ਭਰਾ ਨੇ ਭੈਣ ਨਾਲ ਰਚਾਇਆ ਵਿਆਹ, ਵਜ੍ਹਾ ਜਾਣ ਹੋ ਜਾਓਗੇ ਹੈਰਾਨ

Thursday, Dec 16, 2021 - 05:49 PM (IST)

ਭਰਾ ਨੇ ਭੈਣ ਨਾਲ ਰਚਾਇਆ ਵਿਆਹ, ਵਜ੍ਹਾ ਜਾਣ ਹੋ ਜਾਓਗੇ ਹੈਰਾਨ

ਫਿਰੋਜ਼ਾਬਾਦ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜ਼ਿਲ੍ਹੇ ਵਿਚ ਮੁੱਖ ਮੰਤਰੀ ਸਮੂਹਕ ਵਿਆਹ ਸਮਾਰੋਹ ’ਚ ਇਕ ਭਰਾ ਵਲੋਂ ਆਪਣੀ ਹੀ ਭੈਣ ਨਾਲ ਵਿਆਹ ਰਚਾਇਆ ਗਿਆ। ਆਪਣੀ ਹੀ ਭੈਣ ਨਾਲ ਵਿਆਹ ਰਚਾਉਣ ਦੇ ਦੋਸ਼ ਵਿਚ ਨੌਜਵਾਨ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਮੁੰਬਈ ਦੇ ਬਾਰ ’ਚ ਮਿਲਿਆ ਸੀਕ੍ਰੇਟ ਤਹਿਖਾਨਾ, ਇਤਰਾਜ਼ਯੋਗ ਹਾਲਤ ’ਚ ਮਿਲੀਆਂ 17 ਡਾਂਸਰਾਂ

ਓਧਰ ਮੁੱਖ ਵਿਕਾਸ ਅਧਿਕਾਰੀ ਚਰਚਿਤ ਗੌੜ ਨੇ ਵੀਰਵਾਰ ਨੂੰ ਦੱਸਿਆ ਕਿ ਮੁੱਖ ਮੰਤਰੀ ਸਮੂਹਕ ਵਿਆਹ ਸਮਾਰੋਹ ਯੋਜਨਾ ਤਹਿਤ ਜ਼ਿਲ੍ਹੇ ’ਚ 11 ਦਸੰਬਰ ਨੂੰ 349 ਜੋੜਿਆਂ ਦਾ ਸਮੂਹਕ ਵਿਆਹ ਸਮਾਰੋਹ ਆਯੋਜਿਤ ਕੀਤਾ ਗਿਆ ਸੀ। ਇਸ ਵਿਚ ਤੋਹਫ਼ੇ ਵਜੋਂ ਸਾਮਾਨ, ਕਪੱੜੇ ਆਦਿ ਦੇ ਕੇ ਲਾੜਾ-ਲਾੜੀ ਨੂੰ ਵਿਆਹ ਦੇ ਬੰਧਨ ’ਚ ਬੰਨਿ੍ਹਆ ਗਿਆ ਸੀ। 

ਇਹ ਵੀ ਪੜ੍ਹੋ: ਬਰਾਤ ਲੈ ਕੇ ਪੁੱਜਾ ਲਾੜਾ, ਪੁਲਸ ਨੇ ਫੇਰਿਆਂ ਤੋਂ ਪਹਿਲਾਂ ਰੁਕਵਾਇਆ ਵਿਆਹ, ਜਾਣੋ ਪੂਰਾ ਮਾਮਲਾ

ਅਧਿਕਾਰੀ ਮੁਤਾਬਕ ਇਸੇ ਤਹਿਤ ਜ਼ਿਲ੍ਹੇ ਦੇ ਟੂੰਡਲਾ ਬਲਾਕ ਦੇ ਪਿੰਡ ਨਗਲਾ ਪ੍ਰੇਮ ਨਿਵਾਸੀ ਮਹਿੰਦਰ ਸਿੰਘ ਨਾਮੀ ਨੌਜਵਾਨ ਨੇ ਵਿਆਹ ਸਮਾਰੋਹ ਦੇ ਨਿਯਮਾਂ ਨੂੰ ਤਾਕ ’ਤੇ ਰੱਖ ਕੇ ਆਪਣੀ ਭੈਣ ਨਾਲ ਵਿਆਹ ਕਰ ਕੇ ਧੋਖਾ ਕੀਤਾ। ਮਾਮਲਾ ਉਦੋਂ ਸਮੇਂ ਸਾਹਮਣੇ ਆਇਆ ਜਦੋਂ ਲਾੜਾ-ਲਾੜੀ ਦੇ ਵਿਆਹ ਦੀ ਵੀਡੀਓ ਪਿੰਡ ਵਿਚ ਲੋਕਾਂ ਨੇ ਵੇਖੀ ਅਤੇ ਉਨ੍ਹਾਂ ਦੋਹਾਂ ਦੇ ਭੈਣ-ਭਰਾ ਹੋਣ ਦਾ ਖ਼ੁਲਾਸਾ ਕੀਤਾ। ਓਧਰ ਗੌੜ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕਰਵਾ ਕੇ ਸਹਾਇਕ ਵਿਕਾਸ ਅਧਿਕਾਰੀ ਚੰਦਰਭਾਨ ਸਿੰਘ ਨੇ ਥਾਣਾ ਟੂੰਡਲਾ ’ਚ ਮੁਕੱਦਮੇ ਲਈ ਸ਼ਿਕਾਇਤ ਦਿੱਤੀ ਸੀ। ਇਸ ਤੋਂ ਬਾਅਦ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ।

ਇਹ ਵੀ ਪੜ੍ਹੋ: ਭਾਰਤ ਪੁੱਜੀ ਮਿਸ ਯੂਨੀਵਰਸ ਹਰਨਾਜ਼ ਸੰਧੂ, ਸ਼ਸ਼ੀ ਥਰੂਰ ਨੇ ਟਵਿੱਟਰ ’ਤੇ ਤਸਵੀਰ ਸਾਂਝੀ ਕਰ ਆਖੀ ਇਹ ਗੱਲ

 


author

Tanu

Content Editor

Related News