J&K: ਪਲਟ ਗਈ ਸਵਾਰੀਆਂ ਨਾਲ ਭਰੀ ਬੱਸ ! ਮੌਕੇ 'ਤੇ ਪੈ ਗਿਆ ਚੀਕ-ਚਿਹਾੜਾ, ਕਈ ਫੱਟੜ
Tuesday, Nov 04, 2025 - 01:16 PM (IST)
ਰਾਜੌਰੀ- ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਮੰਗਲਵਾਰ ਨੂੰ ਇਕ ਮਿੰਨੀ ਬੱਸ ਦੇ ਹਾਈਵੇਅ 'ਤੇ ਪਲਟਣ ਕਾਰਨ 28 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚ ਜ਼ਿਆਦਾਤਰ ਵਿਦਿਆਰਥੀ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਬੱਸ ਰਾਜੌਰੀ ਸ਼ਹਿਰ ਜਾ ਰਹੀ ਸੀ, ਉਦੋਂ ਡਰਾਈਵਰ ਨੇ ਇਸ ਤੋਂ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਥੰਡੀਕੱਸੀ ਦੇ ਨੇੜੇ ਇਹ ਹਾਦਸਾ ਵਾਪਰਿਆ।
ਇਹ ਵੀ ਪੜ੍ਹੋ : ''ਹਰ ਰੋਜ਼ ਮਿਲ ਰਹੀ ਐ ਸਜ਼ਾ !'', ਅਹਿਮਦਾਬਾਦ ਪਲੇਨ ਕ੍ਰੈਸ਼ 'ਚ ਬਚੇ ਇਕਲੌਤੇ ਵਿਅਕਤੀ ਦਾ ਝਲਕਿਆ ਦਰਦ
ਬਚਾਅ ਦਲ ਤੁਰੰਤ ਹਰਕਤ 'ਚ ਆਏ ਅਤੇ 26 ਵਿਦਿਆਰਥੀਆਂ ਸਣੇ 28 ਜ਼ਖਮੀਆਂ ਨੂੰ ਰਾਜੌਰੀ ਦੇ ਸਰਕਾਰੀ ਮੈਡੀਕਲ ਕਾਲਜ (ਜੀਐੱਮਸੀ) ਨਾਲ ਸੰਬੰਧਤ ਹਸਪਤਾਲ ਪਹੁੰਚਾਇਆ। ਅਧਿਕਾਰੀਆਂ ਨੇ ਦੱਸਿਆ ਕਿ ਗੰਭੀਰ ਰੂਪ ਨਾਲ ਜ਼ਖ਼ਮੀ 2 ਵਿਦਿਆਰਥੀਆਂ 15 ਸਾਲਾ ਅਲੀਜਾ ਅਤੇ 11 ਸਾਲਾ ਸਾਕਿਬ ਨੂੰ ਬਾਅਦ 'ਚ ਜੀਐੱਮਸੀ ਹਸਪਤਾਲ ਜੰਮੂ ਰੈਫਰ ਕਰ ਦਿੱਤਾ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
