ਜਿਹਾਦੀਆਂ ਨਾਲ ਨਜਿੱਠਣ ਲਈ ਘਰ ’ਚ ਤੀਰ-ਕਮਾਨ ਰੱਖੋ : ਸਾਕਸ਼ੀ ਮਹਾਰਾਜ

04/25/2022 10:50:14 AM

ਲਖਨਊ/ਉਨਾਵ (ਉੱਤਰ ਪ੍ਰਦੇਸ਼)– ਆਪਣੇ ਵਿਵਾਦਪੂਰਨ ਬਿਆਨਾਂ ਲਈ ਅਕਸਰ ਚਰਚਾ ’ਚ ਰਹਿਣ ਵਾਲੇ ਭਾਜਪਾ ਐੱਮ. ਪੀ. ਸਾਕਸ਼ੀ ਮਹਾਰਾਜ ਨੇ ਹੁਣ ਹਿੰਦੂਆਂ ਨੂੰ ਸਲਾਹ ਦਿੱਤੀ ਹੈ ਕਿ ਉਹ ‘ਜਿਹਾਦੀਆਂ’ ਨਾਲ ਨਜਿੱਠਣ ਲਈ ਆਪਣੇ ਘਰਾਂ ’ਚ ਤੀਰ-ਕਮਾਨ ਰੱਖਣ। ਸਾਕਸ਼ੀ ਮਹਾਰਾਜ ਨੇ ਐਤਵਾਰ ਨੂੰ ਆਪਣੇ ਫੇਸਬੁੱਕ ਪੇਜ ’ਤੇ ਪਾਈ ਗਈ ਪੋਸਟ ’ਚ ਧਾਰਮਿਕ ਲੜਾਈ ਕਰਨ ਆਏ ਲੋਕਾਂ ਦੀ ਭੀੜ ਤੋਂ ਬਚਣ ਲਈ ਪੁਲਸ ’ਤੇ ਭਰੋਸਾ ਨਾ ਕਰਨ ਦੀ ਹਦਾਇਤ ਵੀ ਦਿੱਤੀ ਹੈ।

ਉਨ੍ਹਾਂ ਨੇ ਟੋਪੀ ਲਏ ਤੇ ਹੱਥਾਂ ’ਚ ਲਾਠੀ ਡੰਡੇ ਲਈ ਨੌਜਵਾਨਾਂ ਦੀ ਭੀੜ ਦੀ ਇਕ ਫੋਟੋ ਲਾਉਂਦਿਆਂ ਪੋਸਟ ’ਚ ਲਿਖਿਆ, ‘ਤੁਹਾਡੇ ਗਲੀ-ਮੁਹੱਲੇ ਜਾਂ ਤੁਹਾਡੇ ਘਰ ’ਤੇ ਅਚਾਨਕ ਤੋਂ ਇਹ ਭੀੜ ਆ ਜਾਵੇ ਤਾਂ ਇਸ ਤੋਂ ਬਚਣ ਦਾ ਕੁਝ ਉਪਾਅ ਹੈ ਤੁਹਾਡੇ ਕੋਲ, ਜੇਕਰ ਨਹੀਂ ਹੈ ਤਾਂ ਕਰ ਲਓ, ਪੁਲਸ ਬਚਾਉਣ ਨਹੀਂ ਆਵੇਗੀ ਸਗੋਂ ਖੁਦ ਬਚਣ ਲਈ ਕਿਸੇ ਤੰਬੂ ’ਚ ਲੁਕ ਜਾਵੇਗੀ।’ ਉਹ ਅੱਗੇ ਲਿਖਦੇ ਹਨ, ‘ਅਜਿਹੇ ਮਹਿਮਾਨਾਂ ਲਈ ਠੰਡੇ ਪਾਣੀ ਵਾਲੇ ਪਦਾਰਥਾਂ ਦੀਆਂ ਇਕ-ਦੋ ਪੇਟੀਆਂ, ਅਸਲੀ ਕੁਝ ਤੀਰ-ਕਮਾਨ ਹਰ ਘਰ ’ਚ ਹੋਣੇ ਚਾਹੀਦੇ ਹਨ। ਜੈ ਸ਼੍ਰੀ ਰਾਮ।’ ਪੋਸਟ ’ਚ ਉਨ੍ਹਾਂ ਕਿਹਾ ਕਿ ਜਦੋਂ ਇਹ ਲੋਕ ਧਾਰਮਿਕ ਲੜਾਈ ਕਰ ਕੇ ਵਾਪਸ ਚਲੇ ਜਾਣਗੇ ਤਦ ਪੁਲਿਸ ਡੰਡਾ ਠੋਕਣ ਆ ਜਾਵੇਗੀ ਤੇ ਕੁਝ ਦਿਨਾਂ ਬਾਅਦ ਮਾਮਲਾ ਜਾਂਚ ਕਮੇਟੀ ’ਚ ਜਾ ਕੇ ਖਤਮ ਹੋ ਜਾਵੇਗਾ। ਇਸ ਬਾਰੇ ’ਚ ਪੁੱਛੇ ਜਾਣ ’ਤੇ ਸਾਕਸ਼ੀ ਮਹਾਰਾਜ ਨੇ ਮੰਨਿਆ ਕਿ ਇਹ ਪੋਸਟ ਉਨ੍ਹਾਂ ਦੇ ਫੇਸਬੁੱਕ ਪੇਜ ਤੋਂ ਕੀਤੀ ਗਈ ਹੈ ਤੇ ਉਹ ਇਸ ਨਾਲ ਪੂਰੀ ਤਰ੍ਹਾਂ ਸਹਿਮਤ ਹਨ।


Rakesh

Content Editor

Related News