ਲਾੜੇ ਨੂੰ ਵੇਖ ਲਾੜੀ ਦੇ ਸੁੱਕੇ ਸਾਹ, ਕਿਹਾ- 'ਮੈਂ ਨਹੀਂ ਕਰਵਾਉਂਦੀ ਵਿਆਹ...', ਸਿਰਫ ਇਸ ਲਈ ਤੋੜ ਦਿੱਤਾ ਵਿਆਹ

Wednesday, Jun 11, 2025 - 11:33 AM (IST)

ਲਾੜੇ ਨੂੰ ਵੇਖ ਲਾੜੀ ਦੇ ਸੁੱਕੇ ਸਾਹ, ਕਿਹਾ- 'ਮੈਂ ਨਹੀਂ ਕਰਵਾਉਂਦੀ ਵਿਆਹ...', ਸਿਰਫ ਇਸ ਲਈ ਤੋੜ ਦਿੱਤਾ ਵਿਆਹ

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ ਕਿ ਪਿਸਾਵਾਂ ਥਾਣਾ ਖੇਤਰ ਦੇ ਇੱਕ ਪਿੰਡ ਵਿੱਚ ਵਿਆਹ ਸਮਾਗਮ ਦੀਆਂ ਖ਼ੁਸ਼ੀਆਂ ਨੂੰ ਉਸ ਸਮੇਂ ਗ੍ਰਹਿਣ ਲੱਗ ਗਿਆ, ਜਦੋਂ ਲਾੜੀ ਨੇ ਲਾੜੇ ਨੂੰ ਦੇਖਦੇ ਸਾਰ ਉਸ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਲਾੜੀ ਵਲੋਂ ਵਿਆਹ ਨਾ ਕਰਨ ਦਾ ਕਾਰਨ ਲਾੜੇ ਦੀ ਦਾੜ੍ਹੀ ਸੀ। ਵਿਆਹ ਵਾਲੀ ਕੁੜੀ ਨੂੰ ਕਲੀਨ ਸ਼ੇਵ ਵਾਲੇ ਨੌਜਵਾਨ ਪਸੰਦ ਸਨ। 

ਇਹ ਵੀ ਪੜ੍ਹੋ : Sonam-Raja: ਰਾਜਾ ਦੇ ਦੋਸਤ ਦਾ ਸੋਨਮ ਨੂੰ ਲੈ ਕੇ ਵੱਡਾ ਖ਼ੁਲਾਸਾ, ਵਿਆਹ ਤੇ ਹਨੀਮੂਨ ਨੂੰ ਲੈ ਕੇ ਆਖੀ ਇਹ ਗੱਲ

ਲਾੜੇ ਦੀ ਦਾੜ੍ਹੀ ਕਾਰਨ ਲਾੜੀ ਨੇ ਨਹੀਂ ਕੀਤਾ ਵਿਆਹ
ਮਿਲੀ ਜਾਣਕਾਰੀ ਅਨੁਸਾਰ ਜਿਸ ਨੌਜਵਾਨ ਨਾਲ ਉਸ ਦਾ ਵਿਆਹ ਹੋ ਰਿਹਾ ਸੀ, ਉਸ ਦੇ ਦਾੜ੍ਹੀ ਸੀ, ਜਿਸ ਨੂੰ ਦੇਖਦੇ ਸਾਰ ਲਾੜੀ ਦੇ ਉਸ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਬਾਰਾਤ ਹਰਦੋਈ ਦੇ ਮਿਹੀਪੁਰ ਤੋਂ ਪਿਸਾਵਾਂ ਪਹੁੰਚੀ ਸੀ। ਬਾਰਾਤ ਨਾਲ ਆਏ ਲੋਕ ਅਤੇ ਰਿਸ਼ਤੇਦਾਰ ਬੜੀ ਖ਼ੁਸ਼ੀ ਨਾਲ ਨੱਚਦੇ ਹੋਏ ਆਏ ਸਨ। ਵਿਆਹ ਵਾਲੀ ਥਾਂ 'ਤੇ ਜਦੋਂ ਲਾੜਾ-ਲਾੜੀ ਦੀ ਜੈਮਾਲਾ ਹੋਣ ਲੱਗੀ ਤਾਂ ਲਾੜੀ ਦੀ ਨਜ਼ਰ ਲਾੜੇ ਦੀ ਦਾੜ੍ਹੀ 'ਤੇ ਪਈ, ਜਿਸ ਨੂੰ ਦੇਖ ਕੇ ਲਾੜੀ ਨੂੰ ਗੁੱਸਾ ਆ ਗਿਆ। ਦਾੜ੍ਹੀ ਨੂੰ ਲੈ ਕੇ ਦੋਵਾਂ ਪਰਿਵਾਰਾਂ ਵਿਚ ਕਾਫ਼ੀ ਬਹਿਸ ਹੋਈ ਅਤੇ ਲਾੜੀ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਲਾੜੀ ਦੀ ਇਸ ਹਰਕਤ ਕਾਰਨ ਲਾੜਾ ਬਿਨਾਂ ਲਾੜੀ ਦੇ ਬਾਰਾਤ ਲੈ ਕੇ ਵਾਪਸ ਘਰ ਆ ਗਿਆ। ਇਸ ਤੋਂ ਬਾਅਦ ਲਾੜੇ ਦੇ ਪਰਿਵਾਰ ਦੇ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ।

ਇਹ ਵੀ ਪੜ੍ਹੋ : Rain Alert: 9,10,11,12 ਅਤੇ 13 ਜੂਨ ਨੂੰ ਤੇਜ਼ ਹਨ੍ਹੇਰੀ-ਤੂਫਾਨ, ਪਵੇਗਾ ਭਾਰੀ ਮੀਂਹ, IMD ਵਲੋਂ ਅਲਰਟ ਜਾਰੀ

ਵਿਆਹ ਮੌਕੇ ਅਚਾਨਕ ਮੰਗ ਲਿਆ ਮੋਟਰਸਾਈਕਲ
ਇਸ ਮਾਮਲੇ ਦੇ ਸਬੰਧ ਵਿਚ ਕੁੜੀ ਨੇ ਪਿਤਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹਨਾਂ ਨੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਸਨ। ਇਸ ਦੌਰਾਨ ਲਾੜੇ ਦੇ ਪਿਤਾ ਨੇ ਦਾਜ ਦੀ ਮੰਗ ਨੂੰ ਵਧਾਉਂਦੇ ਹੋਏ ਕੁੜੀ ਦੇ ਪਰਿਵਾਰ ਤੋਂ ਮੋਟਰ ਸਾਈਕਲ ਦੀ ਮੰਗ ਕੀਤੀ। ਕੁੜੀ ਵਾਲੇ ਇਸ ਮੰਗ ਨੂੰ ਪੂਰਾ ਨਹੀਂ ਕਰ ਸਕਦੇ ਸਨ। ਲਾੜੀ ਦੇ ਪਿਤਾ ਨੇ ਕਿਹਾ ਕਿ ਇੰਨਾ ਹੀ ਨਹੀਂ, ਵਿਆਹ ਤੋਂ ਪਹਿਲਾਂ ਲਾੜੇ ਦੇ ਪੱਖ ਨੇ ਲਾੜੇ ਦੇ ਨਾਮ 'ਤੇ ਦਸ ਵਿੱਘੇ ਜ਼ਮੀਨ ਹੋਣ ਦਾ ਦਾਅਵਾ ਕੀਤਾ ਸੀ, ਜੋ ਕਿ ਝੂਠ ਸੀ। ਮੁੰਡੇ ਕੋਲ ਕੋਈ ਜ਼ਮੀਨ ਨਹੀਂ ਸੀ।

ਇਹ ਵੀ ਪੜ੍ਹੋ : ਵਿਆਹ ਦੀ ਰਜਿਸਟ੍ਰੇਸ਼ਨ ਦੇ ਬਦਲ ਗਏ ਨਿਯਮ, ਹੁਣ ਲਾਜ਼ਮੀ ਕਰਨਾ ਪਵੇਗਾ ਇਹ ਕੰਮ

ਇਸ ਮਾਮਲੇ ਦੇ ਸਬੰਧ ਵਿਚ ਪੁਲਸ ਨੇ ਕਿਹਾ ਕਿ ਅਜੇ ਤੱਕ ਕਿਸੇ ਵੀ ਧਿਰ ਵਲੋਂ ਵਿਆਹ ਨੂੰ ਲੈ ਕੇ ਕੋਈ ਵੀ ਸ਼ਿਕਾਇਤ ਥਾਣੇ ਵਿੱਚ ਦਰਜ ਨਹੀਂ ਕਰਵਾਈ। ਸ਼ਿਕਾਇਤ ਮਿਲਣ 'ਤੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਹਾਲਾਂਕਿ, ਦੋਵੇਂ ਧਿਰਾਂ ਥਾਣੇ ਵਿੱਚ ਮੌਜੂਦ ਹਨ ਅਤੇ ਦੋਵਾਂ ਧਿਰਾਂ ਵਿਚਕਾਰ ਸਮਝੌਤਾ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਫਿਲਹਾਲ ਮਾਮਲੇ ਸਬੰਧੀ ਸਿਰਫ਼ ਇੰਨੀ ਹੀ ਜਾਣਕਾਰੀ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ : 7 ਜੂਨ ਨੂੰ ਹੋਣ ਵਾਲਾ ਕੁਝ ਵੱਡਾ! ਬਾਬਾ ਵਾਂਗਾ ਦੀ ਡਰਾਉਣੀ ਭਵਿੱਖਬਾਣੀ

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News