ਗੁਰੂਘਰ ਦੀ ਕੰਧ ’ਤੇ ਛੋਟੇ ਸਾਹਿਬਜ਼ਾਦਿਆਂ ਦੇ ਬੁੱਤ ਲਾ ‘ਸਰਹੰਦ ਦੀ ਕੰਧ’ ਵਿਖਾਉਣ ਦੀ ਕੋਸ਼ਿਸ਼, ਹੋਈ ਕਾਰਵਾਈ (ਵੀਡੀਓ)
Tuesday, May 20, 2025 - 02:13 PM (IST)

ਨਵੀਂ ਦਿੱਲੀ : ਫ਼ਤਹਿਨਗਰ ਵਿਖੇ ਇਕ ਗੁਰੂਘਰ ਦੀ ਕੰਧ ’ਤੇ ਛੋਟੇ ਸਾਹਿਬਜ਼ਾਦਿਆਂ ਦੇ ਬੁੱਤ ਲਾ ‘ਸਰਹੰਦ ਦੀ ਕੰਧ’ ਵਿਖਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਵੇ ਹੀ ਇਹ ਮਾਮਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਹਮਣੇ ਆਇਆ, ਉਹਨਾਂ ਨੇ ਇਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਉਹਨਾਂ ਨੇ ਕਿਹਾ ਕਿ ਕਿਸੇ ਗੁਰਦੁਆਰਾ ਸਾਹਿਬ ਵਿਖੇ ਗੁਰੂਘਰ ਦੀ ਕੰਧ ਨੂੰ ਸਰਹੰਦ ਦੀ ਕੰਧ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਗੁਰੂਘਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਨਹੀਂ ਆਉਂਦਾ। ਇਸ ਮਾਮਲੇ ਦੇ ਬਾਰੇ ਜਦੋਂ ਹੀ ਦਿੱਲੀ ਗੁਰਦੁਆਰਾ ਕਮੇਟੀ ਨੂੰ ਪਤਾ ਲੱਗਾ, ਉਹਨਾਂ ਨੇ ਨੋਟਿਸ ਲੈ ਕੇ ਕੰਧ ਨੂੰ ਤੁੜਵਾ ਦਿੱਤਾ।
ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਫ਼ੈਸਲਾ : ਹੁਣ 3 ਮਹੀਨਿਆਂ ਦਾ ਇਕੱਠਾ ਮਿਲੇਗਾ ਮੁਫ਼ਤ ਰਾਸ਼ਨ
ਇਸ ਮਾਮਲੇ ਦੇ ਸਬੰਧ ਵਿਚ ਹਰਮੀਤ ਸਿੰਘ ਕਾਲਕਾ ਨੇ ਕਿਹਾ ਇਹ ਗੁਰੂਘਰ ਦਿੱਲੀ ਕਮੇਟੀ ਦੇ ਅਧੀਨ ਨਹੀਂ ਹੈ। ਇਸ ਸਬੰਧ ਵਿਚ ਕਾਰਵਾਈ ਕੀਤੀ ਜਾਵੇਗੀ। ਗੁਰੂ ਸਾਹਿਬ ਦੀ ਬੇਅਦਬੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਜਿਹਾ ਕਰਨਾ ਮਰਿਆਦਾ ਦੇ ਖ਼ਿਲਾਫ਼ ਹੈ।
ਇਹ ਵੀ ਪੜ੍ਹੋ : ਸਾਵਧਾਨ! ਫ਼ੋਨ ਦੇ ਕਵਰ 'ਚ ਭੁੱਲ ਕੇ ਨਾ ਰੱਖੋ ਪੈਸੇ ਜਾਂ ਕਾਰਡ, ਹੋ ਸਕਦੈ ਧਮਾਕਾ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।