J&K ਲਈ ਪਾਸ ਬਜਟ ਨਾਲ ਜੰਮੂ-ਕਸ਼ਮੀਰ ਦੀ ਆਰਥਿਕ ਸਥਿਤੀ ਪਟੜੀ ''ਤੇ ਆਵੇਗੀ: LG ਮਨੋਜ ਸਿਨਹਾ

Friday, Mar 26, 2021 - 03:18 AM (IST)

J&K ਲਈ ਪਾਸ ਬਜਟ ਨਾਲ ਜੰਮੂ-ਕਸ਼ਮੀਰ ਦੀ ਆਰਥਿਕ ਸਥਿਤੀ ਪਟੜੀ ''ਤੇ ਆਵੇਗੀ: LG ਮਨੋਜ ਸਿਨਹਾ

ਸ਼੍ਰੀਨਗਰ - ਜੰਮੂ-ਕਸ਼ਮੀਰ ਵਿੱਚ ਵਿਕਾਸ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਲਈ ਕੇਂਦਰ ਸਰਕਾਰ ਨੇ ਇਸ ਵਾਰ ਜੰਮੂ-ਕਸ਼ਮੀਰ ਲਈ 108621 ਕਰੋੜ ਦੇ ਬਜਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਥੇ ਹੀ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਕਿਹਾ ਹੈ ਕਿ ਪ੍ਰਦੇਸ਼ ਵਿੱਚ ਹੋਈਆਂ ਵੱਖ-ਵੱਖ ਵਿੱਤੀ ਬੇਨਿਯਮੀਆਂ ਦੀ ਜਾਂਚ ਕਰ ਰਹੀ ਏਜੰਸੀ ਨੂੰ ਉਨ੍ਹਾਂ ਦਾ ਕੰਮ ਆਜ਼ਾਦੀ ਨਾਲ ਕਰਣ ਦਿੱਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ- ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦਾ ਐਲਾਨ, ਜਾਣੋ ਕੀ ਕੀ ਰਹੇਗਾ ਬੰਦ

ਜੰਮੂ ਕਸ਼ਮੀਰ ਵਿੱਚ ਜਮੂਰੀਅਤ ਦੀਆਂ ਜੜਾਂ ਮਜ਼ਬੂਤ ਕਰਣ ਤੋਂ ਬਾਅਦ ਹੁਣ ਪ੍ਰਦੇਸ਼ ਵਿੱਚ ਵਿਕਾਸ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਲਈ ਕੇਂਦਰ ਸਰਕਾਰ ਨੇ ਇਸ ਵਾਰ ਜੰਮੂ-ਕਸ਼ਮੀਰ ਲਈ 108621 ਕਰੋੜ ਰੁਪਏ ਦੇ ਬਜਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜੰਮੂ ਵਿੱਚ ਇਸ ਦੀ ਜਾਣਕਾਰੀ ਪ੍ਰਦੇਸ਼ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਪੱਤਰਕਾਰਾਂ ਨੂੰ ਦਿੱਤੀ। ਮਨੋਜ ਸਿਨਹਾ ਨੇ ਕਿਹਾ ਕਿ ਜੰਮੂ-ਕਸ਼ਮੀਰ ਲਈ ਪਾਸ ਇਹ ਬਜਟ ਨਾ ਸਿਰਫ ਜੰਮੂ-ਕਸ਼ਮੀਰ ਵਿੱਚ ਆਰਥਿਕ ਸਥਿਤੀ ਨੂੰ ਪਟੜੀ 'ਤੇ ਲਿਆਇਆ ਜਾ ਸਕਦਾ ਹੈ ਸਗੋਂ ਇੱਥੇ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਕਰੇਗਾ। ਨਾਲ ਹੀ ਇੱਥੇ ਦੇ ਲੋਕਾਂ ਦੇ ਭਵਿੱਖ ਨੂੰ ਵੀ ਸੁਰੱਖਿਅਤ ਕਰੇਗਾ।

ਇਹ ਵੀ ਪੜ੍ਹੋ- ਮਹਾਰਾਸ਼ਟਰ 'ਚ ਕੋਰੋਨਾ ਧਮਾਕਾ, 35 ਹਜ਼ਾਰ ਤੋਂ ਵੱਧ ਨਵੇਂ ਮਾਮਲੇ, 111 ਦੀ ਮੌਤ

ਮਨੋਜ ਸਿਨਹਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵੈ-ਨਿਰਭਰ ਭਾਰਤ ਦੇ ਮਿਸ਼ਨ ਨੂੰ ਇਹ ਬਜਟ ਸਾਕਾਰ ਕਰੇਗਾ ਕਿਉਂਕਿ ਇਸ ਬਜਟ ਨਾਲ ਜੰਮੂ-ਕਸ਼ਮੀਰ ਸਵੈ-ਨਿਰਭਰ ਬਣੇਗਾ। ਇਸ ਬਜਟ ਵਿੱਚ ਖੇਤੀਬਾੜੀ ਨੂੰ 208 ਕਰੋੜ, ਦਿਹਾਤੀ ਵਿਕਾਸ ਨੂੰ 4817 ਕਰੋੜ, ਸੈਰ-ਸਪਾਟਾ ਨੂੰ 786 ਕਰੋੜ, ਸਿਹਤ ਨੂੰ 1456 ਕਰੋੜ, ਹਾਉਸਿੰਗ ਐਂਡ ਅਰਬਨ ਡਿਵੈਲਪਮੈਂਟ 2710 ਕਰੋੜ, ਪਾਣੀ ਬਿਜਲੀ ਨੂੰ 6346 ਕਰੋੜ, ਸਿੱਖਿਆ ਨੂੰ 1873 ਕਰੋੜ ਰੁਪਏ ਵੰਡੇ ਗਏ ਹੈ। ਮਨੋਜ ਸਿਨਹਾ ਨੇ ਕਿਹਾ ਕਿ ਜੰਮੂ-ਕਸ਼ਮੀਰ ਲਈ ਕੇਂਦਰ ਸਰਕਾਰ ਤੋਂ ਪੈਸਾ ਪਹਿਲਾਂ ਵੀ ਆਉਂਦਾ ਰਿਹਾ ਹੈ ਪਰ ਇਹ ਤਬਦੀਲੀ ਆਏ ਅਤੇ ਕੰਮ ਹੋਵੇ ਇਸ ਵਾਰ ਦਾ ਬਜਟ ਇਹੀ ਮੌਕੇ ਦਿੰਦਾ ਹੈ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News