ਇਕ ਬੂਟੇ 'ਤੇ ਲੱਗਣਗੇ ਬੈਂਗਣ ਤੇ ਟਮਾਟਰ, ਗ੍ਰਾਫਟਿੰਗ ਤਕਨੀਕ ਨਾਲ ਵਧੇਗੀ ਕਿਸਾਨਾਂ ਦੀ ਆਮਦਨ

Monday, Oct 09, 2023 - 06:11 PM (IST)

ਹਿਸਾਰ- ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਸਬਜ਼ੀ ਸੈਕਸ਼ਨ 'ਚ ਸਬਜ਼ੀਆਂ ਦੀ ਗ੍ਰਾਫਟਿੰਗ ਤਕਨੀਕ ਰਾਹੀਂ ਬਾਗਬਾਨੀ ਕੀਤੀ ਜਾ ਰਹੀ ਹੈ। ਜਿਸ 'ਚ 2 ਵੱਖ-ਵੱਖ ਬੂਟਿਆਂ ਨੂੰ ਇਕੱਠ ਜੋੜ ਕੇ ਇਕ ਨਵਾਂ ਬੂਟਾ ਵਿਕਸਿਤ ਕੀਤਾ ਜਾਂਦਾ ਹੈ। ਸੋਲਨੇਸਿਯਸ ਯਾਨੀ ਬੈਂਗਣ, ਟਮਾਟਰ, ਮਿਰਚ ਅਤੇ ਸ਼ਿਮਲਾ ਮਿਰਚ ਸਬਜ਼ੀਆਂ ਅਤੇ ਖੀਰਾ, ਤਰਬੂਜ਼ ਆਦਿ 'ਚ ਗ੍ਰਾਫਟਿੰਗ ਸੰਭਵ ਹੈ। ਗ੍ਰਾਫਟਿੰਗ ਤਕਨੀਕ 'ਚ ਜੰਗਲੀ ਬੈਂਗਣ 'ਤੇ ਟਮਾਟਰ, ਜੰਗਲੀ ਮਿਰਚ 'ਤੇ ਸ਼ਿਮਲਾ ਮਿਰਚ ਨੂੰ ਪੋਲੀ ਹਾਊਸ 'ਚ ਨਿਮੇਟੋਡ ਤੋਂ ਬਚਾਅ ਲਈ ਗ੍ਰਾਫ਼ਟ ਕੀਤਾ ਜਾ ਸਕਦਾ ਹੈ। ਟਮਾਟਰ ਦਾ ਤਨਾ ਕਮਜ਼ੋਰ ਹੁੰਦਾ ਹੈ ਅਤੇ ਜੰਗਲੀ ਬੈਂਗਣ ਦਾ ਮਜ਼ਬੂਤ। ਅਜਿਹੇ 'ਚ ਬੈਂਗਣ ਦੀਆਂ ਮਜ਼ਬੂਤ ਜੜ੍ਹਾਂ 'ਤੇ ਟਮਾਟਰ ਦੀ ਚੰਗੀ ਪੈਦਾਵਾਰ ਲਈ ਜਾ ਸਕਦੀ ਹੈ। ਕਿਸਾਨ ਚਾਹੁੰਦੇ ਤਾਂ ਇਕ ਹੀ ਬੂਟੇ 'ਤੇ ਦੋਵੇਂ ਸਬਜ਼ੀਆਂ ਵੀ ਲਗਾ ਸਕਦੇ ਹਨ। 

ਇਹ ਵੀ ਪੜ੍ਹੋ : ਠੇਕੇਦਾਰ ਨੇ ਨਹੀਂ ਦਿੱਤਾ ਕਮਿਸ਼ਨ, ਅੱਗ ਬਬੂਲੇ ਹੋਏ ਭਾਜਪਾ ਨੇਤਾ ਨੇ ਪੁਟਵਾ ਦਿੱਤੀ ਸੜਕ

ਗ੍ਰਾਫਟਿੰਗ ਨਾਲ ਘੱਟ ਪਾਣੀ, ਰਸਾਇਣ ਜਾਂ ਹੋਰ ਤੱਤਾਂ ਦੇ ਘੱਟੋ-ਘੱਟ ਪ੍ਰਯੋਗ ਨਾਲ ਵੀ ਉੱਚ ਗੁਣਵੱਤਾ ਵਾਲਾ ਉਤਪਾਦਨ ਲਿਆ ਜਾ ਸਕੇਗਾ। ਕਿਸਾਨ ਆਮਦਨ ਦਾ ਕਰੀਬ 40 ਫ਼ੀਸਦੀ ਕੀਟਨਾਸ਼ਕਾਂ ਅਤੇ ਦਵਾਈਆਂ 'ਤੇ ਖਰਚ ਕਰਦਾ ਹੈ। ਇਸ ਤੋਂ ਬਾਅਦ ਵੀ ਸਬਜ਼ੀਆਂ 'ਚ ਕੁਝ ਨਾ ਕੁਝ ਨੁਕਸਾਨ ਹੋ ਹੀ ਜਾਂਦਾ ਹੈ। ਕਿਸਾਨਾਂ ਨੂੰ ਵੀ ਗ੍ਰਾਫਟਿੰਗ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਬੇਰੁਜ਼ਗਾਰ ਨੌਜਵਾਨ ਇਸ ਵਿਧੀ ਨੂੰ ਸਿੱਖ ਕੇ ਇਸ ਨੂੰ ਵਪਾਰ ਵਜੋਂ ਅਪਣਾ ਸਕਣਗੇ। ਇਸ ਦੇ ਨਾਲ-ਨਾਲ ਬੂਟੇ ਦੀ ਸ਼ਕਤੀ ਅਤੇ ਉਪਜ 'ਚ ਵਾਧੇ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਗ੍ਰਾਫਟਿੰਗ ਯੂਨਿਟ ਦੇ ਨਿਰਮਾਣ ਤੋਂ ਬਾਅਦ ਸੋਧ ਨੂੰ ਗਤੀ ਮਿਲੇਗੀ ਅਤੇ ਇਸ ਆਧਾਰ 'ਤੇ ਤਿਆਰ ਰੂਟਸਟਾਕ ਵਲੋਂ ਪ੍ਰਦੇਸ਼ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਵਜੋਂ ਭਵਿੱਖ 'ਚ ਗ੍ਰਾਫਟਿੰਗ ਬੂਟੇ ਤਿਆਰ ਕਰਨਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News