ਪਹਾੜਾਂ ''ਚ ਮਸਤੀ ਕਰਨ ਗਏ ਟੂਰਿਸਟਾਂ ਦੀ ਖੱਡ ''ਚ ਜਾ ਡਿੱਗੀ ਕਾਰ ! 5 ਹੋਏ ਗੰਭੀਰ ਜ਼ਖ਼ਮੀ
Sunday, Jun 07, 2026 - 10:25 AM (IST)
ਦੇਹਰਾਦੂਨ - ਐਤਵਾਰ ਨੂੰ ਉੱਤਰਾਖੰਡ ਜਾ ਰਹੇ ਅਸਾਮ, ਪੱਛਮੀ ਬੰਗਾਲ, ਝਾਰਖੰਡ ਅਤੇ ਉੱਤਰ ਪ੍ਰਦੇਸ਼ ਦੇ ਸੈਲਾਨੀਆਂ ਨੂੰ ਲੈ ਕੇ ਜਾ ਰਹੇ ਇਕ ਵਾਹਨ ਦੇ ਹਾਦਸੇ ਦਾ ਸ਼ਿਕਾਰ ਹੋ ਜਾਣ ਕਾਰਨ ਦੋ ਔਰਤਾਂ ਅਤੇ ਤਿੰਨ ਮਰਦਾਂ ਸਮੇਤ ਪੰਜ ਸੈਲਾਨੀ ਜ਼ਖਮੀ ਹੋ ਗਏ। ਐੱਸ. ਡੀ. ਆਰ. ਐੱਫ. ਕਮਾਂਡੈਂਟ, ਆਈ. ਪੀ. ਐੱਸ. ਅਰਪਨ ਯਦੁਵੰਸ਼ੀ ਨੇ ਦੱਸਿਆ ਕਿ ਅੱਜ ਸਵੇਰੇ 5:10 ਵਜੇ ਡੀ.ਸੀ.ਆਰ. ਰੁਦਰਪ੍ਰਯਾਗ ਰਾਹੀਂ ਸੂਚਨਾ ਮਿਲੀ ਕਿ ਇਕ ਕਾਰ ਤਿਲਵਾੜਾ ਪੈਟਰੋਲ ਪੰਪ ਦੇ ਨੇੜੇ ਇਕ ਡੂੰਘੀ ਖੱਡ 'ਚ ਡਿੱਗ ਗਈ ਹੈ। ਸੂਚਨਾ ਮਿਲਣ 'ਤੇ, ਸਬ-ਇੰਸਪੈਕਟਰ ਧਰਮਿੰਦਰ ਪਵਾਰ ਦੀ ਅਗਵਾਈ ਹੇਠ ਪੋਸਟ ਅਗਸਤਯਮੁਨੀ ਦੀ ਇਕ ਟੀਮ ਤੁਰੰਤ ਜ਼ਰੂਰੀ ਬਚਾਅ ਉਪਕਰਣਾਂ ਨਾਲ ਮੌਕੇ 'ਤੇ ਪਹੁੰਚੀ। ਇਕ ਵਾਹਨ ਸੜਕ ਤੋਂ ਲਗਭਗ 50-60 ਮੀਟਰ ਦੂਰ ਨਦੀ ਦੇ ਕੰਢੇ 'ਤੇ ਡਿੱਗ ਗਿਆ ਸੀ। ਦੋ ਔਰਤਾਂ ਅਤੇ ਤਿੰਨ ਮਰਦਾਂ ਸਮੇਤ ਕੁੱਲ ਪੰਜ ਲੋਕ ਅੰਦਰ ਸਨ।
ਇਸ ਦੌਰਾਨ ਸ਼੍ਰੀ ਯਦੁਵੰਸ਼ੀ ਨੇ ਦੱਸਿਆ ਕਿ ਐੱਸ.ਡੀ.ਆਰ.ਐੱਫ. ਟੀਮ ਨੇ ਜ਼ਿਲ੍ਹਾ ਪੁਲਸ ਅਤੇ ਸਥਾਨਕ ਨਿਵਾਸੀਆਂ ਦੇ ਨਾਲ ਮਿਲ ਕੇ ਇਕ ਸਾਂਝਾ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਔਖੇ ਇਲਾਕਿਆਂ ਅਤੇ ਚੁਣੌਤੀਪੂਰਨ ਹਾਲਤਾਂ ਦੇ ਬਾਵਜੂਦ, ਟੀਮ ਇਕ ਡੂੰਘੀ ਖੱਡ 'ਚ ਉਤਰੀ ਅਤੇ ਅਣਥੱਕ ਯਤਨਾਂ ਨਾਲ ਸਾਰੇ ਜ਼ਖਮੀਆਂ ਤੱਕ ਪਹੁੰਚੀ। ਫਿਰ ਇਕ-ਇਕ ਕਰਕੇ, ਸਾਰੇ ਜ਼ਖਮੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ, ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਅਤੇ ਇਲਾਜ ਲਈ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ।
ਉਨ੍ਹਾਂ ਦੱਸਿਆ ਕਿ ਹਾਦਸੇ 'ਚ ਪ੍ਰਿੰਸ ਸਿੰਘ (30) ਪੁੱਤਰ ਰਮਾਕਾਂਤ ਸਿੰਘ ਵਾਸੀ ਭਸੇਨੀਆ ਮੁਹੰਮਦ ਗੰਜ, ਥਾਣਾ ਮੁਹੰਮਦ ਗੰਜ, ਪਲਾਮੂ, ਝਾਰਖੰਡ, ਸਭਿਮਾ ਸਿੰਘ (28) ਪੁੱਤਰੀ ਵਿਨੋਦ ਸਿੰਘ ਵਾਸੀ ਸੀ-21 ਸਮਰਪਾਲੀ, ਥਾਣਾ ਸਮਰਪਾਲੀ, ਪੱਛਮੀ ਬੰਗਾਲ, ਸੁਜੋਂ ਮੁਖਰਜੇ ਪੁੱਤਰੀ ਰਾਜਪਾਲ (28) ਪੁੱਤਰੀ ਵਿਨੋਦ ਸਿੰਘ ਵਾਸੀ ਸੀ. ਰਾਜਗੰਜ, ਰਾਏਗੰਜ, ਜ਼ਿਲ੍ਹਾ ਜਲਪਾਈਗੁੜੀ, ਅਸਾਮ, ਰੀਜਾ ਮੁਖਰਜੀ (30) ਪੁੱਤਰ ਉਦੈ ਗੋਹ ਵਾਸੀ ਰਾਜਗੰਜ, ਜ਼ਿਲ੍ਹਾ ਜਲਪਾਈਗੁੜੀ, ਆਸਾਮ ਤੋਂ ਇਲਾਵਾ ਪ੍ਰਦੀਪ ਕੁਮਾਰ (35) ਪੁੱਤਰ ਗੰਗਾ ਰਾਮ ਵਾਸੀ ਪਿੰਡ ਲੰਗੜਾ, ਪੋਸਟ ਔਰਈਆ, ਜ਼ਿਲ੍ਹਾ ਔਰਈਆ, ਉੱਤਰ ਪ੍ਰਦੇਸ਼) ਵੀ ਵਾਹਨ 'ਚ ਸਵਾਰ ਹੋ ਕੇ (ਉੱਤਰ ਪ੍ਰਦੇਸ਼) ਜਾ ਰਹੇ ਸਨ।
