ਅਰਰੀਆ ਲੋਕ ਸਭਾ ਸੀਟ ਲਈ ਭਾਜਪਾ ਅਤੇ ਜਦ (ਯੂ) ''ਚ ਟਕਰਾਅ

01/18/2018 12:46:28 PM

ਨਵੀਂ ਦਿੱਲੀ — ਨਵੇਂ ਗਠਜੋੜ ਦੀਆਂ ਸਹਿਯੋਗੀ ਪਾਰਟੀਆਂ ਭਾਜਪਾ ਅਤੇ ਜਨਤਾ ਦਲ (ਯੂ) ਵਿਚ ਇਸ ਗੱਲ ਨੂੰ ਲੈ ਕੇ ਤਿੱਖਾ ਟਕਰਾਅ ਪੈਦਾ ਹੋ ਗਿਆ ਹੈ ਕਿ ਅਰਰੀਆ ਲੋਕ ਸਭਾ ਸੀਟ ਕੌਣ ਲੜੇਗਾ, ਜੋ ਰਾਜਦ ਦੇ ਤਸਲੀਮੂਦੀਨ ਦੇ ਦਿਹਾਂਤ ਤੋਂ ਬਾਅਦ ਖਾਲੀ ਹੋਈ ਹੈ। ਭਾਜਪਾ ਉਮੀਦਵਾਰ ਪ੍ਰਦੀਪ ਕੁਮਾਰ ਸਿੰਘ ਨੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਜਦ (ਯੂ) ਦੇ ਉਮੀਦਵਾਰ ਵਿਜੇ ਕੁਮਾਰ ਮੰਡਲ ਤੋਂ 40 ਹਜ਼ਾਰ ਵੱਧ ਵੋਟਾਂ ਹਾਸਲ ਕੀਤੀਆਂ ਸਨ। ਇਸ ਲਈ ਭਾਜਪਾ ਇਸ ਸੀਟ 'ਤੇ ਆਪਣਾ ਅਧਿਕਾਰ ਸਮਝਦੀ ਹੈ ਪਰ ਨਿਤੀਸ਼ ਕੁਮਾਰ ਚਾਹੁੰਦੇ ਹਨ ਕਿ ਭਾਜਪਾ 2019 ਦੀਆਂ ਚੋਣਾਂ ਲਈ ਦੋਵਾਂ ਪਾਰਟੀਆਂ ਦਰਮਿਆਨ ਸੀਟਾਂ ਦੀ ਵੰਡ ਦੇ ਫਾਰਮੂਲੇ ਨੂੰ ਤੈਅ ਕਰੇ ਪਰ ਭਾਜਪਾ ਇਸ ਤਰ੍ਹਾਂ ਦੀ ਗੱਲਬਾਤ ਸ਼ੁਰੂ ਕਰਨ ਦੇ ਮੂਡ ਵਿਚ ਨਹੀਂ ਕਿਉਂਕਿ ਉਸ ਨੇ ਬਿਹਾਰ ਦੀਆਂ 40 ਲੋਕ ਸਭਾ ਸੀਟਾਂ ਵਿਚੋਂ ਆਪਣੇ ਜ਼ੋਰ 'ਤੇ 32 ਸੀਟਾਂ ਜਿੱਤੀਆਂ ਸਨ। ਉਹ ਮਹਿਸੂਸ ਕਰਦੀ ਹੈ ਕਿ ਭਾਜਪਾ-ਜਦ (ਯੂ) ਦਾ ਸਾਂਝਾ ਉਮੀਦਵਾਰ ਅਰਰੀਆ ਵਿਚ ਰਾਜਦ ਨੂੰ ਹਰਾ ਦੇਵੇਗਾ ਅਤੇ ਨਿਤੀਸ਼ ਕੁਮਾਰ ਨੂੰ ਇਸ ਦੇ ਲਈ ਕੁਰਬਾਨੀ ਦੇਣੀ ਚਾਹੀਦੀ ਹੈ। ਨਿਤੀਸ਼ ਕੁਮਾਰ ਬਿਨਾਂ ਕੀਮਤ ਦੇ ਅਜਿਹਾ ਕਰਨ ਦੇ ਮੂਡ ਵਿਚ ਨਹੀਂ ਹੈ।