ਹਿਮਾਚਲ ਦੇ ਨਵੇਂ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦੇ ਸਾਹਮਣੇ ਹਨ ਇਹ 10 ਵੱਡੀਆਂ ਚੁਣੌਤੀਆਂ

Monday, Dec 12, 2022 - 10:58 AM (IST)

ਹਿਮਾਚਲ ਦੇ ਨਵੇਂ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦੇ ਸਾਹਮਣੇ ਹਨ ਇਹ 10 ਵੱਡੀਆਂ ਚੁਣੌਤੀਆਂ

ਸ਼ਿਮਲਾ(ਕੁਲਦੀਪ)- ਹਿਮਾਚਲ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਕਾਂਗਰਸ ਦੀਆਂ 10 ਗਰੰਟੀਆਂ ਨੂੰ ਪੂਰਾ ਕਰਨਾ ਹੈ। ਇਹ ਗਰੰਟੀਆਂ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਮਨੋਰਥ ਪੱਤਰ ’ਚ ਦਿੱਤੀਆਂ ਸਨ। ਇਨ੍ਹਾਂ ਨੂੰ ਪੂਰਾ ਕਰਨ ਲਈ ਕੇਂਦਰੀ ਮਦਦ ਦੀ ਲੋੜ ਹੈ। ਅਜਿਹਾ ਇਸ ਲਈ ਕਿਉਂਕਿ ਹਿਮਾਚਲ ਪ੍ਰਦੇਸ਼ ’ਤੇ ਇਸ ਸਮੇਂ ਲਗਭਗ 70 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ, ਜਿਸ ਤੋਂ ਬਾਹਰ ਨਿਕਲਣਾ ਸਭ ਤੋਂ ਵੱਡਾ ਕੰਮ ਹੈ। ਇਸ ਤੋਂ ਇਲਾਵਾ ਸੂਬੇ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕਰਨ ਲਈ ਆਮਦਨ ਦੇ ਨਵੇਂ ਸਰੋਤ ਲੱਭਣੇ ਪੈਣਗੇ, ਨਹੀਂ ਤਾਂ ਆਉਣ ਵਾਲੇ ਸਾਲਾਂ ’ਚ ਸੂਬੇ ਦੀ ਆਰਥਿਕਤਾ ਵਿਗੜ ਸਕਦੀ ਹੈ। ਇਸ ਵੇਲੇ ਹਾਲਾਤ ਇਹ ਹਨ ਕਿ ਸੂਬਾ ਸਰਕਾਰ ਨੂੰ ਕਰਜ਼ਾ ਮੋੜਨ ਲਈ ਵੀ ਕਰਜ਼ਾ ਲੈਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ- ਹਿਮਾਚਲ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਬਣੇ ਸੁਖਵਿੰਦਰ ਸਿੰਘ ਸੁੱਖੂ, ਚੁੱਕੀ ਸਹੁੰ

ਕੇਂਦਰ ਤੋਂ ਮਿਲਣ ਵਾਲੀ ਸਹਾਇਤਾ ਦੀ ਸਥਿਤੀ

ਸੂਬੇ ਨੇ ਕੇਂਦਰ ਤੋਂ ਸਾਲ 2021-22 ਅਤੇ 2022-23 ਦੌਰਾਨ ਗ੍ਰਾਂਟ ਵਜੋਂ 25,524 ਕਰੋੜ ਰੁਪਏ ਅਤੇ ਕਰਜ਼ੇ ਵਜੋਂ 912 ਕਰੋੜ ਰੁਪਏ (ਬਾਹਰੀ ਸਹਾਇਤਾ/ਲੰਮੀ ਮਿਆਦ ਦੇ ਕਰਜ਼ੇ) ਅਤੇ 35,454 ਕਰੋੜ ਰੁਪਏ ਕੇਂਦਰੀ ਟੈਕਸਾਂ ਤੋਂ ਪ੍ਰਾਪਤ ਕੀਤੇ ਹਨ। ਇਸ ਤੋਂ ਇਲਾਵਾ ਕੇਂਦਰੀ ਸਪਾਂਸਰਡ ਸਕੀਮਾਂ ਵਿਚ ਸੂਬੇ ਨੂੰ 90:10 ਦੇ ਅਨੁਪਾਤ ਵਿਚ ਸਹਾਇਤਾ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਕੇਂਦਰ ਕੁਝ ਹੋਰ ਮੁੱਦਿਆਂ ’ਤੇ ਵੀ ਸੂਬੇ ਦੀ ਮਦਦ ਕਰਦਾ ਹੈ ਪਰ ਮੌਜੂਦਾ ਆਰਥਿਕ ਹਾਲਾਤ ਵਿਚ ਇਹ ਮਦਦ ਨਾਕਾਫੀ ਹੈ।

ਓ. ਪੀ. ਐੱਸ. ਬਹਾਲੀ ਦੇ ਰਾਹ ’ਚ ਇਹ ਰੁਕਾਵਟ

ਹੁਣ ਤੱਕ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਪੀ. ਐੱਫ. ਆਰ. ਡੀ. ਏ.) ਨੇ ਰਾਸ਼ਟਰੀ ਪੈਨਸ਼ਨ ਪ੍ਰਣਾਲੀ (ਐੱਨ. ਪੀ. ਐੱਸ.) ਦੇ ਤਹਿਤ ਜਮ੍ਹਾ ਕਾਮਿਆਂ ਦੀ ਰਕਮ ਨੂੰ ਟਰਾਂਸਫਰ ਕਰਨ ’ਚ ਅਸਮਰੱਥਾ ਪ੍ਰਗਟਾਈ ਹੈ। ਸੂਤਰਾਂ ਮੁਤਾਬਕ ਕਾਨੂੰਨੀ ਪੇਚੀਦਗੀਆਂ ਕਾਰਨ ਇਹ ਕਾਮੇ ਫੰਡ ਦੀ ਰਕਮ ਮਾਲਕਾਂ ਨੂੰ ਟਰਾਂਸਫਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਅਜਿਹਾ ਇਸ ਲਈ ਹੈ ਕਿਉਂਕਿ ਐੱਨ. ਪੀ. ਐੱਸ. ਵਿਚ ਟੈਕਸ ਛੋਟ ਮਿਲਦੀ ਹੈ। ਹੁਣ ਕਾਂਗਰਸ ਦੀ ਨਵੀਂ ਸਰਕਾਰ ਇਸ ਨਾਲ ਕਿਵੇਂ ਨਜਿੱਠਦੀ ਹੈ, ਦੇਖਣਾ ਹੋਵੇਗਾ।

ਇਹ ਵੀ ਪੜ੍ਹੋ : ਕਦੇ ਦੁੱਧ ਵੀ ਵੇਚਦੇ ਰਹੇ ਸੁਖਵਿੰਦਰ ਸੁੱਖੂ, ਵੀਰਭੱਦਰ ਸਿੰਘ ਦੇ ਮੰਨੇ ਜਾਂਦੇ ਸਨ ਆਲੋਚਕ

ਇਹ ਹਨ ਕਾਂਗਰਸ ਦੀਆਂ 10 ਗਰੰਟੀਆਂ-

- ਪੁਰਾਣੀ ਪੈਨਸ਼ਨ ਬਹਾਲ ਕਰਨਾ।
- ਔਰਤਾਂ ਨੂੰ ਪ੍ਰਤੀ ਮਹੀਨਾ 1500 ਰੁਪਏ ਦੇਣਾ।
- ਬਾਗਬਾਨ ਤੈਅ ਕਰਨਗੇ ਫ਼ਲਾਂ ਦੀ ਕੀਮਤ।
- ਨੌਜਵਾਨਾਂ ਲਈ 680 ਕਰੋੜ ਦਾ ਸਟਾਰਟਅਪ ਫੰਡ।
- ਹਰ ਵਿਧਾਨ ਸਭਾ ਹਲਕੇ ’ਚ 4 ਅੰਗਰੇਜ਼ੀ ਮਾਧਿਅਮ ਸਕੂਲ ਖੋਲ੍ਹਣਾ।
- ਨੌਜਵਾਨਾਂ ਲਈ 5 ਲੱਖ ਨੌਕਰੀਆਂ।
- 300 ਯੂਨਿਟ ਮੁਫ਼ਤ ਬਿਜਲੀ ਮੁਹੱਈਆ ਕਰਵਾਉਣਾ।
- 2 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਗੋਹਾ ਖਰੀਦਣਾ।
- ਪਸ਼ੂ ਪਾਲਕਾਂ ਤੋਂ ਹਰ ਰੋਜ਼ 10 ਲਿਟਰ ਦੁੱਧ ਖਰੀਦਣਾ।
- ਮੋਬਾਇਲ ਕਲੀਨਿਕ ਰਾਹੀਂ ਹਰ ਪਿੰਡ ਵਿਚ ਮੁਫ਼ਤ ਇਲਾਜ।

ਇਹ ਵੀ ਪੜ੍ਹੋ : ਪੱਤਰਕਾਰੀ ਤੋਂ ਸਿਆਸਤ ਤੱਕ ਦਾ ਸਫ਼ਰ, ਜਾਣੋ ਕੌਣ ਹਨ ਹਿਮਾਚਲ ਦੇ ਡਿਪਟੀ CM

 

ਧਾਰਮਿਕ ਸੈਰ-ਸੈਪਾਟੇ ਤੋਂ ਵੀ ਆਰਥਿਕਤਾ ਨੂੰ ਮਿਲ ਸਕਦੈ ਸਹਾਰਾ

ਇਸ ਸਮੇਂ ਸੂਬੇ ਦੇ ਪ੍ਰਮੁੱਖ ਮੰਦਰਾਂ ’ਚ 180 ਕਰੋੜ ਰੁਪਏ ਤੋਂ ਵੱਧ ਦਾ ਸੋਨਾ-ਚਾਂਦੀ ਦਾ ਵੱਡਾ ਭੰਡਾਰ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਵਿਚ ਸੂਬੇ ਦੇ ਮੁੱਖ ਸ਼ਕਤੀਪੀਠ ਮਾਤਾ ਚਿੰਤਪੂਰਨੀ, ਮਾਤਾ ਨੈਨਾ ਦੇਵੀ, ਜਵਾਲਾਜੀ, ਚਾਮੁੰਡਾ ਅਤੇ ਬ੍ਰਿਜੇਸ਼ਵਰੀ ਤੋਂ ਇਲਾਵਾ ਬਾਬਾ ਬਾਲਕ ਨਾਥ ਮੰਦਰ ਪ੍ਰਮੁੱਖ ਹਨ। ਇਨ੍ਹਾਂ ਮੰਦਰਾਂ ’ਚ ਕੁਇੰਟਲਾਂ ਦੇ ਹਿਸਾਬ ਨਾਲ ਸੋਨਾ ਅਤੇ ਚਾਂਦੀ ਹਨ। ਹਾਲਾਂਕਿ ਇਨ੍ਹਾਂ ਮੰਦਰਾਂ ਤੋਂ ਹੋਣ ਵਾਲੀ ਆਮਦਨ ਸਮਾਜ ਦੇ ਇਕ ਵੱਡੇ ਹਿੱਸੇ ’ਤੇ ਖਰਚ ਕੀਤੀ ਜਾਂਦੀ ਹੈ, ਜਿਸ ਲਈ ਟਰੱਸਟ ਪੱਧਰ ’ਤੇ ਵੱਖਰੇ ਤੌਰ ’ਤੇ ਫ਼ੈਸਲੇ ਲਏ ਜਾਂਦੇ ਹਨ।
 


author

Tanu

Content Editor

Related News