ਤਿਉਹਾਰੀ ਸੀਜ਼ਨ ਤੋਂ ਪਹਿਲਾਂ ਲੋਕਾਂ ਦੀ ਜਾਨ ਨਾਲ ਖਿਲਵਾੜ ! 500 KG ਪਨੀਰ ਕੀਤਾ ਗਿਆ ਨਸ਼ਟ
Wednesday, Aug 19, 2026 - 10:49 AM (IST)
ਮਥੁਰਾ- ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ 'ਚ ਖੁਰਾਕ ਸੁਰੱਖਿਆ ਅਤੇ ਡਰੱਗ ਪ੍ਰਸ਼ਾਸਨ ਵਿਭਾਗ ਨੇ ਸੋਮਵਾਰ ਨੂੰ ਇਕ ਗੈਰ-ਕਾਨੂੰਨੀ ਪਨੀਰ ਨਿਰਮਾਣ ਯੂਨਿਟ 'ਤੇ ਛਾਪਾ ਮਾਰਿਆ। ਇਸ ਕਾਰਵਾਈ ਦੌਰਾਨ 500 ਕਿਲੋਗ੍ਰਾਮ ਦੂਸ਼ਿਤ ਪਨੀਰ ਅਤੇ 2,000 ਲੀਟਰ ਦੁੱਧ ਨਸ਼ਟ ਕੀਤਾ ਗਿਆ ਅਤੇ ਮਾਲਕ ਵਿਰੁੱਧ ਐੱਫ.ਆਈ.ਆਰ. ਦਰਜ ਕੀਤੀ ਗਈ। ਸਹਾਇਕ ਕਮਿਸ਼ਨਰ (ਖੁਰਾਕ) ਡਾ. ਜਤਿਨ ਕੁਮਾਰ ਸਿੰਘ ਦੇ ਨਿਰਦੇਸ਼ਾਂ ਹੇਠ, ਖੁਰਾਕ ਸੁਰੱਖਿਆ ਅਤੇ ਡਰੱਗ ਪ੍ਰਸ਼ਾਸਨ ਕਮਿਸ਼ਨਰ ਅਤੇ ਜ਼ਿਲ੍ਹਾ ਮੈਜਿਸਟ੍ਰੇਟ, ਮਥੁਰਾ ਦੇ ਨਿਰਦੇਸ਼ਾਂ 'ਤੇ ਮੁੱਖ ਖੁਰਾਕ ਸੁਰੱਖਿਆ ਅਧਿਕਾਰੀ ਕੇ.ਕੇ. ਤ੍ਰਿਪਾਠੀ ਦੀ ਅਗਵਾਈ ਹੇਠ ਇਕ ਫੂਡ ਫਲਾਇੰਗ ਸਕੁਐਡ ਨੇ ਸ਼ੇਰਗੜ੍ਹ ਥਾਣਾ ਖੇਤਰ ਦੇ ਪਿੰਡ ਹੁਸੈਨੀ 'ਚ ਸਥਿਤ ਸੋਨੂੰ ਕੁਮਾਰ ਦੀ ਪਨੀਰ ਨਿਰਮਾਣ ਯੂਨਿਟ 'ਤੇ ਛਾਪਾ ਮਾਰਿਆ।
ਛਾਪੇਮਾਰੀ ਦੌਰਾਨ, ਟੀਮ ਨੇ ਮਿਲਾਵਟੀ ਪਨੀਰ ਦੇ ਉਤਪਾਦਨ 'ਚ ਵਰਤੇ ਜਾਣ ਵਾਲੇ ਵੱਖ-ਵੱਖ ਰਸਾਇਣ ਅਤੇ ਸਮੱਗਰੀ ਬਰਾਮਦ ਕੀਤੀ। ਇਨ੍ਹਾਂ 'ਚ ਸਕਿਮਡ ਦੁੱਧ ਪਾਊਡਰ, 80 ਕਿਲੋਗ੍ਰਾਮ ਰਿਫਾਇੰਡ ਸੋਇਆਬੀਨ ਤੇਲ, 20 ਕਿਲੋਗ੍ਰਾਮ ਟੀਨੋਪੋਲ ਰਸਾਇਣ ਅਤੇ 12 ਕਿਲੋਗ੍ਰਾਮ ਰੰਗਦਾਰ (ਸੋਡੀਅਮ ਹਾਈਡ੍ਰੋਸਲਫੇਟ) ਸ਼ਾਮਲ ਹਨ। ਜਨਤਕ ਸਿਹਤ ਨੂੰ ਦੇਖਦੇ ਹੋਏ ਮੌਕੇ 'ਤੇ ਮੌਜੂਦ 500 ਕਿਲੋਗ੍ਰਾਮ ਦੂਸ਼ਿਤ ਪਨੀਰ, ਜਿਸ ਦੀ ਕੀਮਤ 1.05 ਲੱਖ ਰੁਪਏ ਦੱਸੀ ਗਈ ਹੈ ਅਤੇ 2,000 ਲੀਟਰ ਦੁੱਧ, ਜਿਸ ਦੀ ਕੀਮਤ 1.25 ਲੱਖ ਰੁਪਏ ਹੈ, ਨੂੰ ਨਸ਼ਟ ਕਰਵਾ ਦਿੱਤਾ ਗਿਆ। ਬਾਕੀ ਸ਼ੱਕੀ ਅਤੇ ਮਿਲਾਵਟੀ ਸਮੱਗਰੀ ਜ਼ਬਤ ਕਰ ਲਈ ਗਈ।
ਫੂਡ ਸੇਫਟੀ ਟੀਮ ਨੇ ਸੰਸਥਾ ਤੋਂ ਪਨੀਰ ਦੇ 2, ਦੁੱਧ ਦੇ 2 ਅਤੇ ਰਿਫਾਇੰਡ ਰਿਫਾਇੰਡ ਪਾਮ ਤੇਲ, ਸੋਇਆਬੀਨ ਤੇਲ, ਟੀਨੋਪੋਲ ਅਤੇ ਸਕਿਮਡ ਦੁੱਧ ਪਾਊਡਰ ਦੇ ਇਕ-ਇਕ ਨਮੂਨੇ ਸਮੇਤ ਕੁੱਲ 9 ਨਮੂਨੇ ਇਕੱਠੇ ਕੀਤੇ ਅਤੇ ਉਨ੍ਹਾਂ ਨੂੰ ਜਾਂਚ ਲਈ ਸਟੇਟ ਫੂਡ ਲੈਬਾਰਟਰੀ ਭੇਜ ਦਿੱਤਾ ਗਿਆ ਹੈ। ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਬੰਧਤ ਫੂਡ ਡੀਲਰ ਵਿਰੁੱਧ ਸਥਾਨਕ ਪੁਲਸ ਸਟੇਸ਼ਨ 'ਚ ਐੱਫਆਈਆਰ ਦਰਜ ਕਰ ਲਈ ਗਈ ਹੈ। ਪ੍ਰਯੋਗਸ਼ਾਲਾ ਦੀ ਰਿਪੋਰਟ ਮਿਲਣ ਤੋਂ ਬਾਅਦ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਤਹਿਤ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਛਾਪੇਮਾਰੀ ਕਰਨ ਵਾਲੀ ਟੀਮ 'ਚ ਫੂਡ ਸੇਫਟੀ ਅਫਸਰ ਧਰਮਿੰਦਰ ਸਿੰਘ, ਅਰੁਣ ਕੁਮਾਰ ਰਾਣਾ, ਜਤਿੰਦਰ ਸਿੰਘ, ਰੀਨਾ ਸ਼ਰਮਾ ਅਤੇ ਨੇਹਾ ਸ਼ਾਮਲ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
