ਭਾਜਪਾ ''ਚ ਸ਼ਾਮਲ ਹੋਏ ''ਆਪ'' ਦੇ 2 ਵਿਧਾਇਕਾਂ ਨੂੰ ਨੋਟਿਸ, ਮੈਂਬਰਤਾ ਰੱਦ ਕਰਨ ਦੀ ਮੰਗ

06/20/2019 10:31:13 AM

ਨਵੀਂ ਦਿੱਲੀ— ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ 'ਚ ਸ਼ਾਮਲ 2 ਵਿਧਾਇਕਾਂ ਵਿਰੁੱਧ 'ਆਪ' ਨੇ ਕਾਰਵਾਈ ਦੀ ਸ਼ੁਰੂਆਤ ਕਰ ਦਿੱਤੀ ਹੈ। ਗਾਂਧੀਨਗਰ ਤੋਂ ਵਿਧਾਇਕ ਅਨਿਲ ਵਾਜਪਾਈ ਅਤੇ ਵਿਜਵਾਸਨ ਵਿਧਾਇਕ ਦੇਵੇਂਦਰ ਸਹਿਰਾਵਤ ਨੂੰ ਵਿਧਾਨ ਸਭਾ ਨੇ 'ਆਪ' ਦੀ ਸ਼ਿਕਾਇਤ 'ਤੇ ਨੋਟਿਸ ਜਾਰੀ ਕੀਤਾ ਹੈ। ਇਸ 'ਚ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਭਾਜਪਾ 'ਚ ਸ਼ਾਮਲ ਹੋਣ 'ਤੇ ਉਨ੍ਹਾਂ ਦੀ ਮੈਂਬਰਤਾ ਕਿਉਂ ਨਾ ਰੱਦ ਕਰ ਦਿੱਤੀ ਜਾਵੇ। ਇਸ ਤੋਂ ਪਹਿਲਾਂ ਵਿਧਾਇਕ ਸੌਰਭ ਭਾਰਦਵਾਜ ਨੇ ਵਿਧਾਨ ਸਭਾ ਸਪੀਕਰ ਰਾਮਨਿਵਾਸ ਗੋਇਲ ਨੂੰ ਸ਼ਿਕਾਇਤ ਦੇ ਕੇ ਕਿਹਾ ਸੀ ਕਿ ਪਾਰਟੀ ਬਦਲਣ ਕਾਰਨ ਦੋਹਾਂ ਵਿਧਾਇਕਾਂ ਦੀ ਮੈਂਬਰਤਾ ਰੱਦ ਕੀਤੀ ਜਾਵੇ। 

'ਆਪ' ਵਿਧਾਇਕ ਨੇ ਸ਼ਿਕਾਇਤ ਨਾਲ ਮੀਡੀਆ 'ਚ ਆਈਆਂ ਇਸ ਨਾਲ ਜੁੜੀਆਂ ਖਬਰਾਂ ਦੀ ਕਟਿੰਗ ਲਗਾਈ ਸੀ। ਸੂਤਰਾਂ ਅਨੁਸਾਰ ਤਾਂ ਵਿਧਾਇਕਾਂ ਨੂੰ 24 ਜੂਨ ਤੱਕ ਜਵਾਬ ਦੇਣ ਲਈ ਕਿਹਾ ਗਿਆ ਹੈ। 25 ਜੂਨ ਨੂੰ ਵਿਧਾਨ ਸਭਾ ਸਪੀਕਰ ਦੋਹਾਂ ਪੱਖਾਂ ਦੇ ਸਾਹਮਣੇ ਸੁਣਵਾਈ ਕਰਨਗੇ। ਇਸ ਦੌਰਾਨ ਵਿਧਾਇਕਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਜਾਵੇਗਾ। ਵਿਧਾਇਕ ਦੇਵੇਂਦਰ ਸਹਿਰਾਵਤ ਨੇ ਇਸ ਸੰਬੰਧ 'ਚ ਕਿਹਾ ਕਿ ਉਹ ਨੋਟਿਸ ਦਾ ਜਵਾਬ ਦੇਣਗੇ। ਲੀਗਲ ਟੀਮ ਪੂਰੇ ਮਾਮਲੇ ਨੂੰ ਦੇਖ ਰਹੀ ਹੈ। ਅਯੋਗ ਠਹਿਰਾਉਣ ਦਾ ਕੋਈ ਆਧਾਰ ਨਹੀਂ ਹੈ। ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੇ ਰਸਮੀ ਤੌਰ 'ਤੇ ਭਾਜਪਾ 'ਚ ਸ਼ਾਮਲ ਹੋਣ ਦੀ ਪਰਚੀ ਨਹੀਂ ਕੱਟਵਾਈ ਹੈ।

DIsha

This news is Content Editor DIsha