PM ਮੋਦੀ ਨੇ ਚੀਨ ਨੂੰ ਸੌਂਪੀ BRICS 2027 ਦੀ ਪ੍ਰਧਾਨਗੀ ! ਮੇਜ਼ਬਾਨੀ ਲਈ ਦਿੱਤੀਆਂ ਸ਼ੁਭਕਾਮਨਾਵਾਂ

Sunday, Sep 13, 2026 - 04:28 PM (IST)

PM ਮੋਦੀ ਨੇ ਚੀਨ ਨੂੰ ਸੌਂਪੀ BRICS 2027 ਦੀ ਪ੍ਰਧਾਨਗੀ ! ਮੇਜ਼ਬਾਨੀ ਲਈ ਦਿੱਤੀਆਂ ਸ਼ੁਭਕਾਮਨਾਵਾਂ

ਨਵੀਂ ਦਿੱਲੀ- ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਆਯੋਜਿਤ 18ਵੇਂ 'ਬ੍ਰਿਕਸ ਸਿਖਰ ਸੰਮੇਲਨ' ਦੇ ਦੂਜੇ ਤੇ ਆਖ਼ਰੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2027 ਲਈ ਬ੍ਰਿਕਸ ਦੀ ਪ੍ਰਧਾਨਗੀ ਚੀਨ ਨੂੰ ਸੌਂਪਦੇ ਹੋਏ ਅਗਲੇ ਮੇਜ਼ਬਾਨ ਵਜੋਂ ਚੀਨ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਪੀ.ਐੱਮ. ਮੋਦੀ ਨੇ ਕਿਹਾ ਕਿ ਆਪਣੇ ਤੀਜੇ ਦਹਾਕੇ 'ਚ ਦਾਖ਼ਲ ਹੋ ਰਹੇ ਇਸ ਸੰਗਠਨ ਤੋਂ ਹੁਣ ਪੂਰੀ ਦੁਨੀਆ ਸਿਰਫ਼ ਵਿਚਾਰਾਂ ਜਾਂ ਵਾਅਦਿਆਂ ਦੀ ਹੀ ਨਹੀਂ, ਸਗੋਂ 'ਠੋਸ ਨਤੀਜਿਆਂ' ਦੀ ਆਸ ਰੱਖਦੀ ਹੈ।

ਸੰਮੇਲਨ ਦੇ ਦੂਜੇ ਦਿਨ ਦੇ ਖੁੱਲ੍ਹੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਪੀ.ਐੱਮ. ਮੋਦੀ ਨੇ ਕਿਹਾ, "ਬ੍ਰਿਕਸ ਆਪਣੇ ਤੀਜੇ ਦਹਾਕੇ 'ਚ ਦਾਖਲ ਹੋਣ ਲਈ ਤਿਆਰ ਹੈ। ਦੁਨੀਆ ਹੁਣ ਸਾਡੇ ਤੋਂ ਠੋਸ ਨਤੀਜਿਆਂ ਦੀ ਉਮੀਦ ਕਰਦੀ ਹੈ। ਮੈਨੂੰ ਪੂਰਾ ਯਕੀਨ ਹੈ ਕਿ ਸਾਡੇ ਸਾਂਝੇ ਯਤਨਾਂ ਨਾਲ ਅਸੀਂ ਇਨ੍ਹਾਂ ਉਮੀਦਾਂ 'ਤੇ ਖਰੇ ਉਤਰਾਂਗੇ।" ਉਨ੍ਹਾਂ ਨੇ ਨਵੀਂ ਦਿੱਲੀ ਸੰਮੇਲਨ ਨੂੰ ਸਫ਼ਲ ਬਣਾਉਣ ਲਈ ਸਾਰੇ ਮੈਂਬਰ ਦੇਸ਼ਾਂ ਦੇ ਨੇਤਾਵਾਂ ਅਤੇ ਉਨ੍ਹਾਂ ਦੀਆਂ ਟੀਮਾਂ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ- ਜਦੋਂ ਮਲੇਸ਼ੀਅਨ PM ਨੇ ਗਾਇਆ- 'ਖ਼ਵਾਬ ਹੋ ਤੁਮ ਯਾ ਕੋਈ ਹਕੀਕਤ..!', ਜਿੱਤ ਲਿਆ ਸਭ ਦਾ ਦਿਲ

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਬ੍ਰਿਕਸ ਮੰਚ 'ਚ 'ਗਲੋਬਲ ਸਾਊਥ' ਦੇ ਦੇਸ਼ਾਂ ਦਾ ਵਿਸ਼ਵਾਸ ਵਧਿਆ ਹੈ ਕਿਉਂਕਿ ਇੱਥੇ ਉਨ੍ਹਾਂ ਦੀ ਆਵਾਜ਼ ਸੁਣੀ ਜਾਂਦੀ ਹੈ ਅਤੇ ਉਨ੍ਹਾਂ ਦੇ ਤਜਰਬਿਆਂ ਦਾ ਸਤਿਕਾਰ ਕੀਤਾ ਜਾਂਦਾ ਹੈ। ਭਾਰਤ ਨੇ ਆਫ਼ਤ ਪ੍ਰਬੰਧਨ, MSME ਸਹਿਯੋਗ ਅਤੇ ਵਾਤਾਵਰਣ ਵਰਗੇ ਅਹਿਮ ਖੇਤਰਾਂ 'ਚ ਬ੍ਰਿਕਸ ਦੀ ਭਾਈਵਾਲੀ ਨੂੰ ਸਿਰਫ਼ ਸਰਕਾਰਾਂ ਤੱਕ ਸੀਮਤ ਨਾ ਰੱਖ ਕੇ ਆਮ ਨਾਗਰਿਕਾਂ, ਕਿਸਾਨਾਂ, ਵਿਗਿਆਨੀਆਂ, ਔਰਤਾਂ ਅਤੇ ਨੌਜਵਾਨਾਂ ਤੱਕ ਪਹੁੰਚਾਇਆ ਹੈ।

ਜ਼ਿਕਰਯੋਗ ਹੈ ਕਿ ਚੀਨ 2027 'ਚ ਬ੍ਰਿਕਸ ਦੀ ਰੋਟੇਟਿੰਗ ਪ੍ਰਧਾਨਗੀ ਸੰਭਾਲੇਗਾ ਅਤੇ 19ਵੇਂ ਬ੍ਰਿਕਸ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰੇਗਾ। ਇਸ ਦੋ ਦਿਨਾ ਸੰਮੇਲਨ 'ਚ ਸ਼ਾਮਲ ਹੋਣ ਲਈ 7 ਸਾਲਾਂ ਬਾਅਦ ਭਾਰਤ ਆਏ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਇਸ ਸਫ਼ਲ ਦੌਰੇ ਮਗਰੋਂ ਨਵੀਂ ਦਿੱਲੀ ਤੋਂ ਚੀਨ ਲਈ ਵਾਪਸ ਰਵਾਨਾ ਹੋ ਗਏ ਹਨ। ਸੰਮੇਲਨ ਦੌਰਾਨ ਮੋਦੀ-ਸ਼ੀ ਦੀ ਦੋ-ਪੱਖੀ ਬੈਠਕ ਅਤੇ 'ਨਵੀਂ ਦਿੱਲੀ ਘੋਸ਼ਣਾ ਪੱਤਰ 2026' ਦੇ ਸਰਬਸੰਮਤੀ ਨਾਲ ਪਾਸ ਹੋਣ ਨਾਲ ਇਹ ਸੰਮੇਲਨ ਗਲੋਬਲ ਰਾਜਨੀਤੀ 'ਚ ਇੱਕ ਅਹਿਮ ਮੀਲ ਦਾ ਪੱਥਰ ਸਾਬਤ ਹੋਇਆ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News