ਕਸੂਤਾ ਫ਼ਸਿਆ ਮਸ਼ਹੂਰ ਬਾਲੀਵੁੱਡ ਅਦਾਕਾਰਾ ਦਾ ਭਰਾ, ਪੁਲਸ ਨੇ ਨਸ਼ਾ ਤਸਕਰੀ ਮਾਮਲੇ ''ਚ ਕੀਤਾ ਗ੍ਰਿਫ਼ਤਾਰ

Tuesday, Jul 16, 2024 - 04:31 AM (IST)

ਨੈਸ਼ਨਲ ਡੈਸਕ- ਫਿਲਮ ਇੰਡਸਟਰੀ ਤੇ ਨਸ਼ਿਆਂ ਦਾ ਰਿਸ਼ਤਾ ਕਾਫ਼ੀ ਪੁਰਾਣਾ ਹੈ। ਇਹ ਦੋਵੇਂ ਨਾਮ ਕਦੇ ਨਾ ਕਦੇ ਇਕ ਦੂਜੇ ਨਾਲ ਟਕਰਾ ਹੀ ਜਾਂਦੇ ਹਨ। ਇਸੇ ਦੌਰਾਨ ਇਕ ਹੋਰ ਖ਼ਬਰ ਸਾਹਮਣੇ ਆਈ ਹੈ, ਜਿੱਥੇ ਮਸ਼ਹੂਰ ਬਾਲੀਵੁੱਡ ਤੇ ਸਾਊਥ ਇੰਡੀਅਨ ਅਦਾਕਾਰਾ ਰਕੁਲਪ੍ਰੀਤ ਸਿੰਘ ਦੇ ਭਰਾ ਨੂੰ ਇਕ ਨਸ਼ਾ ਤਸਕਰੀ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। 

PunjabKesari

ਜਾਣਕਾਰੀ ਮੁਤਾਬਕ ਅਮਨਪ੍ਰੀਤ ਸਿੰਘ, ਜੋ ਕਿ ਰਕੁਲਪ੍ਰੀਤ ਦਾ ਭਰਾ ਹੈ ਤੇ ਖ਼ੁਦ ਵੀ ਟਾਲੀਵੁੱਡ ਫ਼ਿਲਮ ਇੰਡਸਟਰੀ 'ਚ ਕੰਮ ਕਰਦਾ ਹੈ, ਨੂੰ ਹੈਦਰਾਬਾਦ ਪੁਲਸ ਨੇ ਇਕ ਨਸ਼ਾ ਤਸਕਰੀ ਗਿਰੋਹ 'ਚ ਸ਼ਾਮਲ ਹੋਣ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ। ਉਸ ਤੋਂ ਇਲਾਵਾ ਪੁਲਸ ਨੇ 4 ਹੋਰ ਮੁਲਜ਼ਮਾਂ ਨੂੰ ਵੀ ਕਾਬੂ ਕੀਤਾ ਹੈ। 

PunjabKesari

ਐਂਟੀ ਨਾਰਕੋਟਿਕਸ ਬਿਊਰੋ ਨੇ ਉਨ੍ਹਾਂ ਕੋਲੋਂ ਮੌਕੇ ਤੋਂ 2.6 ਕਿਲੋਗ੍ਰਾਮ ਕੋਕੀਨ, ਜੋ ਕਿ ਉਹ ਵੇਚਣ ਲਈ ਲਿਆਏ ਸਨ, ਤੋਂ ਇਲਾਵਾ 2 ਪਾਸਪੋਰਟ, 2 ਬਾਈਕ ਤੇ 10 ਦੇ ਕਰੀਬ ਮੋਬਾਈਲ ਵੀ ਬਰਾਮਦ ਕੀਤੇ ਹਨ। ਪੁਲਸ ਨੇ ਮੁਲਜ਼ਮਾਂ ਦੇ ਨਾਰਕੋ ਟੈਸਟ ਵੀ ਕਰਵਾਏ ਹਨ, ਜਿਨ੍ਹਾਂ 'ਚੋਂ ਅਮਨਪ੍ਰੀਤ ਸਣੇ 5 ਦੇ ਟੈਸਟ ਪਾਜ਼ਟਿਵ ਆਏ ਹਨ। 

PunjabKesari

ਫਿਲਹਾਲ ਪੁਲਸ ਨੇ ਕਿਹਾ ਕਿ ਇਸ ਮਾਮਲੇ ਦੀ ਅੱਗੇ ਹੋਰ ਜਾਂਚ ਜਾਰੀ ਹੈ। ਇਹ ਗਿਰੋਹ ਵਿਦੇਸ਼ਾਂ ਤੋਂ ਨਸ਼ਾ ਮੰਗਵਾ ਕੇ ਹੈਦਰਾਬਾਦ 'ਚ ਤਸਕਰੀ ਕਰਦਾ ਸੀ, ਜਿਸ ਦੀਆਂ ਤਾਰਾਂ ਕਿੱਥੇ ਤੱਕ ਜੁੜੀਆਂ ਹਨ, ਇਹ ਅਗਲੀ ਕਾਰਵਾਈ 'ਚ ਸਾਫ਼ ਹੋ ਜਾਵੇਗਾ। 

PunjabKesari

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਕੁਲਪ੍ਰੀਤ ਦਾ ਵੀ ਨਾਂ ਇਕ ਮਨੀ ਲਾਂਡਰਿੰਗ ਮਾਮਲੇ 'ਚ ਸਾਹਮਣੇ ਆਇਆ ਸੀ, ਪਰ ਪੁਲਸ ਨੇ ਉਸ ਮਾਮਲੇ ਨੂੰ ਇਸ ਨਾਲ ਨਾ ਜੋੜਨ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਉਹ ਮਾਮਲਾ ਅਲੱਗ ਹੈ ਤੇ ਉਸ ਨੂੰ ਇਸ ਮਾਮਲੇ ਨਾਲ ਜੋੜ ਕੇ ਰਕੁਲਪ੍ਰੀਤ ਦਾ ਨਾਂ ਬਿਨਾਂ ਕਿਸੇ ਸਬੂਤ ਤੋਂ ਨਹੀਂ ਉਛਾਲਿਆ ਜਾ ਸਕਦਾ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News