BRO 'ਚ 466 ਅਹੁਦਿਆਂ 'ਤੇ ਨਿਕਲੀ ਭਰਤੀ, ਤੁਸੀਂ ਵੀ ਕਰੋ ਅਪਲਾਈ

Tuesday, Nov 19, 2024 - 09:53 AM (IST)

ਨਵੀਂ ਦਿੱਲੀ- ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਉਮੀਦਵਾਰਾਂ ਲਈ ਸੀਮਾ ਸੜਕ ਸੰਗਠਨ (BRO) ਨੇ ਅਰਜ਼ੀਆਂ ਦੀ ਮੰਗ ਕੀਤੀ ਹੈ। BRO ਨੇ ਡਰਾਫਟਸਮੈਨ, ਸੁਪਰਵਾਈਜ਼ਰ, ਟਰਨਰ, ਡਰਾਈਵਰ ਮਕੈਨੀਕਲ ਟਰਾਂਸਪੋਰਟ ਸਮੇਤ ਕਈ ਅਹੁਦਿਆਂ ਲਈ ਭਰਤੀ ਨਿਕਲੀ ਹੈ। ਇਸ ਭਰਤੀ ਦੀ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ 16 ਨਵੰਬਰ 2024 ਤੋਂ ਸੰਗਠਨ ਦੀ ਅਧਿਕਾਰਤ ਵੈੱਬਸਾਈਟ bro.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹੋ।

ਭਰਤੀ ਡਿਟੇਲ 

ਸੀਮਾ ਸੜਕ ਸੰਗਠਨ (BRO) ਭਾਰਤ 'ਚ ਸੜਕ ਨਿਰਮਾਣ ਦਾ ਕੰਮ ਕਰਨ ਵਾਲਾ ਸੰਗਠਨ ਹੈ। ਜਿਸ 'ਚ ਨੌਕਰੀ ਪ੍ਰਾਪਤ ਕਰਨ ਦਾ ਵਧੀਆ ਮੌਕਾ ਹੈ। ਕੁੱਲ 466 ਅਹੁਦੇ ਭਰੇ ਜਾਣਗੇ।

ਯੋਗਤਾ

ਇਸ ਭਰਤੀ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ, 12ਵੀਂ ਪਾਸ ਜਾਂ ਸਬੰਧਤ ਖੇਤਰ 'ਚ ਡਿਪਲੋਮਾ ਹੋਣਾ ਚਾਹੀਦਾ ਹੈ। ਉਮੀਦਵਾਰ ਅਧਿਕਾਰਤ ਭਰਤੀ ਨੋਟੀਫਿਕੇਸ਼ਨ ਤੋਂ ਯੋਗਤਾ ਨਾਲ ਸਬੰਧਤ ਹੋਰ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ।

PunjabKesari

ਉਮਰ ਹੱਦ

ਉਮੀਦਵਾਰ ਦੀ ਪੋਸਟ ਮੁਤਾਬਕ ਉਮਰ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 27 ਸਾਲ ਦੀ ਉਮਰ ਹੱਦ ਤੱਕ ਅਪਲਾਈ ਕਰ ਸਕਦੇ ਹਨ। 

ਇੰਝ ਹੋਵੇਗੀ ਚੋਣ

ਇਸ ਅਸਾਮੀ ਲਈ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ, ਸਰੀਰਕ ਟੈਸਟ/ਸਕ੍ਰੀਨਿੰਗ ਟੈਸਟ/ਡਰਾਈਵਿੰਗ ਟੈਸਟ, ਦਸਤਾਵੇਜ਼ ਤਸਦੀਕ ਅਤੇ ਮੈਡੀਕਲ ਟੈਸਟ ਆਦਿ ਰਾਹੀਂ ਕੀਤੀ ਜਾਵੇਗੀ। 

ਇਸ ਤਰ੍ਹਾਂ ਅਪਲਾਈ ਕਰੋ

ਅਰਜ਼ੀ ਦੌਰਾਨ ਜਨਰਲ, EWS ਸ਼੍ਰੇਣੀ ਦੇ ਉਮੀਦਵਾਰਾਂ ਨੂੰ 100 ਰੁਪਏ ਦੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ। ਜਦਕਿ ਹੋਰ ਰਾਖਵੀਆਂ ਸ਼੍ਰੇਣੀਆਂ ਲਈ ਬਿਨੈ ਕਰਨ ਲਈ ਕੋਈ ਫੀਸ ਨਹੀਂ ਰੱਖੀ ਗਈ ਹੈ। ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਪਹਿਲਾਂ BRO ਦੀ ਅਧਿਕਾਰਤ ਵੈੱਬਸਾਈਟ bro.gov.in 'ਤੇ ਜਾਣਾ ਪਵੇਗਾ। ਇਸ ਤੋਂ ਬਾਅਦ ਅਪਲਾਈ ਕਰਨ ਲਈ ਹੋਮਪੇਜ 'ਤੇ ਭਰਤੀ ਨਾਲ ਸਬੰਧਤ ਲਿੰਕ 'ਤੇ ਕਲਿੱਕ ਕਰੋ। ਫਾਰਮ ਵਿਚ ਸਾਰੇ ਵੇਰਵਿਆਂ ਨੂੰ ਧਿਆਨ ਨਾਲ ਭਰੋ। ਅਰਜ਼ੀ ਫੀਸ ਦਾ ਭੁਗਤਾਨ ਕਰਨ ਤੋਂ ਬਾਅਦ ਅੰਤਿਮ ਫਾਰਮ ਨੂੰ ਭਵਿੱਖ ਲਈ ਸੁਰੱਖਿਅਤ ਰੱਖੋ।
 


Tanu

Content Editor

Related News