ਰਿਸ਼ਤਿਆਂ ਅੱਗੇ ਝੁਕੀਆਂ ਸਰਹੱਦਾਂ: ਆਪ੍ਰੇਸ਼ਨ ਸਿੰਦੂਰ ਪਿੱਛੋਂ ਰੁਕੇ ਵਿਆਹਾਂ ਨੂੰ ਹਰੀ ਝੰਡੀ, 150 ਪਾਕਿ ਦੁਲਹਨਾਂ ਪੁੱਜੀਆਂ ਭਾਰਤ

Monday, Aug 24, 2026 - 05:57 AM (IST)

ਰਿਸ਼ਤਿਆਂ ਅੱਗੇ ਝੁਕੀਆਂ ਸਰਹੱਦਾਂ: ਆਪ੍ਰੇਸ਼ਨ ਸਿੰਦੂਰ ਪਿੱਛੋਂ ਰੁਕੇ ਵਿਆਹਾਂ ਨੂੰ ਹਰੀ ਝੰਡੀ, 150 ਪਾਕਿ ਦੁਲਹਨਾਂ ਪੁੱਜੀਆਂ ਭਾਰਤ

ਨਾਗਪੁਰ : ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦੇ ਬਾਵਜੂਦ 'ਆਪ੍ਰੇਸ਼ਨ ਸਿੰਦੂਰ' ਕਾਰਨ ਲੰਬੇ ਸਮੇਂ ਤੋਂ ਫਸੇ 150 ਪਾਕਿਸਤਾਨੀ ਦੁਲਹਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਇੰਤਜ਼ਾਰ ਹੁਣ ਖ਼ਤਮ ਹੋ ਗਿਆ ਹੈ। ਕੇਂਦਰ ਸਰਕਾਰ ਨੇ ਮਾਨਵੀ ਆਧਾਰ 'ਤੇ ਇਨ੍ਹਾਂ ਦੁਲਹਨਾਂ ਦੇ ਵੀਜ਼ਾ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਹੁਣ ਉਨ੍ਹਾਂ ਦੇ ਵਿਆਹ ਭਾਰਤ ਵਿੱਚ ਹੋ ਸਕਣਗੇ। 

ਹਵਾਈ ਮਾਰਗ ਰਾਹੀਂ ਪਹੁੰਚੀਆਂ ਭਾਰਤ 

ਗ੍ਰਹਿ ਮੰਤਰਾਲੇ ਨੇ ਰਾਏਪੁਰ ਸਥਿਤ 'ਸ਼ਦਾਨੀ ਦਰਬਾਰ' ਦੀ ਪਹਿਲ ਅਤੇ ਅਪੀਲ 'ਤੇ ਮਾਨਵੀ ਆਧਾਰ 'ਤੇ ਇਹ ਵੀਜ਼ੇ ਜਾਰੀ ਕੀਤੇ ਹਨ। ਹਾਲਾਂਕਿ, ਇਸ ਲਈ ਕੇਂਦਰ ਸਰਕਾਰ ਨੇ ਇਹ ਸ਼ਰਤ ਰੱਖੀ ਸੀ ਕਿ ਇਨ੍ਹਾਂ ਪਰਿਵਾਰਾਂ ਨੂੰ ਜ਼ਮੀਨੀ ਸਰਹੱਦ (ਵਾਘਾ-ਅਟਾਰੀ) ਦੀ ਬਜਾਏ ਸਿਰਫ਼ ਹਵਾਈ ਮਾਰਗ ਰਾਹੀਂ ਹੀ ਯਾਤਰਾ ਕਰਨੀ ਪਵੇਗੀ। ਇਸੇ ਤਹਿਤ ਇਸ ਸਾਲ ਅਪ੍ਰੈਲ ਤੋਂ ਲੈ ਕੇ ਹੁਣ ਤੱਕ 150 ਦੁਲਹਨਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਦੁਬਈ, ਮਸਕਟ, ਸ਼੍ਰੀਲੰਕਾ ਅਤੇ ਬੰਗਲਾਦੇਸ਼ ਵਰਗੇ ਵੱਖ-ਵੱਖ ਦੇਸ਼ਾਂ ਦੇ ਹਵਾਈ ਰਸਤੇ ਰਾਹੀਂ ਭਾਰਤ ਪਹੁੰਚ ਚੁੱਕੇ ਹਨ।

 ਇਹ ਵੀ ਪੜ੍ਹੋ : ਰਾਸ਼ਟਰਗਾਨ ਦੌਰਾਨ ਪ੍ਰੋਗਰਾਮ ਤੋਂ ਰਵਾਨਾ ਹੋਏ ਉੱਤਰ ਪ੍ਰਦੇਸ਼ ਵਿਧਾਨ ਸਭਾ ਸਪੀਕਰ ਸਤੀਸ਼ ਮਹਾਨਾ, ਵੀਡੀਓ ਵਾਇਰਲ

'ਆਪ੍ਰੇਸ਼ਨ ਸਿੰਦੂਰ' ਕਾਰਨ ਰੁਕੇ ਸਨ ਵਿਆਹ 

ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਸਿੰਧ ਸੂਬੇ ਦੇ ਸਿੰਧੀ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਭਾਰਤ ਵਿੱਚ ਕਰਨ ਦੀ ਪਰੰਪਰਾ ਕਾਫ਼ੀ ਪੁਰਾਣੀ ਹੈ। ਪਹਿਲਾਂ ਇਹ ਲੋਕ ਵਾਘਾ-ਅਟਾਰੀ ਸਰਹੱਦ ਰਾਹੀਂ ਆਸਾਨੀ ਨਾਲ ਭਾਰਤ ਆ ਜਾਂਦੇ ਸਨ। ਪਰ 'ਆਪ੍ਰੇਸ਼ਨ ਸਿੰਦੂਰ' ਤੋਂ ਬਾਅਦ ਭਾਰਤ ਸਰਕਾਰ ਨੇ ਅਟਾਰੀ ਮਾਰਗ ਰਾਹੀਂ ਆਉਣ ਵਾਲੇ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਰੱਦ ਕਰ ਦਿੱਤੇ ਸਨ, ਜਿਸ ਨਾਲ ਇਨ੍ਹਾਂ 150 ਦੇ ਕਰੀਬ ਦੁਲਹਨਾਂ ਦੇ ਵਿਆਹ ਅੱਧਵਾਟੇ ਲਟਕ ਗਏ ਸਨ। 

'ਸ਼ਦਾਨੀ ਦਰਬਾਰ' ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ 

ਪਾਕਿਸਤਾਨੀ ਸਿੰਧੀ ਪ੍ਰਵਾਸੀਆਂ ਲਈ ਕੰਮ ਕਰਨ ਵਾਲੇ ਨਾਗਪੁਰ ਦੇ ਸਮਾਜਿਕ ਆਗੂ ਰਾਜੇਸ਼ ਝਾਂਬੀਆ ਨੇ ਦੱਸਿਆ ਕਿ ਹਾਲਾਤ ਵਿਗੜਨ 'ਤੇ ਉਨ੍ਹਾਂ ਨੇ ਰਾਏਪੁਰ ਸਥਿਤ 'ਸ਼ਦਾਨੀ ਦਰਬਾਰ' ਦੇ ਅਧਿਆਤਮਕ ਮੁਖੀ ਸੰਤ ਯੁਧਿਸ਼ਠਰਲਾਲ ਸ਼ਾਦਾਣੀ ਨਾਲ ਸੰਪਰਕ ਕੀਤਾ ਸੀ। ਸ਼ਦਾਨੀ ਦਰਬਾਰ ਨੇ ਉਨ੍ਹਾਂ 150 ਦੁਲਹਨਾਂ ਦੀ ਸੂਚੀ ਤਿਆਰ ਕੀਤੀ, ਜਿਨ੍ਹਾਂ ਦੀ ਮੰਗਣੀ ਭਾਰਤ ਦੇ ਨਾਗਪੁਰ, ਰਾਏਪੁਰ, ਜੋਧਪੁਰ, ਪੁਣੇ ਅਤੇ ਹੋਰ ਸ਼ਹਿਰਾਂ ਵਿੱਚ ਤੈਅ ਹੋਈ ਸੀ। ਇਹ ਸੂਚੀ ਗ੍ਰਹਿ ਮੰਤਰਾਲੇ ਨੂੰ ਭੇਜ ਕੇ ਮਾਨਵੀ ਆਧਾਰ 'ਤੇ ਵੀਜ਼ੇ ਦੀ ਮੰਗ ਕੀਤੀ ਗਈ ਸੀ, ਜਿਸ ਨੂੰ ਸਰਕਾਰ ਨੇ ਸਵੀਕਾਰ ਕਰ ਲਿਆ। ਇਨ੍ਹਾਂ ਵਿੱਚੋਂ 15 ਦੁਲਹਨਾਂ ਇਕੱਲੇ ਨਾਗਪੁਰ ਸ਼ਹਿਰ ਨਾਲ ਸਬੰਧਤ ਹਨ। 

ਇਹ ਵੀ ਪੜ੍ਹੋ : ਗਿਨੀ 'ਚ ਕੂੜੇ ਦਾ ਪਹਾੜ ਡਿੱਗਣ ਨਾਲ ਵੱਡਾ ਹਾਦਸਾ: 30 ਦੀ ਮੌਤ, ਮਲਬੇ 'ਚ ਦੱਬੇ ਕਈ ਲੋਕਾਂ ਦੀ ਭਾਲ ਜਾਰੀ

300 ਹੋਰ ਦੁਲਹਨਾਂ ਅਜੇ ਵੀ ਉਡੀਕ 'ਚ 

ਰਾਜੇਸ਼ ਝਾਂਬੀਆ ਨੇ ਦੱਸਿਆ ਕਿ ਪਾਕਿਸਤਾਨ ਵਿੱਚ ਅਜੇ ਵੀ ਲਗਭਗ 300 ਹੋਰ ਅਜਿਹੀਆਂ ਔਰਤਾਂ ਹਨ ਜਿਨ੍ਹਾਂ ਦੇ ਵਿਆਹ ਭਾਰਤ ਵਿੱਚ ਤੈਅ ਹੋ ਚੁੱਕੇ ਹਨ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮਨੁੱਖਤਾ ਦੇ ਨਾਤੇ ਇਨ੍ਹਾਂ ਔਰਤਾਂ ਲਈ ਵੀ ਜਲਦ ਵੀਜ਼ੇ ਜਾਰੀ ਕੀਤੇ ਜਾਣ ਤਾਂ ਜੋ ਉਹ ਵੀ ਆਪਣੇ ਸਹੁਰੇ ਘਰ ਆ ਸਕਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News