''ਚੰਦਰਯਾਨ-2'' ਨੇ ਰਚ''ਤਾ ਇਤਿਹਾਸ ! ਚੰਦਰਮਾ ''ਤੇ ਪਾਣੀ ਤੇ ਬਰਫ਼ ਦੇ ਪੁਖ਼ਤਾ ਸਬੂਤਾਂ ਦੀ ਕੀਤੀ ਖੋਜ
Thursday, May 28, 2026 - 05:22 PM (IST)
ਨੈਸ਼ਨਲ ਡੈਸਕ- ਭਾਰਤੀ ਸਪੇਸ ਏਜੰਸੀ 'ਇਸਰੋ' (ISRO) ਦੇ ਚੰਦਰਯਾਨ-2 ਮਿਸ਼ਨ ਨੇ ਚੰਦਰਮਾ ਬਾਰੇ ਇਕ ਹੋਰ ਇਤਿਹਾਸਕ ਖੋਜ ਕੀਤੀ ਹੈ। ਚੰਦਰਯਾਨ-2 ਦੇ ਆਰਬਿਟਰ ਤੋਂ ਮਿਲੇ ਡੇਟਾ ਨੂੰ ਐਨਾਲਾਈਜ਼ ਕਰਨ ਤੋਂ ਬਾਅਦ ਵਿਗਿਆਨੀਆਂ ਨੇ ਚੰਦ ਦੇ ਦੱਖਣੀ ਧਰੁਵ ਦੇ ਨੇੜੇ ਸਤ੍ਹਾ ਦੇ ਹੇਠਾਂ ਪਾਣੀ ਤੇ ਬਰਫ਼ ਹੋਣ ਦੇ ਪੁਖ਼ਤਾ ਸਬੂਤ ਮਿਲੇ ਹਨ।
ਇਹ ਅਹਿਮ ਖੋਜ ਅਹਿਮਦਾਬਾਦ ਦੇ ਫਿਜ਼ੀਕਲ ਰਿਸਰਚ ਲੈਬਾਰਟਰੀ ਦੇ ਵਿਗਿਆਨੀਆਂ ਵੱਲੋਂ ਕੀਤੀ ਗਈ ਹੈ, ਜਿਸ ਦੀ ਪੁਸ਼ਟੀ ਇਸਰੋ ਨੇ ਆਪਣੀ ਤਾਜ਼ਾ ਪ੍ਰੈੱਸ ਰਿਲੀਜ਼ ਵਿੱਚ ਕੀਤੀ ਹੈ। ਵਿਗਿਆਨੀਆਂ ਮੁਤਾਬਕ ਇਹ ਖੋਜ ਚੰਦ ਦੇ ਸਭ ਤੋਂ ਠੰਢੇ ਅਤੇ ਹਨੇਰੇ ਵਾਲੇ ਹਿੱਸਿਆਂ ਵਿੱਚ ਕੀਤੀ ਗਈ ਹੈ, ਜਿਨ੍ਹਾਂ ਨੂੰ 'ਡਬਲੀ ਸ਼ੈਡੋਡ ਕ੍ਰੇਟਰਸ' ਕਿਹਾ ਜਾਂਦਾ ਹੈ। ਇਹ ਉਹ ਛੋਟੇ ਟੋਏ ਹਨ ਜੋ ਪਹਿਲਾਂ ਹੀ ਵੱਡੇ ਅਤੇ ਹਨੇਰੇ ਟੋਇਆਂ ਦੇ ਅੰਦਰ ਸਥਿਤ ਹਨ। ਇੱਥੇ ਕਦੇ ਵੀ ਸੂਰਜ ਦੀ ਰੌਸ਼ਨੀ ਜਾਂ ਗਰਮੀ ਨਹੀਂ ਪਹੁੰਚਦੀ, ਜਿਸ ਕਾਰਨ ਇੱਥੋਂ ਦਾ ਤਾਪਮਾਨ -248 ਡਿਗਰੀ ਸੈਲਸੀਅਸ ਤੱਕ ਰਹਿੰਦਾ ਹੈ। ਅਜਿਹੇ ਬੇਹੱਦ ਠੰਢੇ ਵਾਤਾਵਰਨ ਵਿੱਚ ਅਰਬਾਂ ਸਾਲਾਂ ਤੋਂ ਬਰਫ਼ ਸੁਰੱਖਿਅਤ ਪਈ ਹੋ ਸਕਦੀ ਹੈ।
ਇਹ ਵੀ ਪੜ੍ਹੋ- ਬਚ ਗਿਆ 'ਟਰੰਪ' ! ਕੁਰਬਾਨੀ ਹੋਈ Cancel, ਹੁਣ ਸਰਕਾਰ ਕਰੇਗੀ ਸਾਂਭ-ਸੰਭਾਲ
ਇਸ ਖੋਜ 'ਚ ਚੰਦਰਯਾਨ-2 ਦੇ ਆਰਬਿਟਰ ਵਿੱਚ ਲੱਗੇ ਡੁਅਲ ਫ੍ਰੀਕੁਐਂਸੀ ਸਿੰਥੈਟਿਕ ਅਪਰਚਰ ਰਡਾਰ (DFSAR) ਨੇ ਮੁੱਖ ਭੂਮਿਕਾ ਨਿਭਾਈ। ਇਹ ਚੰਦ ਦਾ ਅਧਿਐਨ ਕਰਨ ਵਾਲਾ ਦੁਨੀਆ ਦਾ ਪਹਿਲਾ ਪੂਰੀ ਤਰ੍ਹਾਂ ਪੋਲੈਰੀਮੈਟ੍ਰਿਕ ਰਡਾਰ ਹੈ, ਜੋ ਚੰਦ ਦੀ ਸਤ੍ਹਾ ਦੇ ਅੰਦਰ ਤੱਕ ਝਾਕਣ ਦੀ ਸਮਰੱਥਾ ਰੱਖਦਾ ਹੈ। ਵਿਗਿਆਨੀਆਂ ਨੇ ਇਸ ਰਡਾਰ ਰਾਹੀਂ ਚਾਰ ਮੁੱਖ ਕ੍ਰੇਟਰਾਂ ਦੀ ਜਾਂਚ ਕੀਤੀ, ਜਿਨ੍ਹਾਂ ਵਿੱਚੋਂ 'ਫੌਸਟਿਨੀ' ਨਾਂ ਦੇ ਵੱਡੇ ਕ੍ਰੇਟਰ ਦੇ ਅੰਦਰ ਮੌਜੂਦ 1.1 ਕਿਲੋਮੀਟਰ ਚੌੜੇ ਟੋਏ ਵਿੱਚ ਬਰਫ਼ ਹੋਣ ਦੇ ਸਭ ਤੋਂ ਮਜ਼ਬੂਤ ਸੰਕੇਤ ਮਿਲੇ ਹਨ।
ਜ਼ਿਕਰਯੋਗ ਹੈ ਕਿ ਚੰਦ 'ਤੇ ਪਾਣੀ ਦੀ ਬਰਫ਼ ਦਾ ਮਿਲਣਾ ਇਨਸਾਨ ਲਈ ਬੇਹੱਦ ਮਹੱਤਵਪੂਰਨ ਹੈ। ਇਹ ਖੋਜ ਭਵਿੱਖ ਦੇ ਚੰਦਰਮਾ ਮਿਸ਼ਨਾਂ (ਜਿਵੇਂ ਭਾਰਤ ਦੇ ਆਉਣ ਵਾਲੇ ਚੰਦਰਯਾਨ-5 / ਲੂਪੈਕਸ ਮਿਸ਼ਨ) ਲਈ ਲੈਂਡਿੰਗ ਸਾਈਟਾਂ ਦੀ ਚੋਣ ਕਰਨ ਵਿੱਚ ਮਦਦ ਕਰੇਗੀ। ਇਸ ਬਰਫ਼ ਦੀ ਵਰਤੋਂ ਭਵਿੱਖ ਵਿੱਚ ਪੁਲਾੜ ਯਾਤਰੀਆਂ ਲਈ ਪੀਣ ਵਾਲੇ ਪਾਣੀ, ਆਕਸੀਜਨ ਅਤੇ ਰਾਕੇਟ ਫਿਊਲ ਬਣਾਉਣ ਲਈ ਕੀਤੀ ਜਾ ਸਕੇਗੀ, ਜਿਸ ਨਾਲ ਚੰਦ 'ਤੇ ਲੰਮੇ ਸਮੇਂ ਤੱਕ ਮਨੁੱਖੀ ਬਸਤੀ ਵਸਾਉਣ ਦਾ ਸੁਪਨਾ ਸੱਚ ਹੋ ਸਕਦਾ ਹੈ।
ਇਹ ਵੀ ਪੜ੍ਹੋ- ਇਬੋਲਾ ਦਾ ਖ਼ੌਫ਼ ! ਭਾਰਤ ਦੇ ਏਅਰਪੋਰਟਾਂ 'ਤੇ Alert, ਨਿਯਮਾਂ 'ਚ ਕੀਤੀ ਸਖ਼ਤੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
