ਇੰਡੀਗੋ ਦੀ ਫਲਾਈਟ ’ਚ ਬੰਬ ਦੀ ਧਮਕੀ

Wednesday, Aug 26, 2026 - 05:35 PM (IST)

ਇੰਡੀਗੋ ਦੀ ਫਲਾਈਟ ’ਚ ਬੰਬ ਦੀ ਧਮਕੀ

ਨਵੀਂ ਦਿੱਲੀ (ਏਜੰਸੀ)- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਬੈਂਗਲੁਰੂ ਜਾ ਰਹੀ ਇੰਡੀਗੋ ਦੀ ਫਲਾਈਟ 6ਈ231 ਵਿਚ ਬੰਬ ਦੀ ਧਮਕੀ ਮਿਲਣ ਨਾਲ ਭੜਥੂ ਪੈ ਗਿਆ। ਬੁੱਧਵਾਰ ਸਵੇਰੇ ਬੈਂਗਲੁਰੂ ਦੇ ਕੇਂਪੇਗੌੜਾ ਇੰਟਰਨੈਸ਼ਨਲ ਏਅਰਪੋਰਟ ’ਤੇ ਲੈਂਡਿੰਗ ਤੋਂ ਠੀਕ ਪਹਿਲਾਂ ਜਹਾਜ਼ ਵਿਚ ਬੰਬ ਦੀ ਧਮਕੀ ਮਿਲੀ। ਪਾਇਲਟ ਅਤੇ ਕਰੂ ਨੇ ਤੁਰੰਤ ਸੁਰੱਖਿਆ ਪ੍ਰੋਟੋਕੋਲ ਤਹਿਤ ਜ਼ਰੂਰੀ ਕਦਮ ਉਠਾਏ। ਜਹਾਜ਼ ਨੂੰ ਕਰੀਬ ਪੌਣੇ 10 ਵਜੇ ਸੁਰੱਖਿਅਤ ਲੈਂਡ ਕਰਵਾਇਆ ਗਿਆ ਅਤੇ ਇਸ ਤੋਂ ਬਾਅਦ ਉਸ ਨੂੰ ‘ਆਈਸੋਲੇਸ਼ਨ ਬੇਅ’ ਵਿਚ ਭੇਜ ਕੇ ਜਾਂਚ ਸ਼ੁਰੂ ਕੀਤੀ ਗਈ।

ਸੀ. ਆਈ. ਐੱਸ. ਐੱਫ., ਬੰਬ ਨਕਾਰਾ ਕਰਨ ਵਾਲਾ ਦਸਤਾ ਅਤੇ ਡੌਗ ਸਕੁਆਡ ਸਮੇਤ ਸਬੰਧਤ ਸੁਰੱਖਿਆ ਏਜੰਸੀਆਂ ਨੇ ਜਹਾਜ਼ ਦੀ ਤਲਾਸ਼ੀ ਸ਼ੁਰੂ ਕੀਤੀ। ਕੈਬਿਨ, ਕੋਕਪਿਟ, ਵਾਸ਼ਰੂਮ, ਲਗੇਜ ਹੋਲਡ ਅਤੇ ਕਾਰਗੋ ਏਰੀਆ ਸਮੇਤ ਜਹਾਜ਼ ਦੇ ਵੱਖ-ਵੱਖ ਹਿੱਸਿਆਂ ਦੀ ਜਾਂਚ ਕੀਤੀ ਗਈ। ਯਾਤਰੀਆਂ ਦੇ ਸਾਮਾਨ ਦੀ ਵੀ ਦੁਬਾਰਾ ਸਕ੍ਰੀਨਿੰਗ ਕੀਤੀ ਗਈ, ਤਾਂ ਜੋ ਕਿਸੇ ਸ਼ੱਕੀ ਵਸਤੂ ਦੀ ਮੌਜੂਦਗੀ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਸਕੇ ਪਰ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ।


author

cherry

Content Editor

Related News