅਸੀਂ ਇਹ ਕੀਤਾ ਹੈ ਤੇ ਮੁੜ ਕਰਾਂਗੇ। ਇਹ ਸਾਡੀ ਜ਼ਿੰਮੇਵਾਰੀ ਹੈ।" 

ਕੁਮਾਰ ਨੇ ਕਿਹਾ ਕਿ ਪਿਛਲੀਆਂ 5 ਵਿਧਾਨਸਭਾ ਚੋਣਾਂ ਵਿਚ ਈ.ਵੀ.ਐੱਮ. ਦਾ ਮੁੱਦਾ ਕਦੀ ਨਹੀਂ ਉੱਠਿਆ। ਉਨ੍ਹਾਂ ਕਿਹਾ ਕਿ ਲੋਕ 100 ਤੋਂ ਘੱਟ ਵੋਟਾਂ ਨਾਲ ਹਾਰੇ ਤੇ ਉਮੀਦਵਾਰਾਂ ਨੇ ਇਸ ਨੂੰ ਖ਼ੁਸ਼ੀ ਨਾਲ ਸਵੀਕਾਰ ਕੀਤਾ। ਉਨ੍ਹਾਂ ਕਿਹਾ ਕਿ ਤਕਨਾਲੋਜੀ ਤੋਂ ਇਲਾਵਾ, ਈ.ਵੀ.ਐੱਮ. ਨੂੰ ਤਾਇਨਾਤ ਕਰਨ ਨੂੰ ਲੈ ਕੇ ਉਸ ਨੂੰ ਵੇਅਰਹਾਊਸ ਵਿਚ ਵਾਪਸ ਰੱਖਣ ਤਕ ਦੀ ਪ੍ਰਕਿਰਿਆ ਸਖ਼ਤ ਤੇ ਪਾਰਦਰਸ਼ੀ ਹੁੰਦੀ ਹੈ। ਕੁਮਾਰ ਨੇ ਕਿਹਾ ਕਿ ਹਰ ਕਦਮ 'ਤੇ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਮੌਜੂਦ ਹੁੰਦੇ ਹਨ।

ਇਹ ਖ਼ਬਰ ਵੀ ਪੜ੍ਹੋ - Chat GPT ਦੀ ਵਰਤੋਂ ਕਰਨ ਵਾਲੀ ਪਹਿਲੀ ਅਦਾਲਤ ਬਣੀ ਪੰਜਾਬ ਤੇ ਹਰਿਆਣਾ ਹਾਈ ਕੋਰਟ

ਰਿਮੋਟ ਵੋਟਿੰਗ ਮਸ਼ੀਨ ਬਾਰੇ ਇਕ ਹੋਰ ਸਵਾਲ ਦੇ ਜਵਾਬ ਵਿਚ ਕੁਮਾਰ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਇਸ 'ਤੇ ਸੁਝਾਅ ਮਿਲੇ ਹਨ, ਪਰ ਬਹੁਤ ਸੀਮਤ ਗਿਣਤੀ ਵਿਚ ਜਦਕਿ ਤਕਰੀਬਨ 60 ਪਾਰਟੀਆਂ ਨੂੰ ਪੱਤਰ ਲਿਖਿਆ ਗਿਆ ਸੀ। ਉਨ੍ਹਾਂ ਕਿਹਾ, "ਪ੍ਰਕਿਰਿਆਵਾਂ, ਪ੍ਰਸ਼ਾਸਨਿਕ ਹਿੱਸੇ, ਕਾਨੂੰਨੀ ਹਿੱਸੇ ਤੇ ਤਕਨੀਕੀ ਹਿੱਸੇ ਪ੍ਰਗਤੀ ਵੱਲ ਹਨ। ਹਰ ਕਿਸੇ ਨੇ ਸੁਝਾਅ ਦਿੱਤਾ ਹੈ... ਇਹ ਇਕ ਲੰਬੀ ਪ੍ਰਕਿਰਿਆ ਹੈ। ਉਸ ਸਮੇਂ ਤਕ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਵੋਟਿੰਗ ਸੈਂਟਰ ਤਕ ਲਿਆਉਣ 'ਤੇ ਧਿਆਨ ਰਹੇਗਾ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News