ਚੰਦਰਯਾਨ-3: ਤਾਮਿਲਨਾਡੂ ਦੇ ਪੁੱਤਾਂ ਨੇ ਹੀ ਨਹੀਂ, ਇੱਥੋਂ ਦੀ ਮਿੱਟੀ ਨੇ ਵੀ ਮਿਸ਼ਨ ਮੂਨ ''ਚ ਦਿੱਤਾ ਯੋਗਦਾਨ

08/23/2023 4:25:42 PM

ਚੇਨਈ- ਦੁਨੀਆ ਭਰ ਦੀਆਂ ਨਜ਼ਰਾਂ ਚੰਨ 'ਤੇ ਭਾਰਤ ਦੇ ਚੰਦਰਯਾਨ-3 ਦੀ ਸਾਫਟ ਲੈਂਡਿੰਗ 'ਤੇ ਟਿਕੀਆਂ ਹੋਈਆਂ ਹਨ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇਸ ਮੁਹਿੰਮ ਨੂੰ ਇੱਥੋਂ ਤੱਕ ਪਹੁੰਚਾਉਣ 'ਚ ਤਾਮਿਲਨਾਡੂ ਦੇ ਪੁੱਤਾਂ- ਸਾਬਕਾ ਰਾਸ਼ਟਰਪਤੀ ਏ. ਪੀ. ਜੇ. ਅਬਦੁੱਲ ਕਲਾਮ, ਚੰਦਰਯਾਨ-2 ਦੇ ਮਿਸ਼ਨ ਡਾਇਰੈਕਟਰ ਮਾਇਲਾਸਾਮੀ ਅੰਨਾਦੁਰਾਈ, ਚੰਦਰਯਾਨ-3 ਦੇ ਪ੍ਰਾਜੈਕਟ ਡਾਇਰੈਕਟਰ ਵੀਰਾਮੁਥੇਵਾਲ ਪੀ ਦਾ ਯੋਗਦਾਨ ਹੈ, ਸਗੋਂ ਸੂਬੇ ਦੀ ਮਿੱਟੀ ਨੇ ਵੀ ਇਸ 'ਚ ਅਹਿਮ ਯੋਗਦਾਨ ਦਿੱਤਾ ਹੈ। ਸੂਬੇ ਦੀ ਰਾਜਧਾਨੀ ਚੇਨਈ ਤੋਂ ਕਰੀਬ 400 ਕਿਲੋਮੀਟਰ ਦੂਰ ਸਥਿਤ ਨਮਕਕਲ ਚੰਦਰਯਾਨ ਮਿਸ਼ਨ ਦੀਆਂ ਸਮਰੱਥਾਵਾਂ ਦੀ ਪਰਖ ਕਰਨ ਲਈ 2012 ਤੋਂ ਇਸਰੋ ਨੂੰ ਮਿੱਟੀ ਪ੍ਰਦਾਨ ਕਰ ਰਿਹਾ ਹੈ, ਕਿਉਂਕਿ ਜ਼ਿਲ੍ਹੇ ਦੀ ਜ਼ਮੀਨ ਚੰਦਰਮਾ ਦੀ ਸਤ੍ਹਾ ਨਾਲ ਮਿਲਦੀ ਜੁਲਦੀ ਹੈ। ਇਸ ਤਰ੍ਹਾਂ ਇਸਰੋ ਨੂੰ ਇਸ ਦੇ ਲੈਂਡਰ ਮੋਡਿਊਲ ਦੀਆਂ ਸਮਰੱਥਾਵਾਂ ਦੀ ਜਾਂਚ ਅਤੇ ਸੁਧਾਰ ਕਰਨ 'ਚ ਮਦਦ ਮਿਲੀ ਹੈ।

ਇਹ ਵੀ ਪੜ੍ਹੋ- ਚੰਨ 'ਤੇ ਕੀ ਹੈ ਅਜਿਹਾ ਜਿਸ ਦੀ ਭਾਲ ਵੱਖ-ਵੱਖ ਦੇਸ਼ ਕਰ ਰਹੇ ਹਨ? ਜਾਣੋ ਸਾਰੇ ਅਹਿਮ ਸਵਾਲਾਂ ਦੇ ਜਵਾਬ

ਜੇਕਰ ਚੰਦਰਯਾਨ-3 ਦਾ ਲੈਂਡਰ ਮਾਡਿਊਲ ਚੰਦਰਮਾ 'ਤੇ ਸਾਫਟ ਲੈਂਡਿੰਗ ਦੇ ਆਪਣੇ ਟੀਚੇ ਨੂੰ ਹਾਸਲ ਕਰ ਲੈਂਦਾ ਹੈ, ਤਾਂ ਇਹ ਤਾਮਿਲਨਾਡੂ ਦੇ ਖਾਤੇ 'ਚ ਇਕ ਹੋਰ ਉਪਲੱਬਧੀ ਜੋੜ ਦੇਵੇਗਾ। ਤਾਮਿਲਨਾਡੂ ਨੇ ਇਸਰੋ ਦੇ ਮਹੱਤਵਪੂਰਨ ਚੰਦਰਮਾ ਮਿਸ਼ਨ ਦੀ ਜਾਂਚ ਲਈ ਤੀਜੀ ਵਾਰ ਮਿੱਟੀ ਦੀ ਸਪਲਾਈ ਕੀਤੀ ਹੈ। ਪੇਰੀਆਰ ਯੂਨੀਵਰਸਿਟੀ ਦੇ ਭੂ-ਵਿਗਿਆਨ ਵਿਭਾਗ ਦੇ ਡਾਇਰੈਕਟਰ ਪ੍ਰੋਫ਼ੈਸਰ ਐਸ ਅਨਬਾਜ਼ਗਾਨ ਨੇ ਕਿਹਾ ਕਿ ਨਮਕਕਲ 'ਚ ਭਰਪੂਰ ਮਾਤਰਾ 'ਚ ਮਿੱਟੀ ਉਪਲੱਬਧ ਹੈ, ਇਸ ਲਈ ਲੋੜ ਪੈਣ 'ਤੇ ਇਸਰੋ ਨੇ ਇਸ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਭੂ-ਵਿਗਿਆਨ ਵਿਚ ਖੋਜ ਕਰ ਰਹੇ ਹਾਂ। ਤਾਮਿਲਨਾਡੂ 'ਚ ਇਸ ਤਰ੍ਹਾਂ ਦੀ ਮਿੱਟੀ ਹੈ, ਜਿਵੇਂ ਕਿ ਚੰਦਰਮਾ ਦੀ ਸਤ੍ਹਾ 'ਤੇ ਹੈ।

ਇਹ ਵੀ ਪੜ੍ਹੋ- Chandrayaan 3 Mission: ਚੰਨ 'ਤੇ ਸਿਰਫ ਇਕ ਦਿਨ ਕੰਮ ਕਰੇਗਾ ਲੈਂਡਰ-ਰੋਵਰ, ਜਾਣੋ ਲੈਂਡਿੰਗ ਤੋਂ ਬਾਅਦ ਕੀ ਹੋਵੇਗਾ?

ਇਹ ਮਿੱਟੀ ਖਾਸ ਕਰਕੇ ਦੱਖਣੀ ਧਰੁਵ (ਚੰਦਰਮਾ ਦੇ) 'ਤੇ ਮੌਜੂਦ ਮਿੱਟੀ ਨਾਲ ਬਹੁਤ ਮਿਲਦੀ ਜੁਲਦੀ ਹੈ। ਚੰਦਰਮਾ ਦੀ ਸਤ੍ਹਾ 'ਤੇ ਮਿੱਟੀ 'ਐਨੋਰਥੋਸਾਈਟ' ਹੈ ਜੋ ਕਿ ਮਿੱਟੀ ਦੀ ਇਕ ਕਿਸਮ ਹੈ। ਪ੍ਰੋਫੈਸਰ ਐਸ.ਅਨਬਾਜ਼ਗਾਨ ਨੇ ਦੱਸਿਆ ਕਿ ਇਸਰੋ ਨੇ ਜਦੋਂ ਚੰਦਰਮਾ ਖੋਜ ਪ੍ਰੋਗਰਾਮ ਦਾ ਐਲਾਨ ਕੀਤਾ, ਇਸ ਤੋਂ ਬਾਅਦ ਅਸੀਂ ਲਗਾਤਾਰ ਮਿੱਟੀ ਭੇਜ ਰਹੇ ਹਾਂ। ਇਸਰੋ ਨੂੰ ਘੱਟੋ-ਘੱਟ 50 ਟਨ ਮਿੱਟੀ ਭੇਜੀ ਗਈ ਹੈ, ਜੋ ਚੰਦਰਮਾ ਦੀ ਸਤ੍ਹਾ 'ਤੇ ਮੌਜੂਦ ਮਿੱਟੀ ਨਾਲ ਮਿਲਦੀ-ਜੁਲਦੀ ਹੈ।

ਇਹ ਵੀ ਪੜ੍ਹੋ- Chandrayaan-3: 15 ਸਾਲਾਂ 'ਚ ਤੀਜਾ 'ਮਿਸ਼ਨ ਮੂਨ', ਚੰਨ ਨੂੰ ਵੀ ਹੋ ਗਿਆ ਇਸਰੋ ਨਾਲ ਲਗਾਵ

ਉਨ੍ਹਾਂ ਕਿਹਾ ਕਿ ਵੱਖ-ਵੱਖ ਪ੍ਰੀਖਣਾਂ ਰਾਹੀਂ ਇਸਰੋ ਦੇ ਵਿਗਿਆਨੀਆਂ ਨੇ ਪੁਸ਼ਟੀ ਕੀਤੀ ਹੈ ਕਿ ਨਮਕਕਲ 'ਚ ਮੌਜੂਦ ਮਿੱਟੀ ਚੰਦਰਮਾ ਦੀ ਸਤ੍ਹਾ 'ਤੇ ਮੌਜੂਦ ਮਿੱਟੀ ਵਰਗੀ ਹੈ। ਇਕ ਸਵਾਲ ਦੇ ਜਵਾਬ 'ਚ ਅਨਬਾਜ਼ਗਨ ਨੇ ਕਿਹਾ ਕਿ ਇਸ ਕਿਸਮ ਦੀ ਮਿੱਟੀ ਨਮਕਕਲ, ਆਂਧਰਾ ਪ੍ਰਦੇਸ਼ ਦੇ ਕੁਝ ਹਿੱਸਿਆਂ ਅਤੇ ਦੇਸ਼ ਦੇ ਉੱਤਰੀ ਖੇਤਰਾਂ ਦੇ ਨੇੜੇ ਸੀਤਮਪੁੰਡੀ ਅਤੇ ਕੁੰਨਮਲਾਈ ਪਿੰਡਾਂ ਵਿਚ ਭਰਪੂਰ ਮਾਤਰਾ ਵਿਚ ਉਪਲਬਧ ਹੈ। ਉਨ੍ਹਾਂ ਕਿਹਾ, “ਅਸੀਂ ਇਸਰੋ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਮਿੱਟੀ ਭੇਜ ਰਹੇ ਹਾਂ। ਉਹ ਸਾਡੇ ਵਲੋਂ ਭੇਜੀ ਗਈ ਮਿੱਟੀ 'ਤੇ ਪ੍ਰੀਖਣ ਕਰ ਰਹੇ ਹਨ। ਜੇਕਰ ਚੰਦਰਯਾਨ-4 ਮਿਸ਼ਨ ਵੀ ਸ਼ੁਰੂ ਹੁੰਦਾ ਹੈ ਤਾਂ ਅਸੀਂ ਉਸ ਲਈ ਵੀ ਮਿੱਟੀ ਦੇਣ ਲਈ ਤਿਆਰ ਹਾਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News