ਸੰਸਦ ''ਚ ਹੋਈ ''ਖੰਭੇ ''ਤੇ ਚਰਚਾ, ਸਪੀਕਰ ਬਿਰਲਾ ਬੋਲੇ- ਮੈਂ ਵੀ ਖੰਭੇ ਦੇ ਪਿੱਛੇ ਬੈਠਦਾ ਸੀ

11/21/2019 4:58:22 PM

ਨਵੀਂ ਦਿੱਲੀ— ਭਾਜਪਾ ਦੇ ਸੰਸਦ ਮੈਂਬਰ ਰਾਜ ਬਹਾਦਰ ਸਿੰਘ ਨੇ ਵੀਰਵਾਰ ਨੂੰ ਲੋਕ ਸਭਾ 'ਚ ਆਪਣੀ ਸੀਟ ਖੰਭੇ ਦੇ ਪਿੱਛੇ ਹੋਣ ਦਾ ਜ਼ਿਕਰ ਕਰਦੇ ਹੋਏ ਖੁਦ ਨੂੰ 'ਖੰਭੇ ਦਾ ਸ਼ਿਕਾਰ' ਦੱਸਿਆ ਤਾਂ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਪਹਿਲਾਂ ਉਹ ਵੀ ਖੰਭੇ ਦੇ ਪਿੱਛੇ ਬੈਠਦੇ ਸਨ। ਦਰਅਸਲ ਸਿਫ਼ਰਕਾਲ ਦੌਰਾਨ ਸਿੰਘ ਜਦੋਂ ਬੋਲਣ ਲਈ ਖੜ੍ਹੇ ਹੋਣ ਤਾਂ ਸਦਨ 'ਚ ਲੱਗੀ ਸਕਰੀਨ 'ਤੇ ਉਨ੍ਹਾਂ ਦਾ ਚਿਹਰਾ ਨਹੀਂ ਦਿੱਸਿਆ। ਇਸ 'ਤੇ ਉਨ੍ਹਾਂ ਨੇ ਕਿਹਾ,''ਮੈਂ ਖੰਭੇ ਦਾ ਸ਼ਿਕਾਰ ਹਾਂ, ਦਿੱਸਦਾ ਨਹੀਂ ਹਾਂ।'' ਇਸ 'ਤੇ ਬਿਰਲਾ ਨੇ ਕਿਹਾ ਕਿ ਪਹਿਲਾਂ ਮੈਂ ਵੀ ਖੰਭੇ ਦੇ ਪਿੱਛੇ ਬੈਠਦਾ ਸੀ।

ਸਿਫ਼ਰਕਾਲ ਦੌਰਾਨ ਭਾਜਪਾ ਦੀ ਲਾਕੇਟ ਚੈਟਰਜੀ ਨੇ ਪੱਛਮੀ ਬੰਗਾਲ 'ਚ ਪੈਰਾ-ਟੀਚਰਾਂ ਦੀ ਹੜਤਾਲ ਦਾ ਮੁੱਦਾ ਚੁੱਕਿਆ ਅਤੇ ਰਾਜ ਸਰਕਾਰ 'ਤੇ ਅਧਿਆਪਕਾਂ ਨੂੰ ਤਨਖਾਹ ਨਹੀਂ ਦੇਣ ਦਾ ਦੋਸ਼ ਲਗਾਇਆ। ਇਸ 'ਤੇ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਦੇ ਮੈਂਬਰਾਂ 'ਚ ਤਿੱਖੀ ਬਹਿਸ ਹੋਈ। ਕਾਂਗਰਸ ਦੇ ਹਿਬੀ ਇਡੇਨ ਨੇ ਬੀ.ਐੱਸ.ਐੱਨ.ਐੱਲ. ਦੇ ਕਰਮਚਾਰੀਆਂ ਨੂੰ ਸਮੇਂ 'ਤੇ ਤਨਖਾਹ ਨਾ ਮਿਲਣ ਦਾ ਮੁੱਦਾ ਚੁੱਕਿਆ ਅਤੇ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ 'ਤੇ ਠੋਸ ਕਦਮ ਚੁੱਕਣਾ ਚਾਹੀਦਾ। ਕਾਂਗਰਸ ਦੇ ਗੁਰਜੀਤ ਔਜਲਾ, ਸ਼ਿਵ ਸੈਨਾ ਦੇ ਗਜਾਨਨ ਕੀਰਤੀਕਾਰ ਅਤੇ ਸ਼੍ਰੀਕਾਂਤ ਸ਼ਿੰਦੇ, ਭਾਜਪਾ ਦੇ ਅਰਜੁਨ ਸਿੰਘ, ਜਸਕੌਰ ਮੀਣਾ, ਧਰਮਵੀਰ ਸਿੰਘ, ਗਣੇਸ਼ ਸਿੰਘ, ਐੱਮ. ਪਟੇਲ ਅਤੇ ਤ੍ਰਿਣਮੂਲ ਕਾਂਗਰਸ ਦੇ ਪ੍ਰਸੂਨ ਬੈਨਰਜੀ ਨੇ ਆਪਣੇ ਖੇਤਰਾਂ ਅਤੇ ਕਈ ਹੋਰ ਮੁੱਦੇ ਚੁੱਕੇ।

DIsha

This news is Content Editor DIsha