ਬਜਟ 2020: ਇਹ ਹਨ ਬਜਟ ਦੀ ਤਿਆਰੀ 'ਚ ਨਿਰਮਲਾ ਦਾ ਸਾਥ ਦੇਣ ਵਾਲੇ ਅਧਿਕਾਰੀ

02/01/2020 2:10:04 PM

ਨਵੀਂ ਦਿੱਲੀ—ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਸੰਸਦ 'ਚ ਵਿੱਤੀ ਸਾਲ 2020-21 ਦਾ ਬਜਟ ਪੇਸ਼ ਕੀਤਾ ਹੈ। ਇਕੋਨਮੀ ਦੀ ਹਾਲਤ ਖਰਾਬ ਹੈ। ਅਜਿਹੇ 'ਚ ਲੋਕਾਂ ਨੂੰ ਇਸ ਵਾਰ ਦੇ ਬਜਟ ਤੋਂ ਕਾਫੀ ਉਮੀਦਾਂ ਹਨ। ਬਜਟ ਦੀ ਤਿਆਰੀ ਵੈਸੇ ਤਾਂ ਕਾਫੀ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਪਰ ਖਾਸ ਤੌਰ ਦਸੰਬਰ ਤੋਂ ਇਸ 'ਚ ਤੇਜ਼ੀ ਆਈ। ਬਜਟ ਤਿਆਰ ਕਰਨ 'ਚ ਵਿੱਤ ਮੰਤਰਾਲੇ ਦੇ ਕਈ ਉੱਚ ਅਧਿਕਾਰੀਆਂ ਨੇ ਵਿੱਤ ਮੰਤਰੀ ਦਾ ਸਾਥ ਦਿੱਤਾ। ਵਿੱਤ ਮੰਤਰਾਲੇ ਦੇ ਪੰਜ ਵਿਭਾਗ ਹਨ- ਆਰਥਿਕ ਮਾਮਲੇ, ਮਾਲੀਆ, ਖਰਚ, ਵਿੱਤੀ ਸੇਵਾਵਾਂ,ਨਿਵੇਸ਼ ਅਤੇ ਪਬਲਿਕ ਸੰਪੱਤੀ ਪ੍ਰਬੰਧਨ। ਬਜਟ ਤਿਆਰ ਕਰਨ 'ਚ ਇਨ੍ਹਾਂ ਵਿਭਾਗਾਂ ਦੇ ਉੱਚ ਅਧਿਕਾਰੀਆਂ ਮਤਲਬ ਸਕੱਤਰ ਅਤੇ ਇਸ ਦੇ ਨਾਲ ਸਰਕਾਰ ਦੇ ਚੀਫ ਇਕਨੋਮਿਕ ਐਡਵਾਈਜ਼ਰ (ਸੀ.ਈ.ਏ) ਅਤੇ ਪ੍ਰਿੰਸੀਪਲ ਇਕੋਨੋਮਿਕ ਐਡਵਾਈਜ਼ਰ (ਪੀ.ਈ.ਏ) ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਇਸ ਵਾਰ ਦਾ ਬਜਟ ਕਾਫੀ ਮਹੱਤਵਪੂਰਨ ਹੈ।

1. ਕੇ. ਸੁਬਰਾਮਨੀਅਨ (ਮੁੱਖ ਆਰਥਿਕ ਸਲਾਹਕਾਰ ਜਾਂ ਸੀ.ਈ.ਏ)-
ਕ੍ਰਿਸ਼ਣਮੂਰਤੀ ਸੁਬਰਾਮਨੀਅਨ ਨੂੰ ਰਘੂਰਾਮ ਰਾਜਨ ਨੇ ਪੜ੍ਹਾਇਆ ਹੈ। ਉਨ੍ਹਾਂ ਨੇ ਅਮਰੀਕਾ ਦੇ ਸ਼ਿਕਾਗੋ ਯੂਨੀਵਰਸਿਟੀ ਤੋਂ ਪ੍ਰੋਫੈਸਰ ਲੂਗੀ ਜਿੰਗਾਲੇਸ ਅਤੇ ਰਘੂਰਾਮ ਰਾਜਨ ਦੀ ਅਗਵਾਈ 'ਚ ਫਾਈਨੈਂਸ਼ੀਅਲ ਇਕੋਨਾਮਿਕਸ ਨਾਲ ਪੀ.ਐੱਚ.ਡੀ ਕੀਤੀ ਹੈ। ਭਾਰਤ 'ਚ ਉਨ੍ਹਾਂ ਨੇ ਆਈ.ਟੀ.ਆਈ ਕਾਨਪੁਰ, ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ , ਕੋਲਕਾਤਾ ਤੋਂ ਪੜ੍ਹਾਈ ਕੀਤੀ ਹੈ। ਉਨ੍ਹਾਂ ਨੂੰ ਵਿੱਤੀ ਖੇਤਰ ਦੀ ਡੂੰਘੀ ਜਾਣਕਾਰੀ ਹੈ। ਉਹ ਸੇਬੀ ਅਤੇ ਰਿਜ਼ਰਵ ਬੈਂਕ ਦੀਆਂ ਕਈ ਮਾਹਰ ਕਮੇਟੀਆਂ 'ਚ ਰਹਿ ਚੁੱਕੇ ਹਨ ਅਤੇ ਭਾਰਤ 'ਚ ਵੱਡੇ ਆਰਥਿਕ ਅਤੇ ਕਾਰਪੋਰੇਟ ਸੁਧਾਰਾਂ ਦਾ ਵੀ ਹਿੱਸਾ ਰਹੇ ਹਨ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਬਜਟ ਤੋਂ ਪਹਿਲਾਂ 2019-20 ਦਾ ਆਰਥਿਕ ਸਰਵੇਖਣ ਵੀ ਪੇਸ਼ ਕੀਤਾ ਹੈ।

2. ਰਾਜੀਵ ਕੁਮਾਰ (ਵਿੱਤੀ ਸੇਵਾਵਾਂ ਵਿਭਾਗ ਦੇ ਸਕੱਤਰ) -
ਮੋਦੀ ਸਰਕਾਰ ਦੇ ਕਈ ਮੁੱਖ ਏਜੰਡਿਆਂ ਜਿਵੇਂ ਜਨਤਕ ਬੈਂਕਾਂ ਦੀ ਸਮੂਲੀਅਤ, ਫਸੇ ਕਰਜਿਆਂ ਨੂੰ ਰੋਕਣਾ ਆਦਿ 'ਤੇ ਕੰਮ ਕਰਨ 'ਚ ਰਾਜੀਵ ਕੁਮਾਰ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਉਨ੍ਹਾਂ ਦੇ ਖਾਤਿਆਂ 'ਚ ਬੀਮਾ ਕੰਪਨੀਆਂ ਦੀ ਸਮੂਲੀਅਤ ਅਤੇ ਜਨਤਕ ਬੈਂਕਾਂ 'ਚ ਸੁਧਾਰ ਦੀ ਵੀ ਜ਼ਿੰਮੇਵਾਰੀ ਹੈ। ਉਹ ਵਿੱਤ ਮੰਤਰਾਲੇ ਦੇ ਪੰਜ ਸਕੱਤਰਾਂ 'ਚੋਂ ਸਭ ਤੋਂ ਸੀਨੀਅਰ ਹੈ। 1984 ਬੈਚ ਦੇ ਝਾਰਖੰਡ ਕੇਡਰ ਦੇ ਆਈ.ਏ.ਐੱਸ ਅਧਿਕਾਰੀ ਰਾਜੀਵ ਕੁਮਾਰ ਦੇ ਕਾਰਜਕਾਲ ਦੌਰਾਨ ਹੀ ਬੈਂਕਾਂ 'ਚ 2.1 ਲੱਖ ਕਰੋੜ ਰੁਪਏ ਦੀ ਰੀਕੈਪਿਟਲਾਈਜੇਸ਼ਨ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਬੈਂਕਾਂ ਦੇ ਵੱਡੇ ਐੱਨ.ਪੀ.ਏ ਅਤੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ 'ਚ ਬਣੇ ਨਗਦੀ ਦੀਆਂ ਤੰਗੀ ਵਰਗੀਆਂ ਚੁਣੌਤੀਆਂ ਨੂੰ ਨਜਿੱਠਣਾ ਹੈ। ਇਹ ਉਨ੍ਹਾਂ ਦਾ ਆਖਰੀ ਬਜਟ ਹੋ ਸਕਦਾ ਹੈ, ਕਿਉਂਕਿ ਉਨ੍ਹਾਂ ਨੇ ਫਰਵਰੀ ਅੰਤ ਤੱਕ ਰਿਟਾਇਰ ਹੋ ਜਾਣ ਦੀ ਸੰਭਾਵਨਾ ਹੈ।

3. ਅਜੈ ਭੂਸ਼ਣ ਪਾਂਡੇ (ਮਾਲੀਆ ਸਕੱਤਰ)-
ਆਧਾਰ ਕਾਰਡ ਪ੍ਰੋਜੈਕਟ ਨੂੰ ਸਾਕਾਰ ਕਰਨ ਵਾਲੀ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਿਟੀ 'ਚ ਹੁਨਰ ਦਿਖਾਉਣ ਤੋਂ ਬਾਅਦ ਹੁਣ ਅਜੈ ਭੂਸ਼ਣ ਤੋਂ ਮਾਲੀਆ ਦੇ ਮੋਰਚੇ 'ਤੇ ਕਮਾਲ ਕਰਨ ਦੀ ਉਮੀਦ ਹੈ। ਉਨ੍ਹਾਂ ਨੇ ਹਸਮੁੱਖ ਅਧੀਆ ਦੀ ਥਾਂ ਲਈ ਹੈ। ਸੁਸਤ ਅਰਥ ਵਿਵਸਥਾ 'ਚ ਸਰਕਾਰੀ ਖਰਚ ਵਧਾਉਣ ਦੀ ਲੋੜ ਹੈ ਪਰ ਇਹ ਇੰਨਾ ਆਸਾਨ ਨਹੀਂ ਹੈ। ਉਨ੍ਹਾਂ ਦੀ ਇਸ ਮਾਮਲੇ 'ਚ ਆਲੋਚਨਾ ਕੀਤੀ ਜਾਂਦੀ ਹੈ ਕਿ ਉਨ੍ਹਾਂ ਨੇ ਟੈਕਸ ਮਾਲੀਏ ਦਾ ਅਵਿਸ਼ਵਾਸੀ ਟੀਚਾ ਤੈਅ ਕੀਤਾ, ਜਿਸ ਨੂੰ ਪਾਉਣਾ ਸੰਭਵ ਨਹੀਂ ਲੱਗਦਾ। ਬਜਟ ਤੋਂ ਪਤਾ ਚੱਲੇਗਾ ਕਿ ਉਨ੍ਹਾਂ ਨੇ ਕੀ ਸੁਝਾਅ ਦਿੱਤੇ ਹਨ। ਉਹ 1984 ਬੈਚ ਦੇ ਮਹਾਰਾਸ਼ਟਰ ਕੇਡਰ ਦੇ ਆਈ.ਏ.ਐੱਸ ਅਧਿਕਾਰੀ ਹਨ। ਰਾਜੀਵ ਕੁਮਾਰ ਦੇ ਰਿਟਾਇਰਮੈਂਟ ਤੋਂ ਬਾਅਦ ਉਹ ਵਿੱਤ ਵਿਭਾਗ ਦੇ ਸਕੱਤਰ ਬਣ ਸਕਦੇ ਹਨ।

4. ਅਤਨੁ ਚੱਕਰਵਰਤੀ (ਆਰਥਿਕ ਮਾਮਲਿਆਂ ਦੇ ਸਕੱਤਰ)-
1985 ਬੈਂਚ ਦੇ ਗੁਜਰਾਤ ਕੇਡਰ ਦੇ ਇਸ ਆਈ.ਏ.ਐੱਸ ਅਧਿਕਾਰੀ ਨੇ ਪਿਛਲੇ ਸਾਲ ਸਰਕਾਰ ਦੇ ਨਿਵੇਸ਼ ਟੀਚੇ ਨੂੰ ਪੂਰਾ ਕਰਨ 'ਚ ਕਾਫੀ ਮਦਦ ਕੀਤੀ ਸੀ। ਉਨ੍ਹਾਂ ਨੇ ਇਸ ਦੇ ਲਈ ਅਨੋਖੀ ਸਲਾਹ ਦਿੱਤੀ ਸੀ। ਹੁਣ ਵੀ ਜਨਤਕ ਕੰਪਨੀਆਂ ਦੀ ਹਿੱਸੇਦਾਰੀ ਵੇਚਣ ਦਾ ਮਹੱਤਵਪੂਰਨ ਏਜੰਡਾ ਉਨ੍ਹਾਂ ਦੇ ਸਾਹਮਣੇ ਹੈ। ਵਿੱਤ ਮੰਤਰੀ ਨੂੰ ਯਕੀਨੀ ਤੌਰ 'ਤੇ ਉਨ੍ਹਾਂ ਦੀ ਸਲਾਹ ਨਾਲ ਇਸ ਮਾਮਲੇ 'ਚ ਕਾਫੀ ਮਦਦ ਮਿਲੀ ਹੋਵੇਗੀ। ਉਨ੍ਹਾਂ ਨੂੰ ਨਿਵੇਸ਼ ਅਤੇ ਜਨਤਕ ਅਸਟੇਟ ਪ੍ਰਬੰਧਨ ਵਿਭਾਗ ਤੋਂ ਲਿਆਂਦਾ ਗਿਆ ਹੈ ਤਾਂਕਿ ਭਾਰਤੀ ਰਿਜ਼ਰਵ ਬੈਂਕ ਅਤੇ ਸੇਬੀ ਵਰਗੀਆਂ ਸੰਸਥਾਵਾਂ ਤੋਂ ਸਰਕਾਰ ਦੇ ਰਿਸ਼ਤੇ ਠੀਕ ਕੀਤੇ ਜਾ ਸਕੇ। ਉਨ੍ਹਾਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹੀ ਹੈ ਕਿ ਵਿੱਤੀ ਘਾਟੇ ਨੂੰ ਕਾਬੂ 'ਚ ਰੱਖਿਆ ਜਾਵੇ।

5. ਤੁਹੀਨ ਕਾਂਤ ਪਾਂਡੇ (ਦੀਪਮ ਸਕੱਤਰ)-
ਉਹ 1987 ਬੈਚ ਦੇ ਓਡੀਸ਼ਾ ਕੇਡਰ ਦੇ ਅਧਿਕਾਰੀ ਹਨ। ਉਨ੍ਹਾਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਸ ਸਾਲ 'ਚ ਨਿਵੇਸ਼ ਤੋਂ 1.05 ਲੱਖ ਕਰੋੜ ਰੁਪਏ ਜੁਟਾਉਣ ਦੇ ਸਰਕਾਰ ਵੱਲੋਂ ਤੈਅ ਟੀਚੇ ਨੂੰ ਪੂਰਾ ਕਰਨਾ ਹੈ। ਉਨ੍ਹਾਂ ਨੂੰ ਏਅਰ ਇੰਡੀਆ, ਭਾਰਤ ਪੈਟਰੋਲੀਅਮ, ਸ਼ਿਪਿੰਗ ਕਾਰਪੋਰੇਸ਼ਨ ਵਰਗੀਆਂ ਕੰਪਨੀਆਂ ਦੇ ਨਿੱਜੀਕਰਨ ਨੂੰ ਯਕੀਨੀ ਬਣਾਉਂਣਾ ਹੈ। ਸਰਕਾਰ ਦਾ ਮਾਲੀਆ ਟੀਚੇ ਤੋਂ ਘੱਟ ਰਹਿਣ ਦਾ ਖਦਸ਼ਾ ਹੈ। ਇਸ ਲਈ ਨਿੱਜੀਕਰਨ ਦੇ ਰਸਤੇ ਪੈਸਾ ਇੱਕਠਾ ਕਰਨਾ ਜ਼ਿਆਦਾਤਰ ਨਿਰਭਰ ਹੈ।

6. ਟੀਵੀ ਸੋਮਨਾਥਨ (ਖਜ਼ਾਨਾ ਸਕੱਤਰ)-
ਸੋਮਨਾਥਨ 1987 ਬੈਚ ਦੇ ਤਾਮਿਲਨਾਡੂ ਕੇਡਰ ਦੇ ਅਧਿਕਾਰੀ ਹਨ ਅਤੇ ਹਾਲ ਹੀ ਖਜ਼ਾਨਾ ਸਕੱਤਰ ਬਣੇ ਹਨ। ਇਹ ਸਾਲ 2015 ਤੋਂ 2017 ਦੌਰਾਨ ਪ੍ਰਧਾਨ ਮੰਤਰੀ ਦਫਤਰ (ਪੀ.ਐੱਮ.ਓ) 'ਚ ਵੀ ਕੰਮ ਕਰ ਚੁੱਕੇ ਹਨ। ਆਪਣੇ ਇਸ ਅਨੁਭਵ ਦੀ ਵਰਤੋਂ ਕਰਦੇ ਹੋਏ ਉਨ੍ਹਾਂ ਨੇ ਵਿੱਤ ਮੰਤਰੀ ਨੂੰ ਕੀ ਸਲਾਹ ਦਿੱਤੀ, ਇਹ ਅੱਜ ਸਾਹਮਣੇ ਆ ਜਾਵੇਗਾ।

7. ਸੰਜੀਵ ਸਾਨਿਆਲ (ਪ੍ਰਿੰਸੀਪਲ ਇਕੋਨੋਮਿਕ ਐਡਵਾਈਜ਼ਰ)-
ਇਤਿਹਾਸਕਾਰ ਅਤੇ ਅਰਥ-ਸ਼ਾਸਤਰੀ ਸੰਜੀਵ ਸਾਨਿਆਲ ਰਿਜ਼ਰਵ ਬੈਂਕ ਅਤੇ ਵਿੱਤੀ ਖੇਤਰ ਦੇ ਲੋਕਾਂ ਦੇ ਨਾਲ ਮਸਲਿਆਂ 'ਤੇ ਅਕਸਰ ਸਲਾਹ ਕਰਦੇ ਰਹਿੰਦੇ ਹਨ। ਉਹ ਵਪਾਰ ਅਤੇ ਵਣਜ ਦੇ ਮਸਲਿਆਂ 'ਤੇ ਬਣੀ ਕਮੇਟੀ ਦਾ ਵੀ ਹਿੱਸਾ ਹੈ। ਉਨ੍ਹਾਂ ਦਾ ਬਜਟ ਦੇ ਨਾਲ ਆਰਥਿਕ ਸਰਵੇਖਣ ਤਿਆਰ ਕਰਨ 'ਚ ਵੀ ਚੰਗਾ ਯੋਗਦਾਨ ਰਿਹਾ ਹੈ।


Iqbalkaur

Content Editor

Related News