ਪਰਿਵਾਰ ਨੇ ਮਿਲਣ ਦੀ ਨਹੀਂ ਦਿੱਤੀ ਇਜਾਜ਼ਤ ਤਾਂ ਪ੍ਰੇਮੀ-ਪ੍ਰੇਮਿਕਾ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ

Sunday, May 24, 2026 - 05:34 PM (IST)

ਪਰਿਵਾਰ ਨੇ ਮਿਲਣ ਦੀ ਨਹੀਂ ਦਿੱਤੀ ਇਜਾਜ਼ਤ ਤਾਂ ਪ੍ਰੇਮੀ-ਪ੍ਰੇਮਿਕਾ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲੇ ਦੇ ਕੋਖਰਾਜ ਥਾਣਾ ਖੇਤਰ ਅਧੀਨ ਪੈਂਦੇ ਰਾਮਚੌਰਾ ਪਿੰਡ ’ਚ ਇਕ ਜੋੜੇ ਨੇ ਪ੍ਰੇਮ ਸਬੰਧਾਂ ਕਾਰਨ ਵੱਖ-ਵੱਖ ਥਾਵਾਂ ’ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਸੂਤਰਾਂ ਨੇ ਦੱਸਿਆ ਕਿ ਰਾਮਚੌਰਾ ਪਿੰਡ ਦੇ ਰਹਿਣ ਵਾਲੇ ਕੁਲਦੀਪ (21) ਨੇ ਸ਼ਨੀਵਾਰ ਆਪਣੇ ਘਰ ਦੇ ਅੰਦਰ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

ਉਸੇ ਪਿੰਡ ਦੀ 20 ਸਾਲਾ ਕੁੜੀ ਕੋਮਲ ਨੇ ਵੀ ਆਪਣੇ ਘਰ ਅੰਦਰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸਥਾਨਕ ਲੋਕਾਂ ਅਨੁਸਾਰ ਦੋਹਾਂ ਦੇ ਆਪਸ ’ਚ ਪ੍ਰੇਮ ਸਬੰਧ ਸਨ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਉਨ੍ਹਾਂ ਨੂੰ ਮਿਲਣ ਤੋਂ ਰੋਕਿਆ ਹੋਇਆ ਸੀ।

ਸ਼ੱਕ ਹੈ ਕਿ ਇਹੀ ਉਨ੍ਹਾਂ ਦੀ ਖੁਦਕੁਸ਼ੀ ਦਾ ਕਾਰਨ ਹੈ। ਸੂਚਨਾ ’ਤੇ ਪਹੁੰਚੀ ਪੁਲਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਲਿਆ ਤੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕੁੜੀ ਦਾ ਤਿਲਕ ਸਮਾਰੋਹ 15 ਜੂਨ ਨੂੰ ਹੋਣਾ ਸੀ ਅਤੇ ਵਿਆਹ ਦੀ ਬਰਾਤ 19 ਜੂਨ ਨੂੰ ਆਉਣੀ ਸੀ।


author

Harpreet SIngh

Content Editor

Related News