ਕੀਮਤਾਂ ’ਚ ਤੇਜ਼ੀ ਦਰਮਿਆਨ ਐਕਸ਼ਨ ’ਚ ਕੇਂਦਰ ਸਰਕਾਰ, 35 ਰੁਪਏ ਕਿਲੋ ਮਿਲੇਗਾ ਪਿਆਜ਼
Wednesday, Aug 26, 2026 - 07:11 PM (IST)
ਬਿਜ਼ਨੈੱਸ ਡੈਸਕ - ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਠਲ੍ਹ ਪਾਉਣ ਲਈ ਕੇਂਦਰ ਸਰਕਾਰ ਵੀਰਵਾਰ ਤੋਂ ਦਿੱਲੀ ’ਚ ਬਫਰ ਸਟਾਕ ਦਾ ਪਿਆਜ਼ 35 ਰੁਪਏ ਪ੍ਰਤੀ ਕਿਲੋ ਦੀ ਛੋਟ ਵਾਲੀ ਦਰ ’ਤੇ ਵੇਚੇਗੀ।
ਇਹ ਵੀ ਪੜ੍ਹੋ : ਹੁਣ ਕੰਮ ਨਹੀਂ ਕਰਨਗੇ ਪੁਰਾਣੇ Cheque, ਬਦਲ ਲਓ ਆਪਣੀ Chequebook, ਬਦਲ ਗਏ ਹਨ ਨਿਯਮ
ਦੇਸ਼ ਦੇ ਕਈ ਸ਼ਹਿਰਾਂ ’ਚ ਪਿਅਾਜ਼ ਦੀਆਂ ਪ੍ਰਚੂਨ ਕੀਮਤਾਂ 55 ਤੋਂ 60 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈਆਂ ਹਨ। ਖਪਤਕਾਰ ਮਾਮਲਿਆਂ ਦੇ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਕਿਹਾ ਕਿ ਕੇਂਦਰੀ ਖੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਦਿੱਲੀ ’ਚ ਪਿਆਜ਼ ਦੀ ਸਬਸਿਡੀ ਵਾਲੀ ਵਿਕਰੀ ਸ਼ੁਰੂ ਕਰਨਗੇ। ਸਰਕਾਰ ਨੇ 2026 ਲਈ ਕੁੱਲ 1.21 ਲੱਖ ਟਨ ਪਿਆਜ਼ ਦਾ ਬਫਰ ਸਟਾਕ ਬਣਾਇਆ ਸੀ। ਇਸ ਲਈ ਹੁਣ ਬਚੇ ਸਟਾਕ ’ਚੋਂ ਪਿਆਜ਼ ਜਾਰੀ ਕੀਤੇ ਜਾਣਗੇ।
ਇਹ ਵੀ ਪੜ੍ਹੋ : ਲਗਾਤਾਰ 4 ਦਿਨ ਬੰਦ ਰਹਿਣਗੇ Bank, ਯੂਨੀਅਨਜ਼ ਦੀ ਦੇਸ਼ ਵਿਆਪੀ ਹੜਤਾਲ ਦੀ ਦਿੱਤੀ ਚਿਤਾਵਨੀ
ਇਹ ਪ੍ਰਚੂਨ ਵਿਕਰੀ 3 ਏਜੰਸੀਆਂ ਵੱਲੋਂ ਸੰਭਾਲੀ ਜਾਵੇਗੀ। ਰਾਸ਼ਟਰੀ ਖੇਤੀਬਾੜੀ ਸਹਿਕਾਰੀ ਮਾਰਕੀਟਿੰਗ ਫੈੱਡਰੇਸ਼ਨ ਆਫ਼ ਇੰਡੀਆ (ਨੇਫੇਡ), ਰਾਸ਼ਟਰੀ ਸਹਿਕਾਰੀ ਖਪਤਕਾਰ ਫੈੱਡਰੇਸ਼ਨ ਆਫ਼ ਇੰਡੀਆ ਤੇ ਕੇਂਦਰੀ ਗੋਦਾਮ ਦੇ ਪ੍ਰਬੰਧ ਨਿਰਦੇਸ਼ਕ ਅਨੀਸ ਜੋਸਫ਼ ਚੰਦਰਾ ਨੇ ਕਿਹਾ ਕਿ ਅਸੀਂ ਵੀਰਵਾਰ ਦਿੱਲੀ ’ਚ ਵਿਕਰੀ ਸ਼ੁਰੂ ਕਰਾਂਗੇ। ਹਫਤੇ ਦੇ ਅੰਤ ਤੱਕ ਇਸ ਨੂੰ ਐੱਨ. ਸੀ. ਅਾਰ .ਖੇਤਰ ਤਕ ਫੈਲਾਵਾਂਗੇ। ਸਰਕਾਰ ਕੋਲ ਲੱਗਭਗ 62,000 ਟਨ ਪਿਆਜ਼ ਦਾ ਬਫਰ ਸਟਾਕ ਅਜੇ ਹੈ। ਇਸ ’ਚੋਂ 400 ਟਨ ਮਹਾਰਾਸ਼ਟਰ ਦੇ ਨਾਸਿਕ ਤੋਂ ਦਿੱਲੀ ਤੱਕ ਰੇਲ ਰਾਹੀਂ ਲਿਆਂਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ : 'ਆਉਣ ਵਾਲੀ ਹੈ ਅਸਲੀ ਤਬਾਹੀ, ਇਸ ਗਲੋਬਲ ਸੰਕਟ ਤੋਂ ਨਹੀਂ ਬਚ ਸਕੇਗਾ ਭਾਰਤ'
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
