ਭਾਜਪਾ ਦੀ 16ਵੀਂ ਲਿਸਟ ਜਾਰੀ, ਜਾਣੋ ਕਿਸ ਦਾ ਕੱਟਿਆ ਪੱਤਾ ਤੇ ਕਿਸ ਨੂੰ ਮਿਲੀ ਟਿਕਟ

04/03/2019 4:57:50 PM

ਲਖਨਊ— ਲੋਕ ਸਭਾ ਚੋਣਾਂ 2019 ਦੀਆਂ ਤਿਆਰੀਆਂ 'ਚ ਸਾਰੀਆਂ ਸਿਆਸੀ ਪਾਰਟੀਆਂ ਜੁੱਟੀਆਂ ਹੋਈਆਂ ਹਨ। ਇਸ ਦਰਮਿਆਨ ਭਾਜਪਾ ਨੇ ਬੁੱਧਵਾਰ ਨੂੰ ਲੋਕ ਸਭਾ ਚੋਣਾਂ ਦੀ 16ਵੀਂ ਲਿਸਟ ਜਾਰੀ ਕਰ ਦਿੱਤੀ ਹੈ। ਇਸ ਵਿਚ ਮੁੰਬਈ ਉੱਤਰ-ਪੂਰਬ ਤੋਂ ਕਿਰੀਟ ਸੋਮੈਯਾ ਦਾ ਟਿਕਟ ਕੱਟ ਕੇ ਮਨੋਜ ਕੋਟਕ ਨੂੰ ਦਿੱਤੀ ਗਈ ਹੈ। ਉੱਥੇ ਹੀ ਰਾਏਬਰੇਲੀ ਤੋਂ ਸੋਨੀਆ ਗਾਂਧੀ ਵਿਰੁੱਧ ਦਿਨੇਸ਼ ਪ੍ਰਤਾਪ ਸਿੰਘ ਨੂੰ ਉਤਾਰਿਆ ਗਿਆ ਹੈ। ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਤੋਂ ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ ਵਿਰੁੱਧ ਦਿਨੇਸ਼ ਲਾਲ ਯਾਦਵ ਨੂੰ ਉਤਾਰਿਆ ਗਿਆ ਹੈ।



ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣਾਵੀ ਮਾਹੌਲ ਪੂਰੀ ਤਰ੍ਹਾਂ ਭੱਖ ਗਿਆ ਹੈ। ਸਿਆਸੀ ਪਾਰਟੀਆਂ ਵਲੋਂ ਤਾਬੜਤੋੜ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਕਾਂਗਰਸ ਅਤੇ ਭਾਜਪਾ ਰੈਲੀਆਂ 'ਚ ਚੋਣਾਂ ਦੇ ਫਾਇੰਦੇ ਲਈ ਇਕ-ਦੂਜੇ ਵਿਰੁੱਧ ਨਿਸ਼ਾਨੇ ਵਿੰਨ੍ਹ ਰਹੇ ਹਨ। ਇਕ ਪਾਸੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਰੈਲੀਆਂ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵੀ ਚੋਣਾਵੀ ਮਿਸ਼ਨ 'ਚ ਤੇਜ਼ੀ ਨਾਲ ਲੱਗੇ ਹੋਏ ਹਨ।

Tanu

This news is Content Editor Tanu