ਜਣੇਪੇ ਦੌਰਾਨ ਜੱਚਾ-ਬੱਚਾ ਦੋਹਾਂ ਦੀ ਮੌਤ, ਢਾਈ ਘੰਟੇ ਤੜਫਦੀ ਰਹੀ ਔਰਤ

Friday, Dec 06, 2024 - 03:28 PM (IST)

ਨੂਹ- ਹਰਿਆਣਾ ਦੇ ਨੂਹ 'ਚ ਇਕ ਨਿੱਜੀ ਜੱਚਾ-ਬੱਚਾ ਕੇਂਦਰ 'ਚ ਗਰਭਵਤੀ ਔਰਤ ਦੀ ਜ਼ਬਰਦਸਤੀ ਡਿਲੀਵਰੀ ਕਰਵਾਉਣ ਦਾ ਦੋਸ਼ ਹੈ। ਜਿਸ ਕਾਰਨ ਔਰਤ ਅਤੇ ਬੱਚੇ ਦੋਵਾਂ ਦੀ ਮੌਤ ਹੋ ਗਈ। ਪਰਿਵਾਰ ਦਾ ਦੋਸ਼ ਹੈ ਕਿ ਔਰਤ ਦੇ ਜਣੇਪੇ ਦਾ ਸਮਾਂ ਤੈਅ ਨਹੀਂ ਸੀ, ਫਿਰ ਵੀ ਜ਼ਬਰਦਸਤੀ ਡਿਲੀਵਰੀ ਕਰਵਾਈ ਗਈ। ਜਿਸ ਕਾਰਨ ਮਾਂ ਅਤੇ ਬੱਚੇ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਡਾਕਟਰ ਨੇ ਮਾਂ ਨੂੰ ਨਾਰਮਲ ਡਿਲੀਵਰੀ ਲਈ ਕੋਈ ਦਵਾਈ ਦਿੱਤੀ ਸੀ, ਜਿਸ ਕਾਰਨ ਔਰਤ ਨੂੰ ਖੂਨ ਦੀ ਉਲਟੀਆਂ ਵੀ ਹੋਈਆਂ। ਡਿਲੀਵਰੀ ਦੇ ਸਮੇਂ ਬੱਚਾ ਢਾਈ ਘੰਟੇ ਤੱਕ ਔਰਤ ਦੇ ਪ੍ਰਾਈਵੇਟ ਪਾਰਟ 'ਚ ਫਸਿਆ ਰਿਹਾ। ਔਰਤ ਅਤੇ ਬੱਚੇ ਦੀ ਮੌਤ ਤੋਂ ਬਾਅਦ ਦੋਸ਼ੀ ਡਾਕਟਰ ਜੱਚਾ-ਬੱਚਾ ਕੇਂਦਰ ਨੂੰ ਤਾਲਾ ਲਗਾ ਕੇ ਫਰਾਰ ਹੋ ਗਿਆ।

ਜੱਚਾ-ਬੱਚਾ ਕੇਂਦਰ ਦੇ ਬਾਹਰ ਲਿਖਿਆ ਨਾਮ ਉੱਪਰ ਪੇਂਟ ਕਰਕੇ ਮਿਟਾ ਦਿੱਤਾ ਗਿਆ ਹੈ। ਸਿਹਤ ਵਿਭਾਗ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ। ਦਰਅਸਲ ਨੂਹ ਜ਼ਿਲ੍ਹੇ ਦੇ ਪਿੰਡ ਪੱਲਾ ਦੀ ਵਸਨੀਕ ਮੁਬਾਰਿਕ ਨੇ ਚੀਫ਼ ਮੈਡੀਕਲ ਅਫ਼ਸਰ ਡਾ. ਸਰਵਜੀਤ ਕੁਮਾਰ ਨੂੰ ਸ਼ਿਕਾਇਤ ਕੀਤੀ ਕਿ ਬੀਤੀ 2 ਦਸੰਬਰ ਨੂੰ  ਉਨ੍ਹਾਂ ਦੀ ਧੀ ਆਇਸ਼ਾ ਖ਼ਾਨ ਨੂੰ ਉਸ ਦਾ ਪਤੀ ਦਿਲਸ਼ਾਦ ਇਕ ਨਿੱਜੀ ਜੱਚਾ-ਬੱਚਾ ਕੇਂਦਰ 'ਚ ਜਾਂਚ ਲਈ ਲੈ ਗਿਆ ਸੀ। ਉਸ ਸਮੇਂ ਧੀ ਦੀ ਡਿਲੀਵਰੀ ਦਾ ਸਮਾਂ ਨਹੀਂ ਸੀ ਪਰ ਉੱਥੇ ਮੌਜੂਦ ਡਾਕਟਰ ਨੇ ਫਿਰ ਵੀ ਕਿਹਾ ਕਿ ਨਾਰਮਲ ਡਿਲੀਵਰੀ ਹੋਵੇਗੀ। ਦਿਲਸ਼ਾਦ ਨੇ ਇਹ ਕਹਿੰਦੇ ਹੋਏ ਡਿਲੀਵਰੀ ਤੋਂ ਇਨਕਾਰ ਕਰ ਦਿੱਤਾ ਕਿ ਆਇਸ਼ਾ ਨੂੰ ਫਿਲਹਾਲ ਕਿਸੇ ਤਰ੍ਹਾਂ ਦਾ ਦਰਦ ਨਹੀਂ ਹੈ।

ਔਰਤ ਨੂੰ ਦੁੱਧ 'ਚ ਮਿਲਾ ਕੇ ਪਿਲਾਈ ਗਈ ਸੀ ਦਵਾਈ
ਆਇਸ਼ਾ ਦੇ ਪਿਤਾ ਮੁਬਾਰਿਕ ਦਾ ਇਲਜ਼ਾਮ ਹੈ ਕਿ ਦਿਲਸ਼ਾਦ ਦੇ ਮਨ੍ਹਾ ਕਰਨ ਤੋਂ ਬਾਅਦ ਜੱਚਾ-ਬੱਚਾ ਕੇਂਦਰ ਦੇ ਡਾਕਟਰ ਨਹੀਂ ਮੰਨੇ। ਇਸ ਤੋਂ ਬਾਅਦ ਡਾਕਟਰ ਸਾਬਿਰ ਨੇ ਜਣੇਪਾ ਕੇਂਦਰ 'ਚ ਆਇਸ਼ਾ ਨੂੰ ਦੁੱਧ 'ਚ ਮਿਲਾ ਕੇ ਕੁਝ ਦਵਾਈਆਂ ਦਿੱਤੀਆਂ। ਆਇਸ਼ਾ ਦੇ ਪਤੀ ਦਿਲਸ਼ਾਦ ਨੇ ਦੱਸਿਆ ਕਿ ਦਵਾਈ ਖਾਣ ਤੋਂ ਬਾਅਦ ਆਇਸ਼ਾ ਦੇ ਮੂੰਹ 'ਚੋਂ ਖੂਨ ਨਿਕਲਣ ਲੱਗਾ। ਇਸ ਤੋਂ ਬਾਅਦ ਡਾਕਟਰ ਸਾਬਿਰ ਨੇ ਤੁਰੰਤ ਆਇਸ਼ਾ ਦੀ ਜ਼ਬਰਦਸਤੀ ਡਿਲੀਵਰੀ ਸ਼ੁਰੂ ਕਰ ਦਿੱਤੀ। ਸਮੇਂ ਦੀ ਘਾਟ ਕਾਰਨ ਡਲਿਵਰੀ ਸਹੀ ਢੰਗ ਨਾਲ ਨਹੀਂ ਹੋ ਸਕੀ। ਇਸ ਤੋਂ ਬਾਅਦ ਕਰੀਬ ਢਾਈ ਘੰਟੇ ਬਾਅਦ ਬੱਚੇ ਨੂੰ ਬਾਹਰ ਕੱਢਿਆ ਜਾ ਸਕਿਆ। ਉਦੋਂ ਤੱਕ ਬੱਚੇ ਦੀ ਮੌਤ ਹੋ ਚੁੱਕੀ ਸੀ।


Tanu

Content Editor

Related News