ਸੋਸ਼ਲ ਮੀਡੀਆ ਦੀ ਆਜ਼ਾਦੀ ਨੂੰ ਨੱਥ੍ਹ ਪਾਉਣ ਦੀ ਤਿਆਰੀ ''ਚ CBI

Monday, Dec 31, 2018 - 04:25 PM (IST)

ਸੋਸ਼ਲ ਮੀਡੀਆ ਦੀ ਆਜ਼ਾਦੀ ਨੂੰ ਨੱਥ੍ਹ ਪਾਉਣ ਦੀ ਤਿਆਰੀ ''ਚ CBI

ਨਵੀਂ ਦਿੱਲੀ—ਸਰਵਿਲਾਂਸ ਦੀਆਂ ਸ਼ਕਤੀਆਂ ਅਤੇ ਨਿੱਜਤਾ ਦੇ ਅਧਿਕਾਰ 'ਤੇ ਸਵਾਲੀਆ ਨਿਸ਼ਾਨ ਲਗਾਉਂਦੇ ਹੋਏ ਸੀ.ਬੀ.ਆਈ. ਨੇ ਅਪਰਾਧਿਕ ਮਾਮਲਿਆਂ 'ਚ ਸੋਸ਼ਲ ਮੀਡੀਆ ਪਲੇਟਫਾਰਮ ਨੂੰ PhotoDNA ਦਾ ਇਸਤੇਮਾਲ ਕਰਨ ਨੂੰ ਕਿਹਾ ਹੈ। ਇਹ ਅੰਤਰਰਾਸ਼ਟਰੀ ਮਾਨਕਾਂ ਦਾ ਉਲੰਘਣ ਹੈ ਕਿਉਂਕਿ ਇਹ ਵਿਸ਼ੇਸ਼ ਸਾਫਟਵੇਅਰ 'ਸਿਰਫ ਬਾਲ ਸੋਸ਼ਲ ਦੀਆਂ ਤਸਵੀਰਾਂ ਦਾ ਪਤਾ ਲਗਾਉਣ' ਲਈ ਵਰਤਿਆ ਜਾਂਦਾ ਹੈ। PhotoDNA 'ਤੇ ਯੂਰੋਪ 'ਚ ਇਸ ਵੇਲੇ ਜ਼ੋਰਦਾਰ ਬਿਹਸ ਚੱਲ ਰਹੀ ਹੈ। ਯੂਰੋਪੀਅਨ ਪ੍ਰਾਈਵੇਸੀ ਰੈਗੂਲੇਸ਼ਨ ਵੱਲੋਂ ਸੋਸ਼ਲ ਮੀਡੀਆ ਕੰਪਨੀਜ਼ ਦੁਆਰਾ ਇਸ ਸਾਫਟਵੇਅਰ ਦੇ ਇਸਤੇਮਾਲ 'ਤੇ ਪ੍ਰਤੀਬੰਧ ਲਗਾਉਣ ਦੀ ਤਿਆਰੀ ਹੈ। ਟਵਿਟਰ, ਮਾਈਕ੍ਰੋਸਾਫਟ, ਯੂਟਿਊਬ ਅਤੇ ਫੇਸਬੁੱਕ ਵਰਗੀਆਂ ਕੰਪਨੀਆਂ ਇਸ ਸਾਫਟਵੇਅਰ ਦੇ ਇਸਤੇਮਾਲ ਦੀ ਇਜਾਜ਼ਤ ਨਹੀਂ ਦਿੰਦੀ।

ਹਾਲਾਂਕਿ ਇਸ ਮਹੀਨੇ ਸੀ.ਆਰ.ਪੀ.ਸੀ. ਦੀ ਧਾਰਾ 91 ਤਹਿਤ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਭੇਜੇ ਇਕ ਨੋਟਿਸ 'ਚ ਸੀ.ਬੀ.ਆਈ. ਨੇ ਕਿਹਾ ਕਿ ਜਾਂਚ ਦੇ ਉਦੇਸ਼ ਨਾਲ ਤੁਹਾਡੇ ਤੋਂ ਗੁਜਾਰਿਸ਼ ਕੀਤੀ ਜਾਂਦੀ ਹੈ ਕਿ ਸੀ.ਬੀ.ਆਈ. ਜਿਨ੍ਹਾਂ ਸ਼ੱਕੀਆਂ ਦੀਆਂ ਤਸਵੀਰਾਂ ਨੂੰ ਸੰਲਗਨ ਕਰ ਭੇਜ ਰਿਹਾ ਹੈ, ਉਸ 'ਤੇ PhotoDNA ਚਲਾਇਆ ਜਾਵੇ। ਇਹ ਜਾਣਕਾਰੀ ਜਾਂਚ ਲਈ ਤੁਰੰਤ ਚਾਹੀਦੀ ਹੈ। ਇਸ ਦਾ ਭਾਵ ਇਹ ਹੈ ਕਿ ਸੋਸ਼ਲ ਮੀਡੀਆ ਕੰਪਨੀਆਂ ਨੂੰ ਆਪਣੇ ਸਾਰੇ ਸਰਵਿਸ 'ਤੇ PhotoDNA ਰਾਹੀਂ ਸਾਰੀਆਂ ਤਸਵੀਰਾਂ ਲਈ ਸਰਵਿਲਾਂਸ ਸਰਚ ਚਲਾਉਣੀ ਹੋਵੇਗੀ, ਨਾ ਕਿ ਕਿਸੇ ਸ਼ੱਕੀ ਦੇ ਅਕਾਊਂਟ ਲਈ।

ਮਾਈਕ੍ਰੋਸਾਫਟ ਮੁਤਾਬਕ PhotoDNA ਦਾ ਇਸਤੇਮਾਲ 'ਬਾਲ ਸੋਸ਼ਣ ਦੀਆਂ ਤਸਵੀਰਾਂ ਦੀ ਪਛਾਣ ਕਰਨ ਹੇਤੂ ਕੀਤਾ ਜਾਂਦਾ ਹੈ ਅਤੇ ਮੁਫਤ 'ਚ ਉਪਲੱਬਧ ਹੈ। ਹੋਰ ਉਦੇਸ਼ਾਂ ਲਈ ਇਸ ਦਾ ਇਸਤੇਮਾਲ ਸੀਮਿਤ ਹੈ, ਕਿਉਂਕਿ ਇਸ ਨਾਲ ਸੈਂਸਰਸ਼ਿਪ ਦੀ ਸੀਮਾ ਦਾ ਉਲੰਘਨ ਹੋਵੇਗਾ। ਅਜਿਹੇ 'ਚ ਕੋਈ ਕਾਰਵਾਈ ਨਿੱਜਤਾ ਦੇ ਅਧਿਕਾਰ ਦਾ ਵੀ ਹਨਨ ਕਰੇਗੀ ਕਿਉਂਕਿ ਇਸ ਨਾਲ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਦੇ ਸਾਰੇ ਯੂਜ਼ਰਸ ਚਾਹੇ- ਉਨ੍ਹਾਂ 'ਤੇ ਦੋਸ਼ ਨਾ ਲੱਗਾ ਹੋਵੇ, ਨਾ ਹੀ ਸ਼ੱਕੀ ਹੋਵੇ, ਸਰਵਿਲਾਂਸ ਦੇ ਦਾਇਰੇ 'ਚ ਆ ਜਾਣਗੇ। ਸੀ.ਬੀ.ਆਈ. ਦੇ ਬੁਲਾਰੇ ਨੇ ਇਸ ਸਾਫਟਵੇਅਰ ਦੇ ਇਸਤੇਮਾਲ 'ਤੇ ਦਿ ਇੰਡੀਅਨ ਐਕਸਪ੍ਰੈੱਸ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ।

ਸੂਤਰਾਂ ਨੇ ਦਿ ਇੰਡੀਅਨ ਐਕਸਪ੍ਰੈੱਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਅਜਿਹੀ ਜਾਣਕਾਰੀ ਹੈ ਕਿ ਬਾਲ ਸੋਸ਼ਣ ਤੋਂ ਇਲਾਵਾ ਕਿਸ ਹੋਰ ਮਾਮਲੇ 'ਚ PhotoDNA  ਦਾ  ਇਸਤੇਮਾਲ ਹੋਇਆ ਹੋਵੇ। ਇਸ ਤੋਂ ਇਲਾਵਾ ਇਹ ਸੋਸ਼ਲ ਮੀਡੀਆ ਕੰਪਨੀਜ਼ ਤੋਂ ਇਕ ਦਰਖਵਾਸਤ ਭਰ ਹੈ ਅਤੇ ਇਹ ਉਨ੍ਹਾਂ ਦੇ ਉੱਤੇ ਹੈ ਕਿ ਉਹ ਇਸ ਨੋਟਿਸ 'ਤੇ ਅਮਲ ਕਰਨ ਜਾਂ ਨਹੀਂ। ਇੰਟਰਨੈੱਟ ਫ੍ਰੀਡਮ ਫਾਊਂਡੇਸ਼ਨ ਦੇ ਐਗਜੀਕਿਊਟੀਵ ਡਾਇਰੈਕਟਰ ਅਪਾਰ ਗੁਪਤਾ ਨੇ ਕਿਹਾ ਕਿ ਜੇਕਰ ਪੁਲਸ ਜਾਂ ਕੋਈ ਹੋਰ ਜਾਂਚ ਏਜੰਸੀ PhotoDNA ਦਾ ਇਸਤੇਮਾਲ ਸਾਮਾਨ ਅਪਰਾਧ ਜਾਂਚ ਲਈ ਕਰਦੀ ਹੈ ਤਾਂ ਇਹ ਇਸ ਤਕਨੀਕ ਦੇ ਉਦੇਸ਼ ਦਾ ਸਰਾਸਰ ਉਲੰਘਨ ਹੈ। ਇਸ ਦਾ ਉਦੇਸ਼ ਬਾਲ ਯੌਨ ਸ਼ੋਸ਼ਣ ਮਾਮਲਿਆਂ ਦਾ ਪਤਾ ਲਗਾਉਣਾ ਹੈ।


Related News