ਚੰਦਰਯਾਨ-3: ਇਸਰੋ ਨੇ ਦਿੱਤੀ ਵੱਡੀ ਖੁਸ਼ਖ਼ਬਰੀ, ਪ੍ਰਗਿਆਨ ਰੋਵਰ ਨੇ ਪਾਰ ਕੀਤੀ ਪਹਿਲੀ ਰੁਕਾਵਟ
Tuesday, Aug 29, 2023 - 01:16 PM (IST)
ਬੈਂਗਲੂਰੂ- 23 ਅਗਸਤ ਨੂੰ ਭਾਰਤ ਨੇ ਚੰਨ 'ਤੇ ਸੁਰੱਖਿਅਤ ਲੈਂਡਿੰਗ ਕੀਤੀ। ਭਾਰਤ ਦਾ ਚੰਦਰਯਾਨ-3 ਮਿਸ਼ਨ ਚੰਦਰਮਾ ਦੀ ਸਤ੍ਹਾ 'ਤੇ ਠੀਕ ਤਰ੍ਹਾਂ ਕੰਮ ਕਰ ਰਿਹਾ ਹੈ। ਚੰਦਰਯਾਨ-3 ਦੇ ਪ੍ਰਗਿਆਨ ਰੋਵਰ ਲੈਂਡਰ ਦੇ ਆਲੇ-ਦੁਆਲੇ ਘੁੰਮ ਕੇ ਚੰਦਰਮਾ ਦੀ ਸਤ੍ਹਾ ਦੇ ਨਮੂਨੇ ਲੈ ਰਿਹਾ ਹੈ ਅਤੇ ਭਾਰਤੀ ਪੁਲਾੜ ਏਜੰਸੀ (ਇਸਰੋ) ਨੂੰ ਡਾਟਾ ਭੇਜ ਰਿਹਾ ਹੈ। ਇਸਰੋ ਮੁਤਾਬਕ ਜਦੋਂ ਰੋਵਰ ਚੰਦਰਮਾ ਦੀ ਸਤ੍ਹਾ 'ਤੇ ਵਿਕ੍ਰਰਮ ਲੈਂਡਰ ਦੇ ਆਲੇ-ਦੁਆਲੇ ਘੁੰਮ ਰਿਹਾ ਸੀ ਤਾਂ ਉਸ ਦੇ ਸਾਹਮਣੇ 4 ਮੀਟਰ ਡਾਇਆਮੀਟਰ (ਚੌੜਾ) ਦਾ ਕ੍ਰੇਟਰ (ਟੋਇਆ) ਆ ਗਿਆ। ਇਹ ਟੋਇਆ ਰੋਵਰ ਦੀ ਲੋਕੇਸ਼ਨ ਤੋਂ 3 ਮੀਟਰ ਅੱਗੇ ਸੀ। ਅਜਿਹੇ ਵਿਚ ਰੋਵਰ ਨੂੰ ਰਸਤਾ ਬਦਲਣ ਦੀ ਕਮਾਂਡ ਦਿੱਤੀ ਗਈ। ਹੁਣ ਇਹ ਸੁਰੱਖਿਅਤ ਤੌਰ ’ਤੇ ਇਕ ਨਵੇਂ ਰਸਤੇ ’ਤੇ ਅੱਗੇ ਵਧ ਰਿਹਾ ਹੈ।
ਇਹ ਵੀ ਪੜ੍ਹੋ- ਹੁਣ ਸੂਰਜ ਵੱਲ ਭਾਰਤ ਦੀ ਵੱਡੀ ਛਾਲ, ਇਸਰੋ ਨੇ ਕੀਤਾ ਤਾਰੀਖ਼ ਤੇ ਟਾਈਮ ਦਾ ਐਲਾਨ
ਇਸਰੋ ਨੇ ਸੋਸ਼ਲ ਮੀਡੀਆ ਐਕਸ 'ਤੇ ਤਸਵੀਰਾਂ ਜਾਰੀ ਕਰਦਿਆਂ ਦੱਸਿਆ ਕਿ 27 ਅਗਸਤ 2023 ਨੂੰ ਰੋਵਰ ਨੂੰ ਆਪਣੇ ਸਥਾਨ ਤੋਂ 3 ਮੀਟਰ ਅੱਗੇ ਸਥਿਤ 4 ਮੀਟਰ ਵਿਆਸ ਵਾਲਾ ਟੋਇਆ ਮਿਲਿਆ। ਰੋਵਰ ਨੂੰ ਰਾਹ 'ਤੇ ਵਾਪਸ ਪਰਤ ਦਾ ਹੁਕਮ ਦਿੱਤਾ ਗਿਆ। ਇਹ ਯਕੀਨੀ ਰੂਪ ਨਾਲ ਇਕ ਨਵੇਂ ਰਾਹ 'ਤੇ ਅੱਗੇ ਵੱਧ ਰਿਹਾ ਹੈ। ਇਸਰੋ ਦੇ ਵਿਗਿਆਨਕ ਜ਼ਿਆਦਾ ਉਤਸ਼ਾਹਿਤ ਹੈ। ਨਾਲ ਹੀ ਉਨ੍ਹਾਂ ਨੂੰ ਪੂਰਾ ਭਰੋਸਾ ਹੋ ਗਿਆ ਹੈ ਕਿ ਪ੍ਰਗਿਆਨ ਹਰ ਰੁਕਾਵਟ ਨੂੰ ਪਾਰ ਕਰ ਕੇ ਆਪਣੀ ਖੋਜ ਜਾਰੀ ਰੱਖੇਗਾ।
ਇਹ ਵੀ ਪੜ੍ਹੋ- ਇਸਰੋ ਨੇ ਰਚਿਆ ਇਤਿਹਾਸ, ਚੰਦਰਯਾਨ-3 ਦੀ 'ਚੰਨ' ਦੀ ਸਤ੍ਹਾ 'ਤੇ ਸਫਲਤਾਪੂਰਵਕ ਲੈਂਡਿੰਗ
5 ਮੀਟਰ ਰੇਂਜ ਵਾਲੇ ਨੇਵੀਗੇਸ਼ਨ ਕੈਮਰੇ ਨੇ ਰੁਕਾਵਟ ਪਛਾਣੀ
ਹਾਲਾਂਕਿ ਰੋਵਰ ਦੇ ਸੰਚਾਲਨ ਦੀਆਂ ਸੀਮਾਵਾਂ ਹਨ। ਹਰ ਵਾਰ ਜਦੋਂ ਨੈਵੀਗੇਸ਼ਨ ਕੈਮਰਾ ਤਸਵੀਰ ਭੇਜਦਾ ਹੈ ਤਾਂ ਵੱਧ ਤੋਂ ਵੱਧ 5 ਮੀਟਰ ਤੱਕ ਦਾ ਇਕ ਡਿਜੀਟਲ ਐਲੀਵੇਸ਼ਨ ਮਾਡਲ (DEM) ਤਿਆਰ ਕੀਤਾ ਜਾ ਸਕਦਾ ਹੈ। ਇਸ ਦਾ ਮਤਲਬ ਹੈ ਕਿ ਜਦੋਂ ਵੀ ਰੋਵਰ ਨੂੰ ਚੱਲਣ ਦਾ ਹੁਕਮ ਦਿੱਤਾ ਜਾਂਦਾ ਹੈ, ਤਾਂ ਇਹ ਵੱਧ ਤੋਂ ਵੱਧ ਪੰਜ ਮੀਟਰ ਦੀ ਦੂਰੀ ਤੈਅ ਕਰ ਸਕਦਾ ਹੈ।
ਇਹ ਵੀ ਪੜ੍ਹੋ- ਭਾਰਤ ਨੇ ਰੱਖਿਆ 'ਚੰਨ' 'ਤੇ ਕਦਮ, ਹੁਣ ਸੂਰਜ ਦੀ ਵਾਰੀ, ਜਾਣੋ ISRO ਦਾ ਅੱਗੇ ਦਾ ਪਲਾਨ
ਸੂਰਜ ਮਿਸ਼ਨ ਆਦਿਤਿਆ-ਐੱਲ1 ਨਾਲ ਲੈ ਜਾਏਗਾ 7 ਵਿਗਿਆਨਕ ਪੇਲੋਡ
ਭਾਰਤ ਦਾ ਪਹਿਲਾ ਸੌਰ ਖੌਜ ਮਿਸ਼ਨ ਆਦਿਤਿਆ-ਐੱਲ1 ਉਪਗ੍ਰਹਿ ਸੂਰਜ ਦੀ ਸਤ੍ਹਾ ਦਾ ਅਧਿਐਨ ਕਰਨ ਲਈ ਦੇਸ਼ ਵਿਚ ਵੱਖ-ਵੱਖ ਪ੍ਰਯੋਗਸ਼ਾਲਾਵਾਂ ਵਲੋਂ ਸਵਦੇਸ਼ੀ ਤੌਰ ’ਤੇ ਵਿਕਸਿਤ 7 ਵਿਗਿਆਨਕ ਪੋਲੇਡ ਲੈ ਜਾਏਗਾ, ਜੋ ਸਤੰਬਰ ਦੇ ਪਹਿਲੇ ਹਫਤੇ ਵਿਚ 2 ਸਤੰਬਰ ਨੂੰ ਲਾਂਚ ਕੀਤਾ ਜਾਏਗਾ।