ਬਿਨਾਂ ਡਾਕਟਰੀ ਸਲਾਹ ਦੇ ਦਵਾਈ ਜਾਂ ਇੰਜੈਕਸ਼ਨ ਲੈਣਾ ਮੌਤ ਨੂੰ ਸੱਦਾ

12/14/2019 8:56:22 PM

ਨਵੀਂ ਦਿੱਲੀ (ਇੰਟ.)-ਬਿਨਾਂ ਡਾਕਟਰੀ ਸਲਾਹ ਦੇ ਕੈਮਿਸਟ ਯਾਨੀ ਦਵਾਈਆਂ ਦੀ ਦੁਕਾਨ ਤੋਂ ਕਿਸੇ ਵੀ ਤਰ੍ਹਾਂ ਦੀ ਦਵਾਈ ਜਾਂ ਇੰਜੈਕਸ਼ਨ ਲੈਣਾ ਤੁਹਾਡੇ ਲਈ ਜਾਨਲੇਵਾ ਸਾਬਿਤ ਹੋ ਸਕਦਾ ਹੈ। ਦਰਅਸਲ, ਦਿੱਲੀ ਦੇ ਯਮੁਨਾਨਗਰ ’ਚ ਹੋਈ ਘਟਨਾ ਬਾਰੇ ਦਿੱਲੀ ਮੈਡੀਕਲ ਐਸੋਸੀਏਸ਼ਨ ਦੇ ਐਂਟੀ ਕਵੈਕਰੀ ਸੈੱਲ ਦੇ ਚੇਅਰਮੈਨ ਡਾਕਟਰ ਅਨਿਲ ਬਾਂਸਲ ਦਾ ਕਹਿਣਾ ਹੈ ਕਿ 80 ਤੋਂ 90 ਫੀਸਦੀ ਕੈਮਿਸਟ ਬਿਨਾਂ ਪ੍ਰਿਸਕ੍ਰਿਪਸ਼ਨ ਦੇ ਦਵਾਈ ਦੇ ਰਹੇ ਹਨ, ਜੋ ਪਹਿਲਾਂ ਤੋਂ ਹੀ ਦਿੱਲੀ ਵਾਲਿਆਂ ਲਈ ਖਤਰਾ ਬਣਿਆ ਹੋਇਆ ਹੈ ਪਰ ਹੁਣ ਤਾਂ ਇਨ੍ਹਾਂ ਦਵਾਈ ਦੁਕਾਨਦਾਰਾਂ ਨੇ ਇੰਜੈਕਸ਼ਨ ਅਤੇ ਡ੍ਰਿਪ ਦੇਣਾ ਵੀ ਸ਼ੁਰੂ ਕਰ ਦਿੱਤਾ ਹੈ ਜੋ ਮੌਤ ਨੂੰ ਸੱਦਾ ਦੇਣ ਤੋਂ ਘੱਟ ਨਹੀਂ ਹੈ।
ਬਿਨਾਂ ਮੈਡੀਕਲ ਪੜ੍ਹਾਈ ਦੇ ਇੰਜੈਕਸ਼ਨ ਦੇਣਾ ਖਤਰਨਾਕ
ਡਾਕਟਰ ਬਾਂਸਲ ਨੇ ਕਿਹਾ ਕਿ ਇੰਜੈਕਸ਼ਨ ’ਚ ਡੋਜ਼ ਦੀ ਬਹੁਤ ਅਹਿਮੀਅਤ ਹੁੰਦੀ ਹੈ। ਖਾਸ ਕਰ ਕੇ ਛੋਟੇ ਬੱਚਿਆਂ ਦੇ ਮਾਮਲੇ ’ਚ ਕਿਉਂਕਿ ਬੱਚੇ ਦੇ ਭਾਰ ਮੁਤਾਬਕ ਉਨ੍ਹਾਂ ਦੀ ਡੋਜ਼ ਤੈਅ ਹੁੰਦੀ ਹੈ। ਇਸ ਲਈ ਬਿਨਾਂ ਮੈਡੀਕਲ ਦੀ ਪੜ੍ਹਾਈ ਦੇ ਇੰਜੈਕਸ਼ਨ ਦੇਣਾ ਖਤਰੇ ਤੋਂ ਖਾਲੀ ਨਹੀਂ ਹੈ। ਡਾਕਟਰ ਬਾਂਸਲ ਨੇ ਕਿਹਾ ਕਿ ਸਾਲ 2003 ਤੋਂ ਅਸੀਂ ਕੈਮਿਸਟਾਂ ਵਲੋਂ ਪ੍ਰੈਕਟਿਸ ਕੀਤੇ ਜਾਣ ਦਾ ਵਿਰੋਧ ਕਰ ਰਹੇ ਹਾਂ। ਉਸ ਸਮੇਂ ਕੈਮਿਸਟਾਂ ਨੇ ਹੜਤਾਲ ਕਰ ਦਿੱਤੀ ਤਾਂ ਸਰਕਾਰ ਪਿੱਛੇ ਹਟ ਗਈ। ਹੁਣ ਇਹ ਦਵਾਈ ਦੇਣ ਦੇ ਨਾਲ ਇੰਜੈਕਸ਼ਨ ਅਤੇ ਡ੍ਰਿਪ ਵੀ ਚੜ੍ਹਾਉਣ ਲੱਗੇ ਹਨ। ਇਹ ਅਨੈਤਿਕ ਅਤੇ ਨਾਜਾਇਜ਼ ਹੈ। ਡਾਕਟਰ ਬਾਂਸਲ ਨੇ ਕਿਹਾ ਕਿ ਆਮ ਲੋਕ ਸਸਤੇ ਇਲਾਜ ਅਤੇ ਜਲਦਬਾਜ਼ੀ ’ਚ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਸ਼ਿਕਾਰ ਹੋ ਜਾਂਦੇ ਹਨ।
ਇੰਜੈਕਸ਼ਨ ਨਰਵ ’ਚ ਲੱਗ ਜਾਵੇ ਤਾਂ ਲਕਵੇ ਦਾ ਖਤਰਾ
ਡਾਕਟਰ ਮੁਤਾਬਕ ਕਈ ਵਾਰ ਮੋਢੇ ਜਾਂ ਬਾਂਹ ’ਚ ਲੱਗਣ ਵਾਲਾ ਇੰਜੈਕਸ਼ਨ ਜੇਕਰ ਨਰਵ ’ਚ ਲਗ ਜਾਏ ਤਾਂ ਲਕਵੇ ਦਾ ਖਤਰਾ ਰਹਿੰਦਾ ਹੈ। ਇਸੇ ਤਰ੍ਹਾਂ ਕੁਝ ਲੋਕਾਂ ਨੂੰ ਇੰਜੈਕਸ਼ਨ ’ਚ ਇਸਤੇਮਾਲ ਦਵਾਈ ਦਾ ਰਿਐਕਸ਼ਨ ਹੋਣ ਦਾ ਖਤਰਾ ਰਹਿੰਦਾ ਹੈ। ਇਸ ਵਿਚ ਕਈ ਵਾਰ ਦਵਾਈ ਸਰੀਰ ਦੇ ਖਿਲਾਫ ਕੰਮ ਕਰਨ ਲੱਗਦੀ ਹੈ ਅਤੇ ਸਰੀਰ ਦੇ ਸੈੱਲਸ ਨੂੰ ਹੀ ਮਾਰਨ ਲੱਗਦੀ ਹੈ। ਇਹ ਬਹੁਤ ਖਤਰਨਾਕ ਹੁੰਦਾ ਹੈ। ਇਸਦੇ ਲਈ ਮਾਹਿਰਾਂ ਦੀ ਲੋੜ ਹੁੰਦੀ ਹੈ ਤਾਂ ਜੋ ਐਂਟੀਡੋਜ਼ ਦਾ ਦੂਸਰਾ ਇੰਜੈਕਸ਼ਨ ਦਿੱਤਾ ਜਾਵੇ ਅਤੇ ਉਸ ਵਿਅਕਤੀ ਦੀ ਐਲਰਜੀ ਜਾਂ ਰਿਐਕਸ਼ਨ ਨੂੰ ਕੰਟਰੋਲ ਕੀਤਾ ਜਾ ਸਕੇ।
ਭਾਰ ਦੇ ਹਿਸਾਬ ਨਾਲ ਤੈਅ ਹੁੰਦੀ ਬੱਚੇ ਨੂੰ ਇੰਜੈਕਸ਼ਨ ਦੀ ਡੋਜ਼
ਜਦੋਂ ਬੱਚਿਆਂ ਨੂੰ ਇੰਜੈਕਸ਼ਨ ਦਿੱਤਾ ਜਾਂਦਾ ਹੈ ਤਾਂ ਉਸ ਵਿਚ ਤਾਂ ਹੋਰ ਵੀ ਸਮਝਦਾਰੀ ਦੀ ਲੋੜ ਹੁੰਦੀ ਹੈ ਕਿਉਂਕਿ ਉਸਦੀ ਡੋਜ਼ ਭਾਰ ਦੇ ਮੁਤਾਬਕ ਤੈਅ ਹੁੰਦੀ ਹੈ। ਇਸਨੂੰ ਰੋਕਣ ਲਈ ਡਰੱਗ ਕੰਟਰੋਲਰ ਡਿਪਾਰਟਮੈਂਟ ਨੂੰ ਕੰਮ ਕਰਨਾ ਹੋਵੇਗਾ। ਬਿਨਾਂ ਪਰਚੀ ਦੀ ਦਵਾਈ ਦੇਣ ਵਾਲਿਆਂ ਖਿਲਾਫ ਸਖਤ ਐਕਸ਼ਨ ਲੈਣ ਦੀ ਲੋੜ ਹੁੰਦੀ ਹੈ।


Sunny Mehra

Content Editor

Related News