ਛੱਤੀਸਗੜ੍ਹ : ਰੁਝਾਨਾਂ 'ਚ ਭਾਜਪਾ ਨੂੰ ਬਹੁਮਤ, ਕਾਂਗਰਸ ਦੇ ਕਈ ਮੰਤਰੀ ਪਿੱਛੇ, ਜਾਣੋ ਤਾਜਾ ਅਪਡੇਟ

12/03/2023 1:28:30 PM

ਰਾਏਪੁਰ- ਛੱਤੀਸਗੜ੍ਹ ਦੇ ਸ਼ੁਰੂਆਤੀ ਰੁਝਾਨਾਂ 'ਚ ਭਾਜਪਾ ਆਪਣੀ ਬੜ੍ਹਤ 'ਤੇ ਬਰਕਰਾਰ ਹੈ। ਕਾਂਗਰਸ ਦੇ ਕਈ ਮੰਤਰੀ ਆਪਣੀਆਂ ਸੀਟਾਂ 'ਤੇ ਪਿੱਛੇ ਚੱਲ ਰਹੇ ਹਨ। ਵੱਡੀ ਗੱਲ ਇਹ ਹੈ ਕਿ ਸੂਬੇ ਦੇ ਉਪ ਮੁੱਖ ਮੰਤਰੀ ਟੀ.ਐੱਸ. ਸਿੰਘਦੇਵ ਅੰਬੀਕਾਪੁਰ ਤੋਂ ਪਿੱਛੇ ਚੱਲ ਰਹੇ ਹਨ, ਤਾਂ ਉਥੇ ਹੀ ਰਾਏਪੁਰ ਦੇ ਓ.ਪੀ. ਚੌਧਰੀ 36 ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਹੇ ਹਨ। 

ਫਿਲਹਾਲ ਭਾਜਪਾ 57 ਤਾਂ ਉਥੇ ਹੀ ਕਾਂਗਰਸ 31 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਰਾਜਨਾਂਦਗਾਓਂ ਸੀਟ ਤੋਂ ਸੂਬੇ ਦੇ ਸਾਬਕਾ ਮੁੱਖ ਮੰਤਰੀ ਡਾ. ਰਮਨ ਸਿੰਘ 22 ਹਜ਼ਾਰ ਵੋਟਾਂ ਤੋਂ ਅੱਗੇ ਹਨ। ਉਥੇ ਹੀ ਬਿਲਾਸਪੁਰ ਤੋਂ ਅਮਰ ਅਗਰਵਾਲ, ਰਾਏਪੁਰ ਦੱਖਣ ਤੋਂ ਬ੍ਰਿਜਮੋਹਨ ਅਗਰਵਾਲ, ਰਾਜੇਸ਼ ਮੂਣਤ ਅੱਗੇ ਚੱਲ ਰਹੇ ਹਨ। ਗ੍ਰਹਿ ਮੰਤਰੀ ਤਾਮ੍ਰਧਵਜ ਸਾਹੂ ਦੁਰਗ ਪਿੰਡ ਤੋਂ ਪਿੱਛੇ ਚੱਲ ਰਹੇ ਹਨ, ਤਾਂ ਉਥੇ ਹੀ ਕੋਂਟਾ ਤੋਂ ਕਵਾਸੀ ਲਖਮਾ ਵੀ ਪਿੱਛੇ ਚੱਲ ਰਹੇ ਹਨ। ਗੱਲ ਦੁਰਗ ਦੀ ਕਰੀਏ ਤਾਂ ਅਰੁਣ ਵੋਰਾ ਇਥੋਂ ਪਿੱਛੇ ਚੱਲ ਰਹੇ ਹਨ।

ਰਾਏਗੜ੍ਹ ਦੀ ਗੱਲ ਕਰੀਏ ਤਾਂ ਇੱਥੇ ਕੁੱਲ 21 ਗੇੜਾਂ ਦੀ ਗਿਣਤੀ ਹੋਵੇਗੀ। ਸਖ਼ਤ ਸੁਰੱਖਿਆ ਦਰਮਿਆਨ ਕਲੈਕਟਰੇਟ ਪੋਸਟਲ ਬੈਲਟ ਲੈ ਕੇ ਸਟਰਾਂਗ ਰੂਮ ਵਿੱਚ ਪਹੁੰਚ ਗਿਆ ਹੈ। ਵੋਟਾਂ ਦੀ ਗਿਣਤੀ ਚਾਰ ਵਿਧਾਨ ਸਭਾ ਹਲਕਿਆਂ ਰਾਏਗੜ੍ਹ, ਰਾਏਗੜ੍ਹ, ਖਰਸੀਆ, ਧਰਮਜੈਗੜ੍ਹ ਅਤੇ ਲੈਲੁੰਗਾ ਵਿੱਚ ਹੋਵੇਗੀ। ਕਾਂਕੇਰ ਦੀ ਭਾਨੂਪ੍ਰਤਾਪੁਰ ਅਤੇ ਅੰਤਾਗੜ੍ਹ ਸੀਟਾਂ ਦੇ 36 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਹੋਵੇਗਾ। ਪੋਲੀਟੈਕਨਿਕ ਕਾਲਜ ਵਿੱਚ ਵੋਟਾਂ ਦੀ ਗਿਣਤੀ ਹੋ ਰਹੀ ਹੈ। ਖਾਸ ਗੱਲ ਇਹ ਹੈ ਕਿ ਜ਼ਿਲ੍ਹੇ ਵਿੱਚ ਪਹਿਲੀ ਵਾਰ ਔਰਤਾਂ ਨੂੰ ਵੋਟਾਂ ਦੀ ਗਿਣਤੀ ਦੀ ਕਮਾਨ ਸੌਂਪੀ ਗਈ ਹੈ। ਅਲਫ਼ਾ ਬੇਟ ਦੇ ਆਧਾਰ 'ਤੇ ਮਹਿਲਾ ਕਰਮਚਾਰੀਆਂ ਨੂੰ ਡਰੈੱਸ ਕੋਡ ਵੀ ਦਿੱਤਾ ਗਿਆ ਹੈ। ਤਿੰਨੋਂ ਵਿਧਾਨ ਸਭਾਵਾਂ ਲਈ ਵੋਟਾਂ ਦੀ ਗਿਣਤੀ 14 ਗੇੜਾਂ ਵਿੱਚ ਹੋਵੇਗੀ। 

 

 

Rakesh

This news is Content Editor Rakesh