Chandrayaan 3 Mission: ਚੰਨ 'ਤੇ ਸਿਰਫ ਇਕ ਦਿਨ ਕੰਮ ਕਰੇਗਾ ਲੈਂਡਰ-ਰੋਵਰ, ਜਾਣੋ ਲੈਂਡਿੰਗ ਤੋਂ ਬਾਅਦ ਕੀ ਹੋਵੇਗਾ?
Wednesday, Aug 23, 2023 - 12:37 PM (IST)
ਬੈਂਗਲੁਰੂ- ਚੰਨ 'ਤੇ ਭਾਰਤ ਅੱਜ ਇਤਿਹਾਸ ਰਚਣ ਜਾ ਰਿਹਾ ਹੈ। ਚੰਦਰਯਾਨ-3 ਦਾ ਸਾਫਟ ਲੈਂਡਿੰਗ 23 ਅਗਸਤ ਯਾਨੀ ਕਿ ਅੱਜ ਤੈਅ ਸਮੇਂ ਮੁਤਾਬਕ ਸ਼ਾਮ 6.04 ਵਜੇ ਚੰਦਰਮਾ 'ਤੇ ਹੋਵੇਗੀ। ਚੰਦਰਯਾਨ-3 ਮਿਸ਼ਨ ਦੇ ਲੈਂਡਰ 'ਵਿਕ੍ਰਮ' ਅਤੇ ਰੋਵਰ 'ਪ੍ਰਗਿਆਨ' ਦੇ ਬੁੱਧਵਾਰ ਨੂੰ ਚੰਦਰਮਾ ਦੀ ਸਤ੍ਹਾ 'ਤੇ ਉਤਰਣਗੇ। ਪ੍ਰਿਥਵੀ ਦੇ ਇਕਮਾਤਰ ਕੁਦਰਤੀ ਸੈਟੇਲਾਈਟ 'ਤੇ ਪਹੁੰਚਣ ਮਗਰੋਂ ਉਹ ਕੀ ਕਰਨਗੇ, ਆਓ ਵਿਸਥਾਰ ਨਾਲ ਜਾਣਦੇ ਹਾਂ।
ਇਹ ਵੀ ਪੜ੍ਹੋ- ਅੱਜ ਦੀ ਸ਼ਾਮ ਚੰਨ ਉੱਤੇ, ਲੈਂਡਿੰਗ ਦਾ ਅੰਤਿਮ ਫ਼ੈਸਲਾ ਖ਼ੁਦ ਲਵੇਗਾ ਚੰਦਰਯਾਨ, ਜਾਣੋ ਕਿਵੇਂ ਹੋਵੇਗੀ ਸਾਫ਼ਟ ਲੈਂਡਿੰਗ
ਲੈਂਡਰ ਅਤੇ ਰੋਵਰ ਚੰਦਰਮਾ ਦੀ ਸਤ੍ਹਾ 'ਤੇ ਪ੍ਰਯੋਗ ਕਰਨ ਲਈ ਵਿਗਿਆਨਕ ਪੇਲੋਡ ਹਨ। ਪ੍ਰੋਪਲਸ਼ਨ ਮੋਡਿਊਲ (PM) ਦਾ ਮੁੱਖ ਕੰਮ ਲੈਂਡਰ ਮੋਡਿਊਲ (LM) ਨੂੰ ਲਾਂਚ ਵਹੀਕਲ ਇੰਜੈਕਸ਼ਨ ਤੋਂ ਅੰਤਿਮ ਚੰਦਰਮਾ ਦੇ 100 ਕਿਲੋਮੀਟਰ ਗੋਲਾਕਾਰ ਧਰੁਵੀ ਔਰਬਿਟ ਤੱਕ ਪਹੁੰਚਾਉਣਾ ਅਤੇ LM ਨੂੰ PM ਤੋਂ ਵੱਖ ਕਰਨਾ ਸੀ, ਜੋ ਇਸ ਨੇ ਕੀਤਾ।
ਲੈਂਡਰ:
• ਲੈਂਡਰ ਦਾ ਮਿਸ਼ਨ ਜੀਵਨ ਇਕ ਚੰਨ ਦਿਵਸ ਹੈ, ਜੋ ਕਿ ਧਰਤੀ ਦੇ 14 ਦਿਨਾਂ ਦੇ ਬਰਾਬਰ ਹੈ।
• ਰੋਵਰ ਸਮੇਤ ਇਸਦਾ ਪੁੰਜ 1749.86 ਕਿਲੋਗ੍ਰਾਮ ਹੈ
• ਇਹ ਚਾਰ ਵਿਗਿਆਨਕ ਪੇਲੋਡ ਰੱਖਦਾ ਹੈ
• ਇਨ੍ਹਾਂ ਤੋਂ ਇਲਾਵਾ ਪ੍ਰਗਿਆਨ ਦੇ ਪੇ-ਲੋਡ ਦੀ ਪਹਿਲੀ ਰੰਭਾ (RAMBHA) ਚੰਦਰਮਾ ਦੀ ਮਿੱਟੀ, ਪੱਥਰ ਅਤੇ ਹੋਰ ਚੀਜ਼ਾਂ ਦੀ ਜਾਂਚ ਕਰੇਗੀ।
• ਦੂਜੀ ਚਾਸਟੇ (ChaSTE) ਗਰਮੀ ਭਾਵ ਚੰਦਰਮਾ ਦੀ ਸਤ੍ਹਾ ਦੇ ਤਾਪਮਾਨ ਦੀ ਜਾਂਚ ਕਰੇਗੀ
• ਤੀਜਾ ਇਲਸਾ (ILSA) ਲੈਂਡਿੰਗ ਸਾਈਟ ਦੇ ਆਲੇ-ਦੁਆਲੇ ਭੂਚਾਲ ਦੀਆਂ ਗਤੀਵਿਧੀਆਂ ਦੀ ਜਾਂਚ ਕਰੇਗਾ
• ਚੌਥਾ ਲੇਜ਼ਰ ਰੇਟ੍ਰੋਰਿਫਲੈਕਟਰ ਐਰੇ (LRA) ਚੰਦਰਮਾ ਦੀ ਗਤੀਸ਼ੀਲਤਾ ਨੂੰ ਸਮਝਣ ਦੀ ਕੋਸ਼ਿਸ਼ ਕਰੇਗਾ।
• LRA ਕੋਲ ਸੱਤ ਸੈਂਸਰ ਹੋਣਗੇ, ਜਿਨ੍ਹਾਂ 'ਚ ਲੈਂਡਰ ਹੈਜ਼ਰਡ ਡਿਟੈਕਸ਼ਨ ਅਤੇ ਅਵਾਇਡੈਂਸ ਕੈਮਰਾ ਸ਼ਾਮਲ ਹੈ।
• ਲੈਂਡਰ ਵਿਚ 6 ਤੰਤਰ ਹਨ, ਜੋ ਕਿ ਲੈਂਡਰ ਲੇਗ, ਰੋਵਰ ਰੈਂਪ (ਪ੍ਰਾਇਮਰੀ ਅਤੇ ਸੈਕੰਡਰੀ)।
ਇਹ ਵੀ ਪੜ੍ਹੋ- ਚੰਦਰਯਾਨ-3 ਮਿਸ਼ਨ ਦੀ ਉਲਟੀ ਗਿਣਤੀ ਸ਼ੁਰੂ, ਇਸਰੋ ਨੇ ਸਾਂਝੀ ਕੀਤੀ ਤਾਜ਼ਾ ਅਪਡੇਟ
ਰੋਵਰ:
• ਵਿਕਰਮ ਲੈਂਡਰ ਚੰਦਰਮਾ ਦੀ ਸਤ੍ਹਾ 'ਤੇ ਪ੍ਰਗਿਆਨ ਰੋਵਰ ਤੋਂ ਸੰਦੇਸ਼ ਲਵੇਗਾ। ਇਸ ਨੂੰ ਬੈਂਗਲੁਰੂ ਸਥਿਤ ਇੰਡੀਅਨ ਡੀਪ ਸਪੇਸ ਨੈੱਟਵਰਕ (ਆਈ.ਡੀ.ਐੱਸ. ਐੱਨ) ਨੂੰ ਭੇਜਿਆ ਜਾਵੇਗਾ।
• ਪ੍ਰਗਿਆਨ ਰੋਵਰ ਕੇਵਲ ਵਿਕਰਮ ਨਾਲ ਗੱਲ ਕਰ ਸਕਦਾ ਹੈ।
• LIBS ਚੰਦਰਮਾ ਦੀ ਸਤ੍ਹਾ ਬਾਰੇ ਸਾਡੀ ਸਮਝ ਨੂੰ ਅੱਗੇ ਵਧਾਉਣ ਲਈ ਰਸਾਇਣਕ ਰਚਨਾ ਪ੍ਰਾਪਤ ਕਰਨ ਅਤੇ ਖਣਿਜ ਰਚਨਾ ਦਾ ਅਨੁਮਾਨ ਲਗਾਉਣ 'ਚ ਮਦਦ ਕਰੇਗਾ।
• ਅਲਫ਼ਾ ਪਾਰਟੀਕਲ ਐਕਸ-ਰੇ ਸਪੈਕਟਰੋਮੀਟਰ (APXS) ਚੰਦਰਮਾ ਦੀ ਲੈਂਡਿੰਗ ਸਾਈਟ ਦੇ ਆਲੇ-ਦੁਆਲੇ ਚੰਦਰਮਾ ਦੀ ਮਿੱਟੀ ਅਤੇ ਚੱਟਾਨਾਂ (ਮੈਗਨੀਸ਼ੀਅਮ, ਐਲੂਮੀਨੀਅਮ, ਸਿਲੀਕਾਨ, ਪੋਟਾਸ਼ੀਅਮ, ਕੈਲਸ਼ੀਅਮ, ਟਾਈਟੇਨੀਅਮ, ਆਇਰਨ) ਦੀ ਮੂਲ ਰਚਨਾ ਨੂੰ ਨਿਰਧਾਰਤ ਕਰੇਗਾ।
ਇਹ ਵੀ ਪੜ੍ਹੋ- ਚੰਦਰਯਾਨ-3 ਦੀ ‘ਸਾਫਟ ਲੈਂਡਿੰਗ’ ਦਾ ਸਿੱਧਾ ਪ੍ਰਸਾਰਣ ਵੇਖ ਸਕਣਗੇ ਦੇਸ਼ ਵਾਸੀ
ਲੈਂਡਿੰਗ ਤੋਂ ਬਾਅਦ ਅਗਲਾ ਕਦਮ ਕੀ ਹੋਵੇਗਾ?
23 ਅਗਸਤ ਬੁੱਧਵਾਰ ਸ਼ਾਮ 6.04 ਵਜੇ ਜਦੋਂ ਲੈਂਡਰ ਵਿਕਰਮ ਚੰਦਰਮਾ 'ਤੇ ਉਤਰੇਗਾ ਤਾਂ ਉਸ ਤੋਂ ਬਾਅਦ ਲੈਂਡਰ ਵਿਕਰਮ ਆਪਣਾ ਕੰਮ ਸ਼ੁਰੂ ਕਰ ਦੇਵੇਗਾ। ਪਹਿਲੀ ਪ੍ਰਕਿਰਿਆ ਮੁਤਾਬਕ ਲੈਂਡਰ ਵਿਕਰਮ ਦੀ ਸਾਫਟ ਲੈਂਡਿੰਗ ਰਾਹੀਂ 6 ਪਹੀਆ ਪ੍ਰਗਿਆਨ ਰੋਵਰ ਬਾਹਰ ਆ ਜਾਵੇਗਾ ਅਤੇ ਇਸਰੋ ਤੋਂ ਕਮਾਂਡ ਮਿਲਦੇ ਹੀ ਚੰਨ ਦੀ ਸਤ੍ਹਾ 'ਤੇ ਚੱਲਣਾ ਸ਼ੁਰੂ ਹੋ ਜਾਵੇਗਾ। ਇਸ ਦੌਰਾਨ ਇਸ ਦੇ ਪਹੀਏ ਚੰਦਰਮਾ ਦੀ ਮਿੱਟੀ 'ਤੇ ਭਾਰਤ ਦੇ ਰਾਸ਼ਟਰੀ ਚਿੰਨ੍ਹ ਅਸ਼ੋਕ ਸਤੰਭ ਅਤੇ ਇਸਰੋ ਦੇ ਲੋਗੋ ਦੀ ਛਾਪ ਛੱਡਣਗੇ।
ਇਹ ਵੀ ਪੜ੍ਹੋ- ਸੁਆਗਤ ਹੈ ਦੋਸਤ! ਚੰਦਰਯਾਨ-2 ਆਰਬਿਟ ਅਤੇ ਚੰਦਰਯਾਨ-3 ਲੈਂਡਰ ਮਾਡਿਊਲ ਵਿਚਾਲੇ ਬਣਿਆ ਸੰਪਰਕ
ਚੰਦਰਮਾ 'ਤੇ ਕਿੰਨੇ ਦਿਨ ਚੱਲੇਗਾ ਚੰਦਰਯਾਨ-3 ਮਿਸ਼ਨ?
ਲੈਂਡਰ-ਰੋਵਰ ਚੰਦਰਮਾ 'ਤੇ ਇਕ ਦਿਨ ਕੰਮ ਕਰੇਗਾ। ਯਾਨੀ ਕਿ ਧਰਤੀ ਦੇ 14 ਦਿਨ। ਉੱਥੇ ਹੀ ਪ੍ਰੋਪਲਸ਼ਨ ਮੋਡਿਊਲ 4 ਤੋਂ 5 ਸਾਲਾਂ ਲਈ ਕੰਮ ਕਰ ਸਕਦਾ ਹੈ। ਸੰਭਵ ਹੈ ਕਿ ਇਹ ਤਿੰਨੋਂ ਇਸ ਤੋਂ ਜ਼ਿਆਦਾ ਵੀ ਕੰਮ ਕਰ ਸਕਦੇ ਹਨ, ਕਿਉਂਕਿ ਇਸਰੋ ਦੇ ਜ਼ਿਆਦਾਤਰ ਸੈਟੇਲਾਈਟ ਉਮੀਦ ਤੋਂ ਵੱਧ ਚੱਲੇ ਹਨ।