ਭਾਜਪਾ ਸਰਕਾਰ ਦੇ ਵਿਕਾਸ ਨੇ ਐਤਵਾਰ-ਸੋਮਵਾਰ ਦਾ ਫ਼ਰਕ ਹੀ ਖ਼ਤਮ ਕਰ ਦਿੱਤਾ : ਰਾਹੁਲ ਗਾਂਧੀ
Sunday, Sep 12, 2021 - 12:06 PM (IST)
ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਰੁਜ਼ਗਾਰ ਦੇ ਮੁੱਦੇ ’ਤੇ ਐਤਵਾਰ ਨੂੰ ਸਰਕਾਰ ’ਤੇ ਹਮਲਾ ਬੋਲਿਆ। ਰਾਹੁਲ ਨੇ ਕਿਹਾ ਕਿ ਕੇਂਦਰ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸ਼ਾਸਨ ਹੇਠ ਹਫ਼ਤਾਵਾਰ ਛੁੱਟੀ ਅਤੇ ਕਾਰਜ ਦਿਵਸ ਦਰਮਿਆਨ ਅੰਤਰ ਖ਼ਤਮ ਹੋ ਗਿਆ ਹੈ, ਕਿਉਂਕਿ ‘ਨੌਕਰੀਆਂ ਹੀ ਨਹੀਂ ਹਨ’।
ਰਾਹੁਲ ਨੇ ਟਵਿੱਟਰ ’ਤੇ ਅਮਰੀਕਾ ਦੀ ਮੁੱਖ ਵਾਹਨ ਨਿਰਮਾਤਾ ਕੰਪਨੀ ਫੋਰਡ ਵਲੋਂ ਭਾਰਤ ’ਚ ਕਾਰਾਂ ਦਾ ਉਤਪਾਦਨ ਬੰਦ ਕਰਨ ਦੇ ਐਲਾਨ ਸੰਬੰਧੀ ਇਕ ਮੀਡੀਆ ਰਿਪੋਰਟ ਟੈਗ ਕੀਤੀ, ਜਿਸ ’ਚ ਉਦਯੋਗ ਦੇ ਅੰਦਰੂਨੀ ਸੂਤਰ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ 4 ਹਜ਼ਾਰ ਤੋਂ ਵੱਧ ਛੋਟੀਆਂ ਫਰਮਾਂ ਬੰਦ ਹੋ ਸਕਦੀਆਂ ਹਨ। ਰਾਹੁਲ ਨੇ ਹਿੰਦੀ ’ਚ ਕੀਤੇ ਇਕ ਟਵੀਟ ’ਚ ਕਿਹਾ,‘‘ਭਾਜਪਾ ਸਰਕਾਰ ਦਾ ‘ਵਿਕਾਸ’ ਅਜਿਹਾ ਕਿ ਐਤਵਾਰ-ਸੋਮਵਾਰ ਦਾ ਫਰਕ ਹੀ ਖ਼ਤਮ ਕਰ ਦਿੱਤਾ।’’ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ,‘‘ਜਦੋਂ ਨੌਕਰੀਆਂ ਹੀ ਨਹੀਂ ਹਨ ਤਾਂ ਕੀ ਐਤਵਾਰ, ਕੀ ਸੋਮਵਾਰ।’’
ਇਹ ਵੀ ਪੜ੍ਹੋ : ਮੀਂਹ ਧਰਨਾਕਾਰੀ ਕਿਸਾਨਾਂ ਲਈ ਬਣਿਆ ਆਫਤ, ਟਿਕੈਤ ਨੇ ਪਾਣੀ ’ਚ ਬੈਠ ਕੇ ਕੀਤਾ ਪ੍ਰਦਰਸ਼ਨ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ