ਬੀਜੇਪੀ ਨੇ ਜਾਰੀ ਕੀਤਾ ਰਾਜਸਭਾ ਸੰਸਦ ਮੈਂਬਰਾ ਨੂੰ ਵਿਹਿਪ, ਕਿਹਾ-ਸਰਕਾਰ ਦਾ ਕਰੋ ਸਮਰਥਨ

02/10/2020 8:20:52 PM

ਨਵੀਂ ਦਿੱਲੀ — ਭਾਰਤੀ ਜਨਤਾ ਪਾਰਟੀ ਨੇ ਆਪਣੇ ਸਾਰੇ ਰਾਜਸਭਾ ਮੈਂਬਰਾਂ ਨੂੰ ਤਿੰਨ ਲਾਈਨ ਦਾ ਵਿਹਿਪ ਜਾਰੀ ਕੀਤਾ ਹੈ। ਵਿਹਿਪ 'ਚ ਕਿਹਾ ਗਿਆ ਹੈ ਕਿ, 'ਬੀਜੇਪੀ ਦੇ ਸਾਰੇ ਰਾਜਸਭਾ ਸੰਸਦ ਮੈਂਬਰ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮੰਗਲਵਾਰ ਨੂੰ ਸਦਨ 'ਚ ਕੁਝ ਅਹਿਮ ਵਿਧਾਨਿਕ ਚਰਚਾ ਅਤੇ ਪਾਸ ਕਰਵਾਉਣ ਲਈ ਲਿਆਂਦੇ ਜਾਣਗੇ।'
ਮੰਗਲਵਾਰ ਨੂੰ ਬਜਟ ਸੈਸ਼ਨ ਦੇ ਪਹਿਲੇ ਪੜਾਅ ਦਾ ਆਖਰੀ ਦਿਨ ਹੈ। ਇਸ ਦੌਰਾਨ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਬੀਜੇਪੀ) ਨੇ ਰਾਜਸਭਾ ਦੇ ਸਾਰੇ ਮੈਂਬਰਾਂ  ਵਿਹਿਪ ਜਾਰੀ ਕਰ ਸਦਨ 'ਚ ਹਾਜ਼ਰ ਰਹਿਣ ਦਾ ਆਦੇਸ਼ ਦਿੱਤਾ ਹੈ। ਇਸ ਵਿਹਿਪ ਤੋਂ ਬਾਅਦ ਅੰਦਾਜੇ ਲਗਾਉਣ ਦਾ ਦੌਰ ਜਾਰੀ ਹੋ ਗਿਆ ਹੈ। ਕੀ ਮੋਦੀ ਸਰਕਾਰ ਫਿਰ ਕੋਈ ਨਵਾਂ ਬਿੱਲ ਸਦਮ 'ਚ ਲਿਆਉਣ ਦਾ ਰਹੀ ਹੈ? ਰਾਜਸਭਾ 'ਚ ਕੱਲ ਲੰਚ ਦੇ ਸਮੇਂ ਨੂੰ ਰੱਦ ਕਰ ਦਿੱਤਾ ਗਿਆ ਹੈ। ਵਿੱਤ ਮੰਤਰੀ ਨੀਰਮਲਾ ਸੀਤਾਰਮਣ ਵੀ ਸ਼ਾਮ 4 ਵਜੇ ਬਜਟ ਨਾਲ ਜੁੜੇ ਸਵਾਲਾਂ ਦਾ ਜਵਾਬ ਦੇਣਗੀ।

Inder Prajapati

This news is Content Editor Inder Prajapati