ਮਾਲ ਢੋਆ-ਢੁਆਈ ਲਈ ਵਿਦੇਸ਼ੀ ਜਹਾਜ਼ਾਂ ’ਤੇ ਨਿਰਭਰਤਾ ਘਟਾਏਗਾ ਭਾਰਤ, 100 ਨਵੇਂ ਜਹਾਜ਼ ਸ਼ਾਮਲ ਕਰਨ ਦੀ ਯੋਜਨਾ

Wednesday, Aug 26, 2026 - 04:00 PM (IST)

ਮਾਲ ਢੋਆ-ਢੁਆਈ ਲਈ ਵਿਦੇਸ਼ੀ ਜਹਾਜ਼ਾਂ ’ਤੇ ਨਿਰਭਰਤਾ ਘਟਾਏਗਾ ਭਾਰਤ, 100 ਨਵੇਂ ਜਹਾਜ਼ ਸ਼ਾਮਲ ਕਰਨ ਦੀ ਯੋਜਨਾ

ਨਵੀਂ ਦਿੱਲੀ (ਏਜੰਸੀ)- ਪੱਛਮੀ ਏਸ਼ੀਆ ਵਿਚ ਪਿਛਲੇ ਕੁਝ ਸਮੇਂ ਤੋਂ ਬਣੀ ਸਥਿਤੀ ਅਤੇ ਹੋਰਮੁਜ਼ ਸਟ੍ਰੇਟ ਨੂੰ ਪਾਰ ਕਰਨ ਵਿਚ ਆ ਰਹੀਆਂ ਰੁਕਾਵਟਾਂ ਦਰਮਿਆਨ ਰਾਸ਼ਟਰੀ ਸ਼ਿਪਿੰਗ ਬੋਰਡ (ਐੱਨ. ਐੱਸ. ਬੀ.) ਨੇ ਵਿਦੇਸ਼ੀ ਜਹਾਜ਼ਾਂ ’ਤੇ ਨਿਰਭਰਤਾ ਘਟਾਉਣ ਲਈ 100 ਨਵੇਂ ਜਹਾਜ਼ਾਂ ਨੂੰ ਆਪਣੇ ਬੇੜੇ ਵਿਚ ਸ਼ਾਮਲ ਕਰਨ ਦੀ ਯੋਜਨਾ ਬਣਾਈ ਹੈ। ਕੇਂਦਰੀ ਬੰਦਰਗਾਹ, ਜਹਾਜ਼ਰਾਨੀ ਅਤੇ ਜਲਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਨੇ ਮੰਗਲਵਾਰ ਨੂੰ ਬੋਰਡ ਦੇ ਪਹਿਲੇ ‘ਸਾਗਰ ਸੰਵਾਦ’ ਪ੍ਰੋਗਰਾਮ ਵਿਚ ਇਹ ਗੱਲ ਕਹੀ। ਉਨ੍ਹਾਂ ਨੇ ਇਸ ਮੌਕੇ ’ਤੇ ਐੱਨ. ਐੱਸ. ਬੀ. ਦੀ ਵੈੱਬਸਾਈਟ ਵੀ ਲਾਂਚ ਕੀਤੀ।

ਪ੍ਰੋਗਰਾਮ ਵਿਚ ਕਿਰਤ ਅਤੇ ਰੁਜ਼ਗਾਰ ਮੰਤਰੀ ਮਨਸੁਖ ਮਾਂਡਵੀਆ ਅਤੇ ਬੰਦਰਗਾਹ, ਜਹਾਜ਼ਰਾਨੀ ਅਤੇ ਜਲਮਾਰਗ ਰਾਜ ਮੰਤਰੀ ਸ਼ਾਂਤਨੂ ਠਾਕੁਰ ਵੀ ਸ਼ਾਮਲ ਹੋਏ। ਰਾਸ਼ਟਰੀ ਸ਼ਿਪਿੰਗ ਬੋਰਡ ਨੇ ਆਪਣੇ ਵਪਾਰਕ ਜਹਾਜ਼ ਬੇੜੇ ਵਿਚ 100 ਨਵੇਂ ਜਹਾਜ਼ ਜੋੜਨ ਸਮੇਤ 5 ਨੁਕਤੀ ਰੋਡਮੈਪ ’ਤੇ ਜ਼ੋਰ ਦਿੱਤਾ। ‘ਸਾਲ 2030 ਲਈ ਸਮੁੰਦਰੀ ਭਾਰਤ ਵਿਜ਼ਨ ਅਤੇ 2047 ਲਈ ਸਮੁੰਦਰੀ ਅੰਮ੍ਰਿਤ ਕਾਲ ਵਿਜ਼ਨ ਦੀ ਦਿਸ਼ਾ ਵਿਚ ਰੋਡਮੈਪ ਤਿਆਰ ਕਰਨਾ’ ਵਿਸ਼ੇ ’ਤੇ ਆਯੋਜਿਤ ਇਸ ਪ੍ਰੋਗਰਾਮ ਵਿਚ ਸੀਨੀਅਰ ਅਧਿਕਾਰੀ, ਜਹਾਜ਼ ਮਾਲਕ, ਵਿੱਤੀ ਖੇਤਰ ਦੇ ਪ੍ਰਤੀਨਿਧ ਅਤੇ ਦੇਸ਼ ਦੇ ਸਮੁੰਦਰੀ ਸਿਖਲਾਈ ਸੰਸਥਾਵਾਂ ਦੇ ਨੌਜਵਾਨ ਕੈਡੇਟ ਸ਼ਾਮਲ ਹੋਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News