I&B ਮੰਤਰਾਲਾ ਦੇ ਅਧਿਕਾਰੀ ''ਤੇ ਰਿਸ਼ਵਤ ਦਾ ਦੋਸ਼, CBI ਨੇ ਕੀਤਾ ਗ੍ਰਿਫ਼ਤਾਰ

Wednesday, Aug 19, 2026 - 04:27 PM (IST)

I&B ਮੰਤਰਾਲਾ ਦੇ ਅਧਿਕਾਰੀ ''ਤੇ ਰਿਸ਼ਵਤ ਦਾ ਦੋਸ਼, CBI ਨੇ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ (ਏਜੰਸੀ)- ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਸੂਚਨਾ ਅਤੇ ਪ੍ਰਸਾਰਣ (I&B) ਮੰਤਰਾਲੇ 'ਚ ਅੰਦਰੂਨੀ ਵਿੱਤੀ ਸਲਾਹਕਾਰ (ਆਈਐੱਫਏ) ਵਜੋਂ ਤਾਇਨਾਤ ਇਕ ਡਿਪਟੀ ਕੰਟਰੋਲਰ ਆਫ਼ ਅਕਾਊਂਟਸ ਨੂੰ ਕਥਿਤ ਤੌਰ 'ਤੇ 10 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਦੋਸ਼ੀ ਨੇ ਇਕ ਨਿੱਜੀ ਕੰਪਨੀ ਦੇ ਨਵੀਨੀਕਰਨ ਨਾਲ ਸਬੰਧਤ ਇਕ ਫਾਈਲ ਨੂੰ ਅੱਗੇ ਵਧਾਉਣ ਲਈ ਆਪਣੀ ਪਤਨੀ ਦੇ ਮਾਧਿਅਮ ਨਾਲ ਰਿਸ਼ਵਤ ਲਈ।

ਅਧਿਕਾਰੀਆਂ ਦੇ ਅਨੁਸਾਰ, ਦੋਸ਼ੀ ਅਧਿਕਾਰੀ ਸੰਦੀਪ ਭਾਰਤੀ ਸਿਵਲ ਲੇਖਾ ਸੇਵਾ (ਆਈਸੀਏਐੱਸ) ਦਾ 2020 ਬੈਚ ਦਾ ਅਧਿਕਾਰੀ ਹੈ। ਦੋਸ਼ ਹੈ ਕਿ ਅਧਿਕਾਰੀ ਨੇ ਨਵੀਨੀਕਰਨ ਨਾਲ ਸਬੰਧਤ ਇਕ ਫਾਈਲ ਨੂੰ ਅੱਗੇ ਵਧਾਉਣ ਲਈ ਇਕ ਵਪਾਰੀ ਤੋਂ 15 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਸੀਬੀਆਈ ਦੇ ਬੁਲਾਰੇ ਨੇ ਇਕ ਬਿਆਨ 'ਚ ਕਿਹਾ,"ਗੱਲਬਾਤ ਤੋਂ ਬਾਅਦ ਦੋਸ਼ੀ ਸ਼ਿਕਾਇਤਕਰਤਾ ਤੋਂ 10 ਲੱਖ ਰੁਪਏ ਦੀ ਰਿਸ਼ਵਤ ਲੈਣ ਲਈ ਸਹਿਮਤ ਹੋ ਗਿਆ ਤਾਂ ਜੋ ਉਸ ਕੋਲ ਪੈਂਡਿੰਗ ਇਕ ਨਿੱਜੀ ਕੰਪਨੀ ਦੀ ਨਵੀਨੀਕਰਨ ਸੰਬੰਧੀ ਫਾਈਲ ਨੂੰ ਜਲਦ ਅੱਗੇ ਵਧਾਉਣ ਦੀ ਕਾਰਵਾਈ ਕੀਤੀ ਜਾ ਸਕੇ।" ਬੁਲਾਰੇ ਨੇ ਕਿਹਾ ਕਿ ਜਾਂਚ ਏਜੰਸੀ ਨੇ ਮੰਗਲਵਾਰ ਨੂੰ ਇਕ ਜਾਲ ਵਿਛਾਇਆ ਅਤੇ ਦੋਸ਼ੀ ਅਧਿਕਾਰੀ ਨੂੰ ਉਸ ਦੀ ਪਤਨੀ ਰਾਹੀਂ 10 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਫੜ ਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

DIsha

Content Editor

Related News